20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਕਬਜ਼ਾ ਕਰਨ ਆਏ ਹਮਲਾਵਰਾਂ ਵਲੋਂ ਅੰਨ੍ਹੇਵਾਹ ਫਾਇਰ, ਦੋ ਨੌਜਵਾਨ ਜ਼ਖ਼ਮੀ

ਲੁਧਿਆਣਾ, 20 ਸਤੰਬਰ (ਪ੍ਰਦੀਪ ਭੰਡਾਰੀ) - ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ-7 ਅਧੀਨ ਪੈਂਦੇ ਪਿੰਡ ਕੁਲਿਏਵਾਲ ਸਥਿਤ ਰਾਜੂ ਡੇਅਰੀ ਫਾਰਮ ਵਿਚ ਨਵੇਂ ਘਰ ਦੀ ਖੁਸ਼ੀ ਵਿਚ ਚੱਲ...

Ad Position 21
No active advertisement
ਅਜੀਤ ਡੈਸਕ 20-09-2026

ਲੁਧਿਆਣਾ,  20 ਸਤੰਬਰ (ਪ੍ਰਦੀਪ ਭੰਡਾਰੀ) - ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ-7 ਅਧੀਨ ਪੈਂਦੇ ਪਿੰਡ ਕੁਲਿਏਵਾਲ ਸਥਿਤ ਰਾਜੂ ਡੇਅਰੀ ਫਾਰਮ ਵਿਚ ਨਵੇਂ ਘਰ ਦੀ ਖੁਸ਼ੀ ਵਿਚ ਚੱਲ ਰਹੀ ਪਾਰਟੀ ਉਸ ਸਮੇਂ ਦਹਿਸ਼ਤ ਵਿਚ ਬਦਲ ਗਈ, ਜਦੋਂ ਜ਼ਮੀਨੀ ਰੰਜਿਸ਼ ਦੇ ਚੱਲਦਿਆਂ ਘਰ ਤੋਂ ਥੋੜੀ ਦੂਰ ਇਕ ਜ਼ਮੀਨ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ 15 ਤੋਂ 20 ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਪਹਿਲਾਂ ਕੰਧ ਢਾਹੀ ਜਿਸ 'ਤੇ ਕਾਫੀ ਧਮਾਕਾ ਹੋਇਆ, ਧਮਾਕੇ ਦੀ ਆਵਾਜ਼ ਸੁਣਕੇ ਥੋੜੀ ਦੂਰ ਨਵੇਂ ਘਰ ਦੀ ਪਾਰਟੀ ਕਰ ਰਹੇ ਦੋ ਨੌਜਵਾਨ ਮੌਕੇ 'ਤੇ ਦੇਖਣ ਲਈ ਗਏ ਤਾਂ ਹਮਲਾਵਰਾਂ ਨੇ ਲੋਕਾਂ ਵਲ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ। ਅਚਾਨਕ ਹੋਈ ਫਾਇਰਿੰਗ ਕਾਰਨ ਮੌਕੇ ’ਤੇ ਭਗਦੜ ਮਚ ਗਈ। ਗੋਲੀਬਾਰੀ ਦੌਰਾਨ ਦੋ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਦਕਿ ਇਕ ਚਿੱਟੀ ਸਕਾਰਪੀਓ ਵੀ ਗੋਲੀਆਂ ਨਾਲ ਛਲਣੀ ਹੋ ਗਈ।
ਜ਼ਖ਼ਮੀ ਅੰਕੁਸ਼ ਚੋਪੜਾ ਉਰਫ਼ ਸ਼ਾਲੂ ਨੇ ਦੱਸਿਆ ਕਿ ਉਹ ਆਪਣੇ ਦੋਸਤ ਦੇ ਨਵੇਂ ਘਰ ਦੀ ਖੁਸ਼ੀ ਵਿਚ ਪਾਰਟੀ ਕਰ ਰਹੇ ਸਨ। ਰਾਤ ਕਰੀਬ 12 ਵਜੇ ਬਾਹਰੋਂ ਤੇਜ਼ ਆਵਾਜ਼ ਸੁਣਾਈ ਦਿੱਤੀ। ਜਦੋਂ ਉਹ ਕੰਧ ਵੱਲ ਗਏ ਤਾਂ ਹਥਿਆਰਬੰਦ ਹਮਲਾਵਰਾਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਾਇਰਿੰਗ ਸ਼ੁਰੂ ਕਰ ਦਿੱਤੀ।
ਫਾਇਰਿੰਗ ਦੌਰਾਨ ਅੰਕੁਸ਼ ਦੀ ਖੱਬੀ ਅੱਖ ਦੇ ਉੱਪਰ ਛਰਰੇ ਲੱਗੇ, ਜਦਕਿ ਉਸਦਾ ਦੋਸਤ ਰਾਜਦੀਪ ਸਿੰਘ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਏ.ਐਸ.ਆਈ. ਕਤਲਕਾਂਡ ਤੋਂ ਜਾਖੜ ਨੇ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਚੁੱਕੇ ਸਵਾਲ ਅਗਲੀ ਖ਼ਬਰ 28 ਦੀ 'ਪੰਜਾਬ ਬਚਾਓ ਰੈਲੀ' ਸੰਬੰਧੀ ਰਾਣਾ ਲੋਪੋਕੇ ਨੇ ਅਕਾਲੀ ਵਰਕਰਾਂ ਨੂੰ ਕੀਤਾ ਲਾਮਬੰਦ
Ad Position 24