22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

72ਵੇਂ ਕੌਮੀ ਫ਼ਿਲਮ ਪੁਰਸਕਾਰ : ਅਨੰਤ ਨਾਗ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ

ਏਕਤਾ ਨਗਰ (ਗੁਜਰਾਤ), 22 ਸਤੰਬਰ (ਪੀ. ਟੀ. ਆਈ.)-ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਸਾਲ 2024 ਦੇ 72ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦੀ ਵੰਡ ਕੀਤੀ ਗਈ। ਰਾਸ਼ਟਰਪਤੀ ਵਲੋਂ ਕੰਨੜ ਸਿਨੇਮਾ ਦੇ ਦਿੱਗਜ ਅਦਾਕਾਰ ਅਨੰਤ ਨਾਗ ਨੂੰ ਵੱਕਾਰੀ ‘ਦਾਦਾ ਸਾਹਿਬ ...

Ad Position 21
No active advertisement
ਅਜੀਤ ਡੈਸਕ 22-09-2026

ਏਕਤਾ ਨਗਰ (ਗੁਜਰਾਤ), 22 ਸਤੰਬਰ (ਪੀ. ਟੀ. ਆਈ.)-ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਸਾਲ 2024 ਦੇ 72ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦੀ ਵੰਡ ਕੀਤੀ ਗਈ। ਰਾਸ਼ਟਰਪਤੀ ਵਲੋਂ ਕੰਨੜ ਸਿਨੇਮਾ ਦੇ ਦਿੱਗਜ ਅਦਾਕਾਰ ਅਨੰਤ ਨਾਗ ਨੂੰ ਵੱਕਾਰੀ ‘ਦਾਦਾ ਸਾਹਿਬ ਫਾਲਕੇ ਪੁਰਸਕਾਰ’ ਨਾਲ ਨਿਵਾਜਿਆ ਗਿਆ। ਕਾਰਤਿਕ ਆਰੀਅਨ ਨੂੰ ਫਿਲਮ ‘ਚੰਦੂ ਚੈਂਪੀਅਨ’, ਮਲਿਆਮ ਅਦਾਕਾਰ ਮਾਮੂਟੀ ਨੂੰ ‘ਬ੍ਰਹਮਯੁਗਮ’ ਲਈ ਸਰਬੋਤਮ ਅਦਾਕਾਰ ਦਾ ਪੁਰਸਕਾਰ, ਜਦੋਂਕਿ ਯਾਮੀ ਗੌਤਮ ਨੂੰ ਫਿਲਮ ‘ਆਰਟੀਕਲ 370’ ਲਈ ਸਰਬੋਤਮ ਅਦਾਕਾਰਾ ਦੇ ਪੁਰਸਕਾਰ ਨਾਲ ਨਿਵਾਜ਼ਿਆ ਗਿਆ।

ਆਦਿਤਿਆ ਸੁਹਾਸ ਜੰਭਾਲੇ ਵਲੋਂ ਨਿਰਦੇਸ਼ਿਤ ਹਿੰਦੀ ਫਿਲਮ ‘ਆਰਟੀਕਲ 370’ ਨੂੰ ਸਰਬੋਤਮ ਫਿਲਮ ਦਾ ਪੁਰਸਕਾਰ ਮਿਲਿਆ। ਸਰਬੋਤਮ ਹਿੰਦੀ ਫਿਲਮ ਦਾ ਪੁਰਸਕਾਰ ਫਿਲਮ ‘ਸ੍ਰੀਕਾਂਤ’ ਨੂੰ ਦਿੱਤਾ ਗਿਆ।ਅਦਾਕਾਰ ਤੋਂ ਨਿਰਦੇਸ਼ਕ ਬਣੇ ਰਣਦੀਪ ਹੁੱਡਾ ਨੂੰ ਫਿਲਮ ‘ਸਵਾਤੰਤਰਯ ਵੀਰ ਸਾਵਰਕਰ’ ਲਈ ਨਿਰਦੇਸ਼ਕ ਦੀ ਸਰਬੋਤਮ ਪਹਿਲੀ ਫਿਲਮ (ਬੈਸਟ ਡੈਬਿਊ ਫਿਲਮ ਆਫ ਏ ਡਾਇਰੈਕਟਰ) ਦਾ ਪੁਰਸਕਾਰ ਮਿਲਿਆ, ਜਦਕਿ ਰਾਜਕੁਮਾਰ ਪੇਰੀਆਸਾਮੀ ਨੂੰ ਤਮਿਲ ਫਿਲਮ ‘ਅਮਰਨ’ ਲਈ ਸਰਬੋਤਮ ਨਿਰਦੇਸ਼ਨ ਦਾ ਪੁਰਸਕਾਰ ਦਿੱਤਾ ਗਿਆ। ਤਾਮਿਲ ਫਿਲਮ ਅਦਾਕਾਰ ਧਨੁਸ਼ ਨੂੰ ਦੋ ਸ਼੍ਰੇਣੀਆਂ ਵਿਚ ਕੌਮੀ ਪੁਰਸਕਾਰ ਦਿੱਤਾ ਗਿਆ।

ਉਨ੍ਹਾਂ ਨੂੰ ਤਾਮਿਲ ਫਿਲਮ ‘ਰਾਇਨ’ ਲਈ ਸਰਬੋਤਮ ਡਾਇਰੈਕਟਰ ਵਜੋਂ ਪਹਿਲਾ ਰਾਸ਼ਟਰੀ ਪੁਰਸਕਾਰ ਮਿਲਿਆ, ਜਦੋਂਕਿ ਅਰੁਣ ਮਾਥੇਸਵਰਨ ਵਲੋਂ ਨਿਰਦੇਸ਼ਿਤ ਫਿਲਮ ‘ਕੈਪਟਨ ਮਿਲਰ’ ’ਚ ਅਦਾਕਾਰੀ ਲਈ ਵੀ ਕੌਮੀ ਪੁਰਸਕਾਰ ਦਿੱਤਾ ਗਿਆ।ਸੁਮੀਰਾ ਰਾਏ ਵਲੋਂ ਨਿਰਦੇਸ਼ਿਤ ਅਤੇ ਨਿਰਮਿਤ ਫਿਲਮ ‘ਭੰਗਾਰ’ ਨੂੰ ‘ਬੈਸਟ ਨਾਨ-ਫੀਚਰ ਫਿਲਮ’ ਦਾ ਪੁਰਸਕਾਰ ਮਿਲਿਆ, ਜੋ ਰਾਏ ਨੇ ਖ਼ੁਦ ਪ੍ਰਾਪਤ ਕੀਤਾ। ਸੰਜੀਵ ਸ੍ਰੀਵਾਸਤਵ ਨੂੰ ਰਾਸ਼ਟਰਪਤੀ ਵਲੋਂ ਹਿੰਦੀ ਭਾਸ਼ਾ ਵਿਚ ਸਰਬੋਤਮ ਫਿਲਮ ਆਲੋਚਕ ਦਾ ਪੁਰਸਕਾਰ ਦਿੱਤਾ ਗਿਆ। ਸਚਨਾ ਨਾਮਿਦਾਸ ਨੂੰ ਤਮਿਲ ਫਿਲਮ ‘ਮਹਾਰਾਜਾ’ ਲਈ ਸਹਾਇਕ ਭੂਮਿਕਾ ਲਈ ਸਰਬੋਤਮ ਅਦਾਕਾਰਾ ਦਾ ਪੁਰਸਕਾਰ, ਬਾਲੀਵੁੱਡ ਅਦਾਕਾਰ ਸੰਜੇ ਮਿਸ਼ਰਾ ਨੂੰ ‘ਭਕਸ਼ਕ’ ਲਈ ਸਰਬੋਤਮ ਸਹਾਇਕ ਭੂਮਿਕਾ ਦਾ ਪੁਰਸਕਾਰ ਦਿੱਤਾ ਗਿਆ।ਅਭੈ ਜੋਧਪੁਰਕਰ ਨੂੰ ਮਰਾਠੀ ਫਿਲਮ ਘਰਤ ਗਣਪਤੀ ਦੇ ‘ਨਵਸਾਚੀ ਗੌਰੀ ਮਾਜ਼ੀ’ ਲਈ ਸਰਬੋਤਮ ਪੁਰਸ਼ ਪਿੱਠਵਰਤੀ ਗਾਇਕ ਦਾ ਪੁਰਸਕਾਰ ਮਿਲਿਆ, ਜਦੋਂਕਿ ਵੈਕੋਮ ਵਿਜੇਲਕਸ਼ਮੀ ਨੂੰ ਮਲਿਆਲਮ ਫਿਲਮ ‘ਏਆਰਐਮ’ ਦੇ ‘ਅੰਗੂ ਵਾਣਾ ਕੋਨਿਲੂ’ ਗੀਤ ਲਈ ਸਰਬੋਤਮ ਮਹਿਲਾ ਪਿੱਠਵਰਤੀ ਗਾਇਕਾ ਦਾ ਪੁਰਸਕਾਰ ਦਿੱਤਾ ਗਿਆ।

ਸ਼ਾਸ਼ਵਤ ਸਚਦੇਵ ਨੂੰ ‘ਆਰਟੀਕਲ 370’ ਵਿਚ ਗੀਤਾਂ ਲਈ ਸਰਬੋਤਮ ਸੰਗੀਤ ਨਿਰਦੇਸ਼ਨ ਦਾ ਪੁਰਸਕਾਰ ਮਿਲਿਆ, ਜਦੋਂਕਿ ਜੀ.ਵੀ. ਪ੍ਰਕਾਸ਼ ਕੁਮਾਰ ਨੂੰ ‘ਅਮਰਨ’ ਦੇ ਪਿਛੋਕੜ ਸੰਗੀਤ ਲਈ ਸਨਮਾਨਿਤ ਕੀਤਾ ਗਿਆ।ਫਿਲਮ ‘ਆਰਟੀਕਲ 370 ਨੂੰ ਤਿੰਨ ਰਾਸ਼ਟਰੀ ਫਿਲਮ ਪੁਰਸਕਾਰ ਮਿਲੇ, ਜਿਨ੍ਹਾਂ ਵਿਚ ਸਰਬੋਤਮ ਫਿਲਮ, ਸਰਬੋਤਮ ਅਦਾਕਾਰਾ ਅਤੇ ਸਰਬੋਤਮ ਸੰਗੀਤ ਨਿਰਦੇਸ਼ਨ ਸ਼ਾਮਿਲ ਹਨ। ਵਿਜੇ ਗਾਂਗੁਲੀ ਨੂੰ ਫਿਲਮ ‘ਸਤ੍ਰੀ 2’ ਦੇ ਗੀਤ ‘ਆਜ ਕੀ ਰਾਤ’ ਲਈ ਸਰਬੋਤਮ ਕੋਰੀਓਗ੍ਰਾਫੀ ਪੁਰਸਕਾਰ ਮਿਲਿਆ।

 

Ad Position 22
No active advertisement
ਪਿਛਲੀ ਖ਼ਬਰ ਤੇਲੰਗਾਨਾ ਦੇ ਸਰਕਾਰੀ ਹਸਪਤਾਲ ’ਚ ਅੱਗ ਲੱਗਣ ਤੋਂ ਬਾਅਦ ਤਿੰਨ ਨਵਜੰਮੇ ਬੱਚਿਆਂ ਦੀ ਮੌਤ ਅਗਲੀ ਖ਼ਬਰ -33ਵਾਂ ਆਲ ਇੰਡੀਆ ਬਾਬਾ ਫ਼ਰੀਦ ਹਾਕੀ ਗੋਡਲ ਕੱਪ 2026- ਬੀ.ਐਸ.ਐਫ. ਤੇ ਰਾਊਂਡ ਗਲਾਸ ਅਕੈਡਮੀ ਚੰਡੀਗੜ੍ਹ ਵਿਚਾਲੇ ਫਾਈਨਲ ਅ...
Ad Position 24