19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਪਿੰਡ ਬਾਲੀਆਂ (ਹਲਕਾ ਧੂਰੀ) ਦੇ ਸਰਵਪੱਖੀ ਵਿਕਾਸ ਲਈ ਪੰਚਾਇਤ ਨੂੰ 57 ਲੱਖ ਰੁਪਏ ਦਾ ਚੈੱਕ ਸੌਂਪਿਆ ਹੈ - ਭਗਵੰਤ ਮਾਨ

ਚੰਡੀਗੜ੍ਹ, 19 ਸਤੰਬਰ - ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕਿਹਾ, ਲੋਕ ਮਿਲਣੀ ਹਲਕਾ ਧੂਰੀ ਦੇ ਪਿੰਡ ਬਾਲੀਆਂ ਵਿਖੇ ਵੱਡੀ ਗਿਣਤੀ...

Ad Position 21
No active advertisement
ਅਜੀਤ ਡੈਸਕ 19-09-2026

ਚੰਡੀਗੜ੍ਹ, 19 ਸਤੰਬਰ - ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕਿਹਾ, ਲੋਕ ਮਿਲਣੀ ਹਲਕਾ ਧੂਰੀ ਦੇ ਪਿੰਡ ਬਾਲੀਆਂ ਵਿਖੇ ਵੱਡੀ ਗਿਣਤੀ 'ਚ ਪਹੁੰਚ ਕੇ ਸ਼ਾਂਤੀ ਨਾਲ ਭਾਸ਼ਣ ਸੁਣਨ ਲਈ ਸਭ ਦਾ ਬਹੁਤ-ਬਹੁਤ ਧੰਨਵਾਦ... ਪਿੰਡ ਦੇ ਸਰਵਪੱਖੀ ਵਿਕਾਸ ਲਈ ਅੱਜ ਪੰਚਾਇਤ ਨੂੰ 57 ਲੱਖ ਰੁਪਏ ਦਾ ਚੈੱਕ ਸੌਂਪਿਆ ਹੈ...
ਸਾਡੀ ਸਰਕਾਰ ਨੇ 90% ਘਰਾਂ ਦੇ ਬਿਜਲੀ ਬਿੱਲ ਜ਼ੀਰੋ ਕੀਤੇ ਹਨ, ਕਿਸਾਨਾਂ ਨੂੰ ਦਿਨੇ ਬਿਜਲੀ ਦਿੱਤੀ ਹੈ ਅਤੇ ਪ੍ਰਾਈਵੇਟ ਥਰਮਲ ਪਲਾਂਟ ਖ਼ਰੀਦ ਕੇ ਇਤਿਹਾਸ ਰਚਿਆ ਹੈ... ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਦੀ ਪਹੁੰਚ ਵੀ 22% ਤੋਂ ਵਧਾ ਕੇ 88% ਤੱਕ ਕਰ ਦਿੱਤੀ ਗਈ ਹੈ...
ਕਿਸਾਨਾਂ ਨੂੰ ਦਿੱਲੀ ਬਾਰਡਰਾਂ 'ਤੇ ਰੋਲਣ ਵਾਲੇ, ਕੁਰਸੀਆਂ ਖਾਤਰ ਲੜਨ ਵਾਲੇ ਅਤੇ ਬੇਅਦਬੀਆਂ ਕਰਨ ਵਾਲੇ ਹੁਣ ਪੰਜਾਬੀਆਂ ਨੂੰ ਗੁੰਮਰਾਹ ਨਹੀਂ ਕਰ ਸਕਦੇ... ਅਸੀਂ ਦਿਨ-ਰਾਤ ਮਿਹਨਤ ਕਰਕੇ ਨੌਜਵਾਨਾਂ ਨੂੰ ਨੌਕਰੀਆਂ ਦੇ ਰਹੇ ਹਾਂ ਅਤੇ ਆਪਣਾ 'ਰੰਗਲਾ ਪੰਜਾਬ' ਮੁੜ ਸਿਰਜ ਰਹੇ ਹਾਂ...।
ਇਨਕਲਾਬ ਜ਼ਿੰਦਾਬਾਦ!

 

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੀ ਪਹਿਲੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦੇ ਇਕ ਪੜਾਅ ਦਾ ਹਿੱਸਾ ਪਹੁੰਚਿਆ ਮਾਛੀਵਾੜਾ ਸਾਹਿਬ ਅਗਲੀ ਖ਼ਬਰ ਡੀ.ਯੂ.ਐਸ.ਯੂ ਚੋਣਾਂ ਵਿਚ ਜਿੱਤ 'ਤੇ ਏ.ਬੀ.ਵੀ.ਪੀ. ਵਰਕਰਾਂ ਨੂੰ ਵਧਾਈ - ਅਮਿਤ ਸ਼ਾਹ/ਨਿਤਿਨ ਨਬੀਨ
Ad Position 24