22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਭਾਰਤੀ ਹਾਕੀ ਟੀਮ ਨੇ ਸ੍ਰੀਲੰਕਾ ਨੂੰ 16-1 ਨਾਲ ਹਰਾਇਆ

ਕਾਕਾਮਿਗਾਹਰ (ਜਪਾਨ), 22 ਸਤੰਬਰ (ਪੀ. ਟੀ. ਆਈ.)- ਭਾਰਤੀ ਪੁਰਸ਼ ਹਾਕੀ ਟੀਮ ਨੇ ਏਸ਼ਿਆਈ ਖੇਡਾਂ ਵਿਚ ਸ੍ਰੀਲੰਕਾ ਨੂੰ 16-1 ਨਾਲ ਹਰਾ ਕੇ...

Ad Position 21
No active advertisement
ਅਜੀਤ ਡੈਸਕ 22-09-2026

ਕਾਕਾਮਿਗਾਹਰ (ਜਪਾਨ), 22 ਸਤੰਬਰ (ਪੀ. ਟੀ. ਆਈ.)- ਭਾਰਤੀ ਪੁਰਸ਼ ਹਾਕੀ ਟੀਮ ਨੇ ਏਸ਼ਿਆਈ ਖੇਡਾਂ ਵਿਚ ਸ੍ਰੀਲੰਕਾ ਨੂੰ 16-1 ਨਾਲ ਹਰਾ ਕੇ ਪੂਲ ‘ਏ’ ਵਿਚ ਲਗਾਤਾਰ ਦੂਜੀ ਵੱਡੀ ਜਿੱਤ ਦਰਜ ਕੀਤੀ। ਇਕ-ਪਾਸੜ ਮੁਕਾਬਲੇ ਵਿਚ ਡਰੈਗ ਫਲਿੱਕਰ ਜੁਗਰਾਜ ਸਿੰਘ ਦੇ ਨਾਲ-ਨਾਲ ਸਟ੍ਰਾਈਕਰ ਅਭਿਸ਼ੇਕ ਅਤੇ ਦਿਲਪ੍ਰੀਤ ਸਿੰਘ ਨੇ ਹੈਟ੍ਰਿਕਾਂ ਲਗਾਈਆਂ।

ਮੈਚ ਦੌਰਾਨ ਜੁਗਰਾਜ ਨੇ ਸਭ ਤੋਂ ਵੱਧ ਚਾਰ ਗੋਲ (10ਵੇਂ, 22ਵੇਂ, 42ਵੇਂ ਅਤੇ 53ਵੇਂ ਮਿੰਟ) ਦਾਗੇ, ਜਦਕਿ ਅਭਿਸ਼ੇਕ ਅਤੇ ਦਿਲਪ੍ਰੀਤ ਨੇ ਤਿੰਨ-ਤਿੰਨ ਮੈਦਾਨੀ ਗੋਲ ਕਰਕੇ ਟੀਮ ਦੀ ਲੀਡ ਮਜ਼ਬੂਤ ਕੀਤੀ। ਕਪਤਾਨ ਹਰਮਨਪ੍ਰੀਤ ਸਿੰਘ ਨੇ ਦੋ ਪੈਨਲਟੀ ਕਾਰਨਰਾਂ ਰਾਹੀਂ ਗੋਲ ਕੀਤੇ।

ਇਨ੍ਹਾਂ ਤੋਂ ਇਲਾਵਾ ਮਨਦੀਪ ਸਿੰਘ, ਸੁਖਜੀਤ ਸਿੰਘ, ਮਨਪ੍ਰੀਤ ਸਿੰਘ ਅਤੇ ਵਿਵੇਕ ਸਾਗਰ ਪ੍ਰਸਾਦ ਨੇ ਵੀ ਇਕ-ਇਕ ਗੋਲ ਕਰ ਕੇ ਅਹਿਮ ਯੋਗਦਾਨ ਪਾਇਆ। ਮੈਚ ਦੀ ਸ਼ੁਰੂਆਤ ਤੋਂ ਹੀ ਭਾਰਤੀ ਖਿਡਾਰੀ ਸ੍ਰੀਲੰਕਾਈ ਟੀਮ ’ਤੇ ਪੂਰੀ ਤਰ੍ਹਾਂ ਹਾਵੀ ਨਜ਼ਰ ਆਏ। 5ਵੇਂ ਮਿੰਟ ਵਿਚ ਹੀ ਮਨਦੀਪ ਨੇ ਗੋਲ ਕਰਕੇ ਟੀਮ ਦਾ ਖਾਤਾ ਖੋਲ੍ਹਿਆ ਅਤੇ ਸ਼ਾਨਦਾਰ ਖੇਡਦਿਆਂ ਅੱਧੇ ਸਮੇਂ ਤੱਕ ਟੀਮ ਨੇ 8-0 ਦੀ ਵੱਡੀ ਲੀਡ ਬਣਾ ਲਈ ਸੀ।

ਦੂਜੇ ਅੱਧ ਵਿਚ ਵੀ ਭਾਰਤ ਦਾ ਦਬਦਬਾ ਇਸੇ ਤਰ੍ਹਾਂ ਬਰਕਰਾਰ ਰਿਹਾ। ਹਾਲਾਂਕਿ, ਮੈਚ ਦੇ 50ਵੇਂ ਮਿੰਟ ਵਿਚ ਸ੍ਰੀਲੰਕਾ ਦੇ ਸੁਰੇਸ਼ ਰਤਨਾਇਕੇ ਨੇ ਗੋਲ ਕਰਕੇ ਏਸ਼ਿਆਈ ਖੇਡਾਂ ਦੇ ਇਤਿਹਾਸ ਵਿਚ ਭਾਰਤ ਖ਼ਿਲਾਫ਼ ਆਪਣੀ ਟੀਮ ਦਾ ਪਹਿਲਾ ਗੋਲ ਕਰਨ ਦਾ ਰਿਕਾਰਡ ਬਣਾਇਆ। ਇਸ ਸ਼ਾਨਦਾਰ ਜਿੱਤ ਮਗਰੋਂ ਹੁਣ ਭਾਰਤੀ ਟੀਮ ਵੀਰਵਾਰ ਨੂੰ ਆਪਣਾ ਅਗਲਾ ਮੈਚ ਦੱਖਣੀ ਕੋਰੀਆ ਖ਼ਿਲਾਫ਼ ਖੇਡੇਗੀ।

 

Ad Position 22
No active advertisement
ਪਿਛਲੀ ਖ਼ਬਰ ਏਸ਼ਿਆਈ ਖੇਡਾਂ: ਜਪਾਨ ਖ਼ਿਲਾਫ਼ ਵੱਡੇ ਉਲਟਫੇਰ ਤੋਂ ਬਚਿਆ ਭਾਰਤ ਅਗਲੀ ਖ਼ਬਰ ਗਲਤ ਅਨਸਰ ਜਾਂ ਬਿਨ੍ਹਾਂ ਨੰਬਰੀ ਮੋਟਰਸਾਈਕਲ ਸਵਾਰ ਦਿਖਾਈ ਦੇਣ ਤਾਂ ਇਸ ਦੀ ਸੂਚਨਾ ਥਾਣੇ ਦਿਉ- ਥਾਣਾ ਮੁਖੀ ਜਸਦੀਪ ਸਿੰਘ
Ad Position 24