04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਅਮਰੀਕਾ ਨੇ ਪਹਿਲੀ ਵਾਰ ਮੰਨਿਆ ਕਿ ਉਸ ਨੇ ਪੁਲਾੜ ’ਚ ਹਥਿਆਰ ਤਾਇਨਾਤ ਕੀਤੇ

ਵਾਸ਼ਿੰਗਟਨ, 15 ਸਤੰਬਰ (ਏਜੰਸੀ)-ਸੰਯੁਕਤ ਰਾਜ ਅਮਰੀਕਾ ਨੇ ਪਹਿਲੀ ਵਾਰ ਪੁਸ਼ਟੀ ਕੀਤੀ ਹੈ ਕਿ ਉਸ ਨੇ ਪੁਲਾੜ ’ਚ ਹਥਿਆਰ ਤਾਇਨਾਤ ਕੀਤੇ ਹਨ। ਹਵਾਈ ਫੌਜ ਦੇ ਸਕੱਤਰ ਟ੍ਰੌਏ ਮਿੰਕ ਨੇ ਮੈਰੀਲੈਂਡ ’ਚ ਏਅਰ ਐਂਡ ਸਪੇਸ ਸਾਈਬਰ ਕਾਨਫਰੰਸ ਨੂੰ ਦੱਸਿਆ ਕਿ ...

Ad Position 21
No active advertisement
ਅਜੀਤ ਡੈਸਕ 16-09-2026

ਵਾਸ਼ਿੰਗਟਨ, 15 ਸਤੰਬਰ (ਏਜੰਸੀ)-ਸੰਯੁਕਤ ਰਾਜ ਅਮਰੀਕਾ ਨੇ ਪਹਿਲੀ ਵਾਰ ਪੁਸ਼ਟੀ ਕੀਤੀ ਹੈ ਕਿ ਉਸ ਨੇ ਪੁਲਾੜ ’ਚ ਹਥਿਆਰ ਤਾਇਨਾਤ ਕੀਤੇ ਹਨ। ਹਵਾਈ ਫੌਜ ਦੇ ਸਕੱਤਰ ਟ੍ਰੌਏ ਮਿੰਕ ਨੇ ਮੈਰੀਲੈਂਡ ’ਚ ਏਅਰ ਐਂਡ ਸਪੇਸ ਸਾਈਬਰ ਕਾਨਫਰੰਸ ਨੂੰ ਦੱਸਿਆ ਕਿ ਅਮਰੀਕਾ ਨੇ “ਔਰਬਿਟ ਸਪੇਸ ਕੰਟਰੋਲ ਹਥਿਆਰਾਂ ‘ਤੇ ਤਾਇਨਾਤ ਕੀਤੇ ਹਨ, ਜੋ ਸੰਯੁਕਤ ਫੌਜ ਨੂੰ ਦੁਸ਼ਮਣ ਵਿਰੋਧੀ ਕਾਰਵਾਈ ਤੋਂ ਬਚਾਉਣ ਦੇ ਸਮਰੱਥ ਹਨ। ਮਿੰਕ ਨੇ ਇਹ ਨਹੀਂ ਦੱਸਿਆ ਕਿ ਹਥਿਆਰ ਕੀ ਹਨ ਜਾਂ ਉਹ ਕਿਵੇਂ ਕੰਮ ਕਰਦੇ ਹਨ।

2024 ’ਚ ਅਮਰੀਕਾ ਨੇ ਕਿਹਾ ਸੀ ਕਿ ਰੂਸ ਇਕ ਨਵਾਂ ਐਂਟੀ-ਸੈਟੇਲਾਈਟ ਹਥਿਆਰ ਵਿਕਸਿਤ ਕਰ ਰਿਹਾ ਹੈ, ਜਿਸ ਨੂੰ ਸਪੇਸ ਤੋਂ ਲਾਂਚ ਕੀਤਾ ਜਾ ਸਕਦਾ ਹੈ। ਉਸ ਸਮੇਂ ਵ੍ਹਾਈਟ ਹਾਊਸ ਨੇ ਕਿਹਾ ਸੀ ਕਿ ਖ਼ਤਰਾ ਨੇੜੇ ਨਹੀਂ ਹੈ। ਐਂਟੀ-ਸੈਟੇਲਾਈਟ ਹਥਿਆਰ ਦੀਆਂ ਰਿਪੋਰਟਾਂ ਰੂਸ ਤੇ ਚੀਨ ਤੋਂ ਪੁਲਾੜ ਖਤਰਿਆਂ ਬਾਰੇ ਲੰਬੇ ਸਮੇਂ ਤੋਂ ਚੱਲ ਰਹੀਆਂ ਚਿੰਤਾਵਾਂ ਨੂੰ ਦਰਸਾਉਂਦੀਆਂ ਹਨ ਕਿਉਂਕਿ ਬਹੁਤ ਸਾਰਾ ਅਮਰੀਕੀ ਬੁਨਿਆਦੀ ਢਾਂਚਾ ਸੈਟੇਲਾਈਟ ਸੰਚਾਰ ’ਤੇ ਨਿਰਭਰ ਹੈ। ਆਪਣੀਆਂ ਟਿੱਪਣੀਆਂ ’ਚ ਮਿੰਕ ਨੇ ਇਹ ਵੀ ਕਿਹਾ ਕਿ ਹਵਾਈ ਫੌਜ ਆਪਣੀਆਂ ਸਮਰੱਥਾਵਾਂ ’ਚ ਹੋਰ ਖੁਦਮੁਖਤਿਆਰ ਪ੍ਰਣਾਲੀਆਂ ਜੋੜ ਰਹੀ ਹੈ। ਅਸੀਂ ਮੌਜੂਦਾ ਖਤਰਿਆਂ ਵਿਰੁੱਧ ਤਿਆਰੀ ਵਧਾ ਰਹੇ ਹਾਂ। ਟਰੰਪ ਨੇ 2019 ’ਚ ਸਪੇਸ ਫੋਰਸ ਬਣਾਈ ਸੀ।

 

Ad Position 22
No active advertisement
ਪਿਛਲੀ ਖ਼ਬਰ ਮਸੂਦ ਅਜ਼ਹਰ ’ਤੇ 70 ਲੱਖ ਦੇ ਇਨਾਮ ਬਾਰੇ ਪਾਕਿ ਦਾ ਨਵਾਂ ਐਲਾਨ ਭਾਰਤ ਵਲੋਂ ਡਰਾਮੇਬਾਜ਼ੀ ਕਰਾਰ ਅਗਲੀ ਖ਼ਬਰ ਜੈਨ ਜ਼ੀ ਤੇ ਜੈਨ ਅਲਫ਼ਾ ਪੀੜ੍ਹੀਆਂ ਦੇਸ਼ ਨੂੰ ਪਹਿਲ ਦੇਣ-ਸੀਤਾਰਮਨ
Ad Position 24