22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸੜਕ ਹਾਦਸੇ ਵਿਚ ਪ੍ਰਵਾਸੀ ਮਜ਼ਦੂਰ ਦੀ ਮੌਤ

ਮਾਛੀਵਾੜਾ ਸਾਹਿਬ (ਲੁਧਿਆਣਾ), 22 ਸਤੰਬਰ (ਰਾਜਦੀਪ ਸਿੰਘ ਅਲਬੇਲਾ)- ਸਥਾਨਕ ਕੁਹਾੜਾ ਰੋਡ ’ਤੇ ਹਾੜੀਆਂ ਚੌਂਕ ਨੇੜ੍ਹੇ ਵਾਪਰੇ ਸੜਕ...

Ad Position 21
No active advertisement
ਅਜੀਤ ਡੈਸਕ 22-09-2026

ਮਾਛੀਵਾੜਾ ਸਾਹਿਬ (ਲੁਧਿਆਣਾ), 22 ਸਤੰਬਰ (ਰਾਜਦੀਪ ਸਿੰਘ ਅਲਬੇਲਾ)- ਸਥਾਨਕ ਕੁਹਾੜਾ ਰੋਡ ’ਤੇ ਹਾੜੀਆਂ ਚੌਂਕ ਨੇੜ੍ਹੇ ਵਾਪਰੇ ਸੜਕ ਹਾਦਸੇ ਵਿਚ ਇਕ ਮਜ਼ਦੂਰ ਅਰਾਵਣ (28) ਵਾਸੀ ਬਲੀਬੇਗ ਬਸਤੀ ਦੀ ਮੌਤ ਹੋਈ। ਮ੍ਰਿ੍ਰਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਰਾਵਣ ਹਰ ਰੋਜ਼ ਦੀ ਤਰ੍ਹਾਂ ਘਰੋਂ ਕੰਮ ਕਰਨ ਲਈ ਗਿਆ ਸੀ ਜੋ ਕਿ ਰਾਜ ਮਿਸਤਰੀ ਨਾਲ ਕੰਮ ਕਰਦਾ ਹੈ। ਅੱਜ ਸਵੇਰੇ ਹਾੜੀਆ ਚੌਂਕ ਨੇੜ੍ਹੇ ਇਕ ਟਰੱਕ ਹੇਠਾਂ ਆ ਕੇ ਉਹ ਬੁਰੀ ਤਰ੍ਹਾਂ ਕੁਚਲਿਆ ਗਿਆ ਜਿਸ ਦਾ ਸਿਰ ਵੀ ਧੜ ਤੋਂ ਅਲੱਗ ਹੋ ਗਿਆ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।

ਜਿਸ ਟਰੱਕ ਹੇਠਾਂ ਇਹ ਮਜ਼ਦੂਰ ਆਇਆ ਉਹ ਆਪਣਾ ਸੰਤੁਲਨ ਗਵਾ ਬੈਠਾ ਅਤੇ ਸਾਹਮਣੇ ਤੋਂ ਆ ਰਹੀ ਸਕਰਾਪਿਓ ਕਾਰ ਨਾਲ ਜਾ ਟਕਰਾਇਆ ਜਿਸ ਵਿਚ ਸਕਾਰਪਿਓ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਸਵਾਰ ਵਿਅਕਤੀਆਂ ਦੇ ਵੀ ਮਾਮੂਲੀ ਸੱਟਾਂ ਲੱਗੀਆਂ। ਸਕਾਰਪਿਓ ਗੱਡੀ ਨੇੜ੍ਹਲੇ ਪਿੰਡ ਭਮਾ ਦੀ ਦੱਸੀ ਜਾ ਰਹੀ ਹੈ ਅਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਕਾਰ ਇਕ ਹਫ਼ਤਾ ਪਹਿਲਾਂ ਹੀ ਸ਼ੋਅਰੂਮ ’ਚੋਂ ਕਢਵਾਈ ਸੀ ਜੋ ਕਿ ਬੁਰੀ ਤਰ੍ਹਾਂ ਨੁਕਸਾਨੀ ਗਈ। ਸੂਚਨਾ ਮਿਲਦੇ ਹੀ ਕੂੰਮਕਲਾਂ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ ਜਿਨ੍ਹਾਂ ਵਲੋਂ ਲਾਸ਼ ਨੂੰ ਕਬਜ਼ੇ ’ਚ ਕਰ ਪੋਸਟ ਮਾਰਟਮ ਲਈ ਭੇਜ ਦਿੱਤਾ ਅਤੇ ਹਾਦਸੇ ਵਾਲੇ ਟਰੱਕ ਨੂੰ ਕਾਬੂ ਕਰ ਲਿਆ।

ਮ੍ਰਿਤਕ ਵਿਆਹਿਆ ਹੋਇਆ ਸੀ ਜਿਸਦੇ 2 ਬੱਚੇ ਹਨ। ਦੂਜੇ ਪਾਸੇ ਟਰੱਕ ਚਾਲਕ ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਆਪਣਾ ਵਾਹਨ ਲੈ ਕੇ ਕੁਹਾੜਾ ਵੱਲ ਨੂੰ ਜਾ ਰਿਹਾ ਸੀ ਅਤੇ ਇਕ ਵਿਅਕਤੀ ਨੇ ਅਚਨਚੇਤ ਉਸਦੇ ਵਾਹਨ ਅੱਗੇ ਆ ਕੇ ਛਾਲ ਮਾਰ ਦਿੱਤੀ ਜਿਸ ਕਾਰਨ ਉਹ ਬੁਰੀ ਤਰ੍ਹਾਂ ਕੁਚਲਿਆ ਗਿਆ। ਹਾਦਸੇ ’ਚ ਮ੍ਰਿਤਕ ਵਿਅਕਤੀ ਦੀ ਪਹਿਚਾਣ ਅਰਾਵਣ ਵਜੋਂ ਹੋਈ। ਟਰੱਕ ਚਾਲਕ ਨੇ ਦੱਸਿਆ ਕਿ ਇੱਕਦਮ ਵਿਅਕਤੀ ਵਲੋਂ ਵਾਹਨ ਅੱਗੇ ਆ ਜਾਣ ਕਾਰਨ ਉਸਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਸਕਾਰਪਿਓ ਕਾਰ ਨਾਲ ਉਸਦਾ ਟਰੱਕ ਜਾ ਟਕਰਾਇਆ। ਮੌਕੇ ’ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਨਾਲ ਸਬੰਧਤ ਘਟਨਾ ਦੀ ਜਾਂਚ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਵਲੋਂ ਚਾਰ ਮੈਂਬਰੀ ਕਮ... ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਵਲੋਂ ਪੰਥ 'ਚੋਂ ਛੇਕੇ ਗਏ ਵਧੀਕ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਬਰਖਾਸਤ, ਭਾਈ ਚਾਵਲਾ ਦਾ ਅਸਤੀਫ਼ਾ ਕੀ...
Ad Position 24