ਜਾਪਾਨ, 23 ਸਤੰਬਰ- ਭਾਰਤ ਦੀ ਮਹਿਲਾ ਸਕੀਟ ਟੀਮ ਨੇ ਏਸ਼ਿਆਈ ਖੇਡਾਂ ਦੇ ਚੌਥੇ ਦਿਨ ਕਾਂਸੀ ਦਾ ਤਗਮਾ ਜਿੱਤਿਆ। ਬੁੱਧਵਾਰ ਨੂੰ ਰਾਈਜ਼ਾ ਢਿੱਲੋਂ, ਪਰਿਨਾਜ਼ ਧਾਲੀਵਾਲ ਅਤੇ ਮਹੇਸ਼ਵਰੀ ਚੌਹਾਨ ਦੀ ਟੀਮ 331 ਦੇ ਸਕੋਰ ਨਾਲ ਤੀਜੇ ਸਥਾਨ 'ਤੇ ਰਹੀ। ਰਾਇਜ਼ਾ ਅਤੇ ਪਰਿਨਾਜ਼ ਨੇ 125 ਵਿਚੋਂ 111 ਅੰਕ ਬਣਾਏ, ਜਦੋਂ ਕਿ ਮਹੇਸ਼ਵਰੀ ਨੇ 109 ਅੰਕ ਬਣਾਏ। ਚੀਨ ਨੇ 346 ਅੰਕਾਂ ਨਾਲ ਸੋਨ ਤਮਗਾ ਜਿੱਤਿਆ, ਜਦੋਂ ਕਿ ਕਜ਼ਾਕਿਸਤਾਨ ਨੇ ਚਾਂਦੀ ਦਾ ਤਮਗਾ ਜਿੱਤਿਆ। ਇਸ ਦੌਰਾਨ ਜੈ ਮੀਨਾ ਨੇ ਸਾਫਟ ਟੈਨਿਸ ਵਿਚ ਭਾਰਤ ਲਈ ਤਗਮਾ ਪੱਕਾ ਕੀਤਾ।
ਨਿਸ਼ਾਨੇਬਾਜ਼ ਮਨੂ ਭਾਕਰ ਔਰਤਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਫਾਈਨਲ ਵਿਚ ਪਹੁੰਚ ਗਈ ਹੈ। ਮਨੂ ਕੁਆਲੀਫਿਕੇਸ਼ਨ ਦੌਰ ਵਿਚ 579 ਅੰਕਾਂ ਨਾਲ ਤੀਜੇ ਸਥਾਨ 'ਤੇ ਰਹੀ। ਦੋ ਹੋਰ ਭਾਰਤੀ ਨਿਸ਼ਾਨੇਬਾਜ਼, ਈਸ਼ਾ ਸਿੰਘ ਅਤੇ ਸੁਰੁਚੀ ਇੰਦਰ ਸਿੰਘ ਫਾਈਨਲ ਵਿਚ ਨਹੀਂ ਪਹੁੰਚੀਆਂ। ਈਸ਼ਾ 572 ਅੰਕਾਂ ਨਾਲ 15ਵੇਂ ਸਥਾਨ 'ਤੇ ਰਹੀ ਅਤੇ ਸੁਰੁਚੀ 568 ਅੰਕਾਂ ਨਾਲ 26ਵੇਂ ਸਥਾਨ 'ਤੇ ਰਹੀ।