21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਘਰ ਜਾਂਦੀ ਮਹਿਲਾ ਨੂੰ ਰਾਹ ਵਿਚ ਘੇਰ ਕੇ ਕੀਤਾ ਗਿਆ ਸਮੂਹਿਕ ਜਬਰ-ਜਨਾਹ

ਪਠਾਨਕੋਟ, 21 ਸਤੰਬਰ (ਵਿਨੋਦ) - ਘਰ ਜਾ ਰਹੀ ਮਹਿਲਾਂ ਨੂੰ ਰਾਹ ਵਿਚ ਘੇਰ ਕੇ ਸਮੂਹਿਕ ਜਬਰ-ਜਨਾਹ ਕਰਨ 'ਤੇ ਪੁਲਿਸ ਵਲੋਂ ਥਾਣਾ ਸਦਰ ਪਠਾਨਕੋਟ ਵਿਖੇ ਚਾਰ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ...

Ad Position 21
No active advertisement
ਅਜੀਤ ਡੈਸਕ 21-09-2026

ਪਠਾਨਕੋਟ, 21 ਸਤੰਬਰ (ਵਿਨੋਦ) -  ਘਰ ਜਾ ਰਹੀ ਮਹਿਲਾਂ ਨੂੰ ਰਾਹ ਵਿਚ ਘੇਰ ਕੇ ਸਮੂਹਿਕ ਜਬਰ-ਜਨਾਹ ਕਰਨ 'ਤੇ ਪੁਲਿਸ ਵਲੋਂ ਥਾਣਾ ਸਦਰ ਪਠਾਨਕੋਟ ਵਿਖੇ ਚਾਰ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੀੜਿਤ ਮਹਿਲਾ ਨੇ ਆਪਣੇ ਬਿਆਨਾਂ ਵਿਚ ਪੁਲਿਸ ਨੂੰ ਦੱਸਿਆ ਹੈ ਕਿ ਮਿਤੀ 20.09.2026 ਨੂੰ ਕਿਸੇ ਕੰਮ ਲਈ ਮੁਹਾਲੀ ਗਈ ਸੀ, ਦੁਪਹਿਰ ਨੂੰ ਵਾਪਸ ਪਠਾਨਕੋਟ ਆ ਗਈ ਸੀ ਅਤੇ ਪਠਾਨਕੋਟ ਤੋਂ ਆਟੋ ਕਰਕੇ ਮਲਿਕਪੁਰ ਨਹਿਰ 'ਤੇ ਆ ਗਈ। ਇਸ ਦੌਰਾਨ ਨਹਿਰੋ ਨਹਿਰ ਪਟੜੀ 'ਤੇ ਆਪਣੇ ਘਰ ਕੋਠੀ ਪੰਡਿਤਾਂ ਨੂੰ ਜਾ ਰਹੀ ਸੀ ਜਦ ਨਾਗਾ ਮੰਦਿਰ ਤੋਂ 300 ਗਜ਼ ਪਿੱਛੇ ਪਹੁੰਚੀ ਤਾਂ ਸ਼ਾਮ 3 ਵਜੇ ਦੇ ਕਰੀਬ ਸਾਹਮਣੇ 2 ਮੋਟਰਸਾਈਕਲ  4 ਵਿਅਕਤੀ ਆਏ ਜਿਨ੍ਹਾਂ ਨੇ ਮੋਟਰਸਾਈਕਲ ਮੇਰੇ ਮਾਰਿਆ ਤੇ  ਮੇਰੀ ਮਰਜ਼ੀ ਦੇ ਵਿਰੁੱਧ ਮੇਰੇ ਨਾਲ ਜ਼ਬਰਦਸਤੀ ਕੀਤੀ ਤੇ ਮੈਂ ਜ਼ੋਰ-ਜ਼ੋਰ ਨਾਲ ਰੌਲਾ ਪਾਇਆ। ਉਕਤ ਨੌਜਵਾਨ ਮੌਕੇ ਛੱਡ ਕੇ ਫ਼ਰਾਰ ਹੋ ਗਏ, ਜਿਸ ਤੇ ਪੁਲਿਸ ਵੱਲੋਂ ਚਾਰ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੀੜਤਾ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਪਹਿਲਾਂ ਵੀ ਝਗੜਾ ਸੀ ਜਿਸ ਦੀ ਰੰਜਿਸ਼ ਦੇ ਚਲਦਿਆਂ  ਉਨ੍ਹਾਂ ਨੇ ਮੇਰੇ ਨਾਲ ਜਬਰ ਜਨਾਹ ਕੀਤਾ ਹੈ। ਡੀ.ਐਸ.ਪੀ. ਸੁਖਜਿੰਦਰ ਥਾਪਰ ਦਾ ਕਹਿਣਾ ਹੈ ਕਿ ਲੜਕੀ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ 'ਨਸ਼ਾ ਮੁਕਤ ਪੰਜਾਬ ਯਾਤਰਾ' ਦੌਰਾਨ ਗੁਰਦਰਸ਼ਨ ਸਿੰਘ ਸੈਣੀ ਦੇ ਟਰੈਕਟਰ 'ਤੇ ਬਹਿ ਕੇ ਜ਼ੀਰਕਪੁਰ ਪਹੁੰਚੇ ਮਨੋਜ ਤਿਵਾੜੀ ਅਗਲੀ ਖ਼ਬਰ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਨੌਜਵਾਨ ਦੇ ਮਾਰੀਆਂ ਗੋਲੀਆਂ
Ad Position 24