18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਜੰਡਿਆਲਾ ਨਾਲ ਸੰਬੰਧਿਤ ਜੱਗੀ ਜੌਹਲ ਨੂੰ ਵੱਖ ਵੱਖ ਮੁਕਦੱਮਿਆਂ ਵਿਚ ਮਿਲੀ ਜਮਾਨਤ

ਜੰਡਿਆਲਾ ਮੰਜਕੀ (ਜਲੰਧਰ), 18 ਸਤੰਬਰ (ਸੁਰਜੀਤ ਸਿੰਘ ਜੰਡਿਆਲਾ) - ਸਥਾਨਕ ਕਸਬੇ ਨਾਲ ਸੰਬੰਧਿਤ ਬ੍ਰਿਟਿਸ਼ ਨਾਗਰਿਕ ਜੱਗੀ ਜੌਹਲ ਨੂੰ ਅੱਜ ਮਾਣਯੋਗ ਅਦਾਲਤ ਵਿਚੋਂ ਕਈ ਮਾਮਲਿਆਂ ਵਿਚ ਜਮਾਨਤ...

Ad Position 21
No active advertisement
ਅਜੀਤ ਡੈਸਕ 18-09-2026

ਜੰਡਿਆਲਾ ਮੰਜਕੀ (ਜਲੰਧਰ), 18 ਸਤੰਬਰ (ਸੁਰਜੀਤ ਸਿੰਘ ਜੰਡਿਆਲਾ) - ਸਥਾਨਕ ਕਸਬੇ ਨਾਲ ਸੰਬੰਧਿਤ ਬ੍ਰਿਟਿਸ਼ ਨਾਗਰਿਕ ਜੱਗੀ ਜੌਹਲ ਨੂੰ ਅੱਜ ਮਾਣਯੋਗ ਅਦਾਲਤ ਵਿਚੋਂ ਕਈ ਮਾਮਲਿਆਂ ਵਿਚ ਜਮਾਨਤ ਮਿਲਣ ਦਾ ਸਮਾਚਾਰ ਹੈ। ਜ਼ਿਕਰਯੋਗ ਹੈ ਕਿ ਵਿਆਹ ਕਰਵਾਉਣ ਪਿੰਡ ਆਏ ਜਗਤਾਰ ਸਿੰਘ ਜੱਗੀ ਜੌਹਲ ਨੂੰ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੇਲੇ ਵੱਖ ਵੱਖ ਮਾਮਲਿਆਂ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਕਈ ਵਰਿਆਂ ਤੋਂ ਜੇਲ ਵਿਚ ਬੰਦ ਜੌਹਲ ਦੀ ਰਿਹਾਈ ਲਈ ਇੰਗਲੈਂਡ ਦੇ ਕਈ ਮੈਂਬਰ ਪਾਰਲੀਮੈਂਟਸ ਅਤੇ ਸਾਬਕਾ ਪ੍ਰਧਾਨ ਮੰਤਰੀਆਂ ਵਲੋਂ ਭਾਰਤ ਸਰਕਾਰ ਤੱਕ ਪਹੁੰਚ ਕਰਕੇ ਉਸ ਨੂੰ ਰਿਹਾਅ ਕਰਨ ਦੀਆਂ ਅਪੀਲਾਂ ਵੀ ਕੀਤੀਆਂ ਗਈਆਂ ਸਨ। ਪਹਿਲਾਂ ਹੀ ਤਿੰਨ ਮਾਮਲਿਆਂ ਵਿਚ ਜਮਾਨਤ 'ਤੇ ਦੱਸੇ ਜਾ ਰਹੇ ਜੱਗੀ ਜੌਹਲ ਨੂੰ ਅੱਜ ਸੱਤ ਹੋਰ ਮੁਕੱਦਮਿਆਂ ਵਿਚ ਮਾਣਯੋਗ  ਅਦਾਲਤ ਵਲੋਂ ਜਮਾਨਤ ਮਿਲਣ ਨਾਲ ਉਸ ਦੀ ਰਿਹਾਈ ਦਾ ਰਾਹ ਪੱਧਰਾ ਹੋਣਾ ਦੱਸਿਆ ਜਾ ਰਿਹਾ ਹੈ। ਇਲਾਕੇ ਨਾਲ ਸੰਬੰਧਿਤ ਅਤੇ ਫਿਲੌਰ ਜਲੰਧਰ ਵਿਚ ਪ੍ਰੈਕਟਿਸ ਕਰਦੇ ਐਡਵੋਕੇਟ ਦਿਨੇਸ਼ ਲੱਖਣਪਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਵੱਖ ਵੱਖ ਮੁਕੱਦਮਿਆਂ ਵਿਚ ਸ਼ੱਕੀ ਪਾਏ ਜਾਣ ਤੇ ਜੱਗੀ ਜੌਹਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ।ਅੱਜ ਪਰਿਵਾਰ ਨੂੰ ਤੇ ਜਗਤਾਰ ਸਿੰਘ ਜੱਗੀ ਹੁਰਾਂ ਨੂੰ ਇਹ ਇਕ ਖੁਸ਼ਖਬਰੀ ਮਿਲੀ ਹੈ। ਮਾਣਯੋਗ ਅਦਾਲਤ ਦਾ ਆਰਡਰ ਅਜੇ ਅਪਡੇਟ ਨਹੀਂ ਹੋਇਆ। ਸਥਾਨਕ ਵਾਸੀ ਪਰਮਿੰਦਰ ਸਿੰਘ ਨੇ ਕਿਹਾ ਕਿ ਜੌਹਲ ਦੀ ਰਿਹਾਈ ਖੁਸ਼ੀ ਵਾਲੀ ਗੱਲ ਹੈ।ਬਾਕੀ ਮਾਨਯੋਗ ਅਦਾਲਤਾਂ ਦੇ ਫੈਸਲੇ ਸਤਿਕਾਰਯੋਗ ਹੁੰਦੇ ਹਨ ਅਤੇ ਇਹਨਾਂ ਵਿਚ ਹੀ ਸੱਚ ਝੂਠ ਦਾ ਪਤਾ ਲੱਗਦਾ ਹੈ। 

Ad Position 22
No active advertisement
ਪਿਛਲੀ ਖ਼ਬਰ 3 ਕਿਲੋ ਅਫ਼ੀਮ ਸਮੇਤ ਝਾਰਖੰਡ ਦੇ ਤਿੰਨ ਨੌਜਵਾਨ ਕਾਬੂ ਅਗਲੀ ਖ਼ਬਰ ਭੇਦਭਰੀ ਹਾਲਤ ਵਿਚ ਨੋਜਵਾਨ ਦੀ ਮੋਤ, ਪਰਿਵਾਰ ਨੇ ਦੋਸਤਾਂ ਨੂੰ ਦੱਸਿਆ ਮੌ ਦਾ ਜ਼ਿੰਮੇਵਾਰ
Ad Position 24