21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਨੌਜਵਾਨ ਦੇ ਮਾਰੀਆਂ ਗੋਲੀਆਂ

ਕਾਲਾ ਸੰਘਿਆਂ (ਕਪੂਰਥਲਾ), 21 ਸਤੰਬਰ (ਬਲਜੀਤ ਸਿੰਘ ਸੰਘਾ) - ਪਿੰਡ ਖਾਨੋਵਾਲ ਵਿਖੇ ਖੇਡ ਗਰਾਊਂਡ ਦੇ ਨੇੜੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ...

Ad Position 21
No active advertisement
ਅਜੀਤ ਡੈਸਕ 21-09-2026

ਕਾਲਾ ਸੰਘਿਆਂ (ਕਪੂਰਥਲਾ), 21 ਸਤੰਬਰ (ਬਲਜੀਤ ਸਿੰਘ ਸੰਘਾ) - ਪਿੰਡ ਖਾਨੋਵਾਲ ਵਿਖੇ ਖੇਡ ਗਰਾਊਂਡ ਦੇ ਨੇੜੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ ਮਾਮੂਲੀ ਤਕਰਾਰ ਉਪਰੰਤ ਗੁੱਜਰਾਂ ਦੇ ਨੌਜਵਾਨ ਦੇ ਗੋਲੀਆਂ ਮਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
 ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਾਸ਼ਮ ਨੇ ਦੱਸਿਆ ਕਿ ਖੇਡ ਗਰਾਉਂਡ ਨੇੜੇ ਦੋ ਮੋਟਰਸਾਈਕਲ ਸਵਾਰ ਉਨ੍ਹਾਂ ਦੀ ਰਿਹਾਇਸ਼ ਅੱਗੇ ਖੜ੍ਹ ਕੇ ਪਿਸ਼ਾਬ ਕਰ ਰਹੇ ਸਨ ਤਾਂ ਰਹਿਮਤ ਅਲੀ ਨਾਮੀ ਨੌਜਵਾਨ ਨੇ ਇਸ ਗੱਲ 'ਤੇ ਇਤਰਾਜ ਜਤਾਇਆ ਕਿ ਇਸ ਤਰ੍ਹਾਂ ਕਰਨਾ ਠੀਕ ਨਹੀਂ ਲੱਗ ਰਿਹਾ। ਇਸ ਉਪਰੰਤ ਉਕਤ ਨੌਜਵਾਨ੍ਹਾਂ ਨੇ ਉਸ ਨੂੰ ਆਪਣੇ ਵੱਲ ਬੁਲਾਇਆ ਅਤੇ ਉਸ ਨਾਲ ਲੜਨ ਲੱਗ ਪਏ। ਨੌਜਵਾਨ ਦੇ ਵਿਰੋਧ ਕਰਨ ਤੇ ਉਨ੍ਹਾਂ ਨੇ ਗੋਲੀਆਂ ਚਲਾਈਆਂ ਜੋ ਨੌਜਵਾਨ ਦੇ ਮੋਢੇ ਅਤੇ ਹੋਰ ਥਾਵਾਂ 'ਤੇ ਲੱਗੀਆਂ। ਇਸ ਉਪਰੰਤ ਪਰਿਵਾਰ ਨੇ ਤੁਰੰਤ ਪੀੜਿਤ ਨੌਜਵਾਨ ਨੂੰ ਚੁੱਕ ਕੇ ਜਲੰਧਰ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਾਇਆ ਅਤੇ ਇਸ ਘਟਨਾ ਦੀ ਇਤਲਾਹ ਥਾਣਾ ਸਦਰ ਕਪੂਰਥਲਾ ਵਿਖੇ ਦਿੱਤੀ ਗਈ। ਇਸ ਉਪਰੰਤ ਡੀ.ਐਸ.ਪੀ. ਸਦਰ ਸ਼ੀਤਲ ਸਿੰਘ, ਥਾਣਾ ਸਦਰ ਕਪੂਰਥਲਾ ਦੇ ਐਸ.ਐਚ.ਓ. ਮੇਜਰ ਸਿੰਘ ਘਟਨਾ ਸਥਾਨ ਤੇ ਪਹੁੰਚੇ ਅਤੇ ਹਾਲਾਤਾਂ ਦਾ ਜਾਇਜ਼ਾ ਲਿਆ।  ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਜਲਦ ਹੀ ਗ੍ਰਿਫਤਾਰ ਕਰ ਲਏ ਜਾਣਗੇ।

Ad Position 22
No active advertisement
ਪਿਛਲੀ ਖ਼ਬਰ ਘਰ ਜਾਂਦੀ ਮਹਿਲਾ ਨੂੰ ਰਾਹ ਵਿਚ ਘੇਰ ਕੇ ਕੀਤਾ ਗਿਆ ਸਮੂਹਿਕ ਜਬਰ-ਜਨਾਹ ਅਗਲੀ ਖ਼ਬਰ ਰੰਜਿਸ਼ ਦੇ ਚੱਲਦਿਆਂ ਨੌਜਵਾਨ ਦੀ ਕੁੱਟਮਾਰ, ਇਲਾਜ ਦੌਰਾਨ ਮੌਤ
Ad Position 24