15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਧਾਰੀਵਾਲ ਤੋਂ ‘ਅਜੀਤ’ ਦੇ ਪੱਤਰਕਾਰ ਜੇੇਮਸ ਨਾਹਰ ਦੀ ਹਾਦਸੇ ਦੌਰਾਨ ਮੌਤ, ਪੱਤਰਕਾਰ ਭਾਈਚਾਰੇ 'ਚ ਸੋਗ ਦੀ ਲਹਿਰ

ਬਟਾਲਾ, 15 ਸਤੰਬਰ (ਸਤਿੰਦਰ ਸਿੰਘ)- ਪੱਤਰਕਾਰੀ ਜਗਤ ਲਈ ਬੇਹੱਦ ਦੁੱਖਦਾਈ ਖ਼ਬਰ ਸਾਹਮਣੇ...

Ad Position 21
repet_subhas-goyals [Copy P29]
ਅਜੀਤ ਡੈਸਕ 15-09-2026

ਬਟਾਲਾ, 15 ਸਤੰਬਰ (ਸਤਿੰਦਰ ਸਿੰਘ)- ਪੱਤਰਕਾਰੀ ਜਗਤ ਲਈ ਬੇਹੱਦ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਧਾਰੀਵਾਲ ਤੋਂ ਰੋਜ਼ਾਨਾ 'ਅਜੀਤ' ਨਾਲ ਜੁੜੇ ਸਤਿਕਾਰਯੋਗ ਪੱਤਰਕਾਰ ਜੇਮਸ ਨਾਹਰ ਦੀ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਉਨ੍ਹਾਂ ਦੇ ਅਚਾਨਕ ਵਿਛੋੜੇ ਦੀ ਖ਼ਬਰ ਮਿਲਦਿਆਂ ਹੀ ਸਮੁੱਚੇ ਪੱਤਰਕਾਰ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ। ਜੇਮਸ ਨਾਹਰ ਦਾ ਇਸ ਤਰ੍ਹਾਂ ਅਚਾਨਕ ਚਲੇ ਜਾਣਾ ਉਨ੍ਹਾਂ ਦੇ ਪਰਿਵਾਰ ਲਈ ਹੀ ਨਹੀਂ, ਸਗੋਂ ਉਨ੍ਹਾਂ ਨੂੰ ਜਾਣਨ ਵਾਲੇ ਸਾਥੀ ਪੱਤਰਕਾਰਾਂ ਅਤੇ ਮਿੱਤਰਾਂ ਲਈ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ।

ਕੁੱਝ ਪਲ ਪਹਿਲਾਂ ਤੱਕ ਲੋਕਾਂ ਵਿਚਕਾਰ ਵਿਚਰਦਾ ਇਕ ਹੱਸਦਾ-ਮੁਸਕਰਾਉਂਦਾ ਚਿਹਰਾ ਅਚਾਨਕ ਸਦਾ ਲਈ ਖਾਮੋਸ਼ ਹੋ ਜਾਵੇਗਾ, ਇਹ ਸੋਚ ਕੇ ਹੀ ਮਨ ਭਰ ਆਉਂਦਾ ਹੈ। ਪੱਤਰਕਾਰੀ ਦੇ ਖੇਤਰ ਵਿਚ ਜੇਮਸ ਨਾਹਰ ਦੀ ਆਪਣੀ ਪਛਾਣ ਸੀ। ਧਾਰੀਵਾਲ ਅਤੇ ਆਸ-ਪਾਸ ਦੇ ਇਲਾਕੇ ਦੀਆਂ ਖ਼ਬਰਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਉਹ ਲਗਾਤਾਰ ਸਰਗਰਮ ਰਹਿੰਦੇ ਸਨ। ਸਾਥੀ ਪੱਤਰਕਾਰਾਂ ਨਾਲ ਉਨ੍ਹਾਂ ਦਾ ਪਿਆਰ, ਸਾਂਝ ਅਤੇ ਮਿਲਣਸਾਰ ਸੁਭਾਅ ਉਨ੍ਹਾਂ ਦੀਆਂ ਯਾਦਾਂ ਨੂੰ ਲੰਮੇ ਸਮੇਂ ਤੱਕ ਜੀਉਂਦਾ ਰੱਖੇਗਾ।

ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਪੱਤਰਕਾਰ ਭਾਈਚਾਰੇ ਨਾਲ ਜੁੜੇ ਲੋਕਾਂ ਵਲੋਂ ਦੁੱਖ ਦਾ ਡੂੰਘਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਵੀ ਲੋਕ ਜੇਮਸ ਨਾਹਰ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।
 

Ad Position 22
No active advertisement
ਅਗਲੀ ਖ਼ਬਰ ਮੋਟਰਸਾਈਕਲ ਚਾਲਕ ਨੂੰ ਟਿੱਪਰ ਦੀ ਟੱਕਰ ਵੱਜਣ ਕਾਰਨ ਚਾਲਕ ਗੰਭੀਰ ਰੂਪ ਵਿਚ ਜ਼ਖ਼ਮੀ
Ad Position 24