16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

17 ਸਤੰਬਰ ਨੂੰ ਸ਼ਾਮ 6 ਤੋਂ 7 ਵਜੇ ਦੇ ਵਿਚਕਾਰ, ਆਪਣੇ ਘਰਾਂ ਵਿਚ ਅਸ਼ੀਰਵਾਦ ਦਾ ਦੀਵਾ ਜਗਾਓ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ, (ਰਾਮ ਸਿੰਘ ਬਰਾੜ): ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰਾਜ ਦੇ ਲੋਕਾਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ, "ਆਉਣ ਵਾਲਾ 17 ਸਤੰਬਰ ਸਾਡੇ ਲਈ ਇਕ ਖ਼ਾਸ...

Ad Position 21
repet_subhas-goyals [Copy P29]
ਅਜੀਤ ਡੈਸਕ 16-09-2026

ਚੰਡੀਗੜ੍ਹ, (ਰਾਮ ਸਿੰਘ ਬਰਾੜ): - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰਾਜ ਦੇ ਲੋਕਾਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ, "ਆਉਣ ਵਾਲਾ 17 ਸਤੰਬਰ ਸਾਡੇ ਲਈ ਇਕ ਖ਼ਾਸ ਮੌਕਾ ਹੈ,"।ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਸ਼ਟਰ ਲਈ ਸਮਰਪਿਤ 25 ਸਾਲਾਂ ਦੇ ਜਨਤਕ ਜੀਵਨ ਨੂੰ ਨਮਨ ਕਰਾਂਗੇ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਜਨਤਕ ਸੇਵਾ ਦੀ ਯਾਤਰਾ ਸਾਨੂੰ ਸਿਖਾਉਂਦੀ ਹੈ ਕਿ ਸੱਚੀ ਲੀਡਰਸ਼ਿਪ ਨੂੰ ਅਹੁਦੇ ਤੋਂ ਨਹੀਂ ਸਗੋਂ ਸੇਵਾ ਅਤੇ ਸਮਰਪਣ ਤੋਂ ਪਛਾਣਿਆ ਜਾਂਦਾ ਹੈ। ਇਸ ਮਕਸਦ ਲਈ, ਦੇਸ਼ ਭਰ ਵਿਚ ਸੇਵਾ ਸੰਕਲਪ ਅਭਿਆਨ ਮਨਾਉਣ ਦਾ ਫ਼ੈਸਲਾ ਕੀਤਾ ਗਿਆ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਰਿਆਣਾ ਨਾਲ ਵੀ ਇਕ ਵਿਸ਼ੇਸ਼ ਅਤੇ ਸੁਹਿਰਦ ਸੰਬੰਧ ਹੈ।ਪ੍ਰਧਾਨ ਮੰਤਰੀ ਵਜੋਂ, ਨਰਿੰਦਰ ਮੋਦੀ ਹੁਣ ਤੱਕ 18 ਵਾਰ ਹਰਿਆਣਾ ਦਾ ਦੌਰਾ ਕਰ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ 86 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਰਾਜ ਵਿਕਾਸ ਪ੍ਰੋਜੈਕਟ ਦਿੱਤੇ ਹਨ। ਉਨ੍ਹਾਂ ਕਿਹਾ ਕਿ 17 ਸਤੰਬਰ ਨੂੰ ਸ਼ਾਮ 6 ਤੋਂ 7 ਵਜੇ ਦੇ ਵਿਚਕਾਰ, ਆਪਣੇ ਘਰਾਂ ਵਿਚ ਅਸ਼ੀਰਵਾਦ ਦਾ ਦੀਵਾ ਜਗਾਓ।ਇਹ ਦੀਵਾ ਉਨ੍ਹਾਂ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਲਈ ਸਾਡੀਆਂ ਸ਼ੁਭਕਾਮਨਾਵਾਂ ਹਨ, ਨਾਲ ਹੀ ਉਨ੍ਹਾਂ ਦੀ 25 ਸਾਲਾਂ ਦੀ ਜਨਤਕ ਸੇਵਾ ਲਈ ਸਾਡਾ ਨਮਨ ਹੈ।

Ad Position 22
No active advertisement
ਪਿਛਲੀ ਖ਼ਬਰ ਚੋਣਾ 'ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਹਮੇਸ਼ਾਂ ਨੂਰਾ ਕੁਸ਼ਤੀ ਖੇਡਦੀਆ ਹਨ - ਤਰੁਣ ਚੁੱਘ ਅਗਲੀ ਖ਼ਬਰ ਅਜਨਾਲਾ ਮੰਡੀ ’ਚ ਬਾਸਮਤੀ ਦੇ ਘੱਟ ਭਾਅ ਨੂੰ ਲੈ ਕੇ ਘਮਾਸਾਨ, ਖੁੱਲ੍ਹੀ ਬੋਲੀ ਸ਼ੁਰੂ
Ad Position 24