23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਦਿਹਾਤੀ ਹਲਕੇ ਅੰਦਰ ਆਉਣ 'ਤੇ ਬੀਜੇਪੀ ਅਟਾਰੀ ਆਗੂਆਂ ਵਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਭਰਵਾਂ ਸਵਾਗਤ

ਅਟਾਰੀ (ਅੰਮ੍ਰਿਤਸਰ), 23 ਸਤੰਬਰ (ਗੁਰਦੀਪ ਸਿੰਘ ਅਟਾਰੀ)- ਭਾਰਤੀ ਜਨਤਾ ਪਾਰਟੀ ਦੀ ਨਸ਼ਾ ਮੁਕਤ ਪੰਜਾਬ...

Ad Position 21
No active advertisement
ਅਜੀਤ ਡੈਸਕ 23-09-2026

ਅਟਾਰੀ (ਅੰਮ੍ਰਿਤਸਰ), 23 ਸਤੰਬਰ (ਗੁਰਦੀਪ ਸਿੰਘ ਅਟਾਰੀ)- ਭਾਰਤੀ ਜਨਤਾ ਪਾਰਟੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਜਦੋਂ ਹਲਕਾ ਅਟਾਰੀ ਪਹੁੰਚੀ ਤਾਂ ਬੀਜੇਪੀ ਆਗੂਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਇੰਚਾਰਜ ਹਲਕਾ ਅਟਾਰੀ ਬੀਬੀ ਬਲਵਿੰਦਰ ਕੌਰ ਭਕਨਾ, ਬੀਜੇਪੀ ਹਲਕਾ ਅਟਾਰੀ ਦੇ ਸੀਨੀਅਰ ਆਗੂ ਡਾ. ਸੁਸ਼ੀਲ ਦੇਵਗਨ ਭਕਨਾ, ਜ਼ਿਲ੍ਹਾ ਦਿਹਾਤੀ ਵਾਈਸ ਪ੍ਰਧਾਨ ਵਿਜੇ ਕੁਮਾਰ ਵਰਮਾ, ਪ੍ਰਮੋਦ ਦੇਵਗਨ ਅਟਾਰੀ ਅਤੇ ਬੀਜੇਪੀ ਆਗੂ ਸੋਨੂੰ ਸਿੰਘ ਕਾਉਕੇ ਆਦਿ ਆਗੂ ਮੌਜੂਦ ਸਨ ਜਿਨ੍ਹਾਂ ਵਲੋਂ ਕੈਬਨਿਟ ਮੰਤਰੀ ਦਿੱਲੀ ਮਨਜਿੰਦਰ ਸਿੰਘ ਸਿਰਸਾ ਅਤੇ ਸਾਥੀਆਂ ਦਾ ਸਵਾਗਤ ਕੀਤਾ ਗਿਆ।

ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਦੀ ਜਵਾਨੀ ਨਸ਼ੇ ਵਿਚ ਬੁਰੀ ਤਰ੍ਹਾਂ ਫਸ ਚੁੱਕੀ ਹੈ। ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਹੀ ਭਾਰਤੀ ਜਨਤਾ ਪਾਰਟੀ ਵਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਕੱਢੀ ਗਈ ਹੈ। ਇਸ ਯਾਤਰਾ ਵਿਚ ਲੋਕ ਵੱਡੀ ਗਿਣਤੀ ਵਿਚ ਮੌਜੂਦ ਸਨ। ਨਸ਼ਾ ਮੁਕਤ ਯਾਤਰਾ ਪਿੰਡ ਰਣੀਕੇ ਤੋਂ ਘਰਿੰਡਾ ਅਤੇ ਪਿੰਡ ਹੁਸ਼ਿਆਰ ਨਗਰ ਰਸਤੇ ਹੁੰਦੀ ਹੋਈ ਬੀਜੇਪੀ ਆਗੂ ਡਾ. ਸੁਸ਼ੀਲ ਦੇਵਗਨ ਦੇ ਘਰ ਪਹੁੰਚੀ ਜਿੱਥੇ ਚਾਹ ਪਾਰਟੀ ਤੋਂ ਬਾਅਦ ਨਸ਼ਾ ਮੁਕਤ ਯਾਤਰਾ ਮੰਜ਼ਿਲ ਵੱਲ ਰਵਾਨਾ ਹੋ ਗਈ।

 

Ad Position 22
No active advertisement
ਪਿਛਲੀ ਖ਼ਬਰ ਮੀਰੀ ਪੀਰੀ ਖਾਲਸਾ ਮਾਰਚ ਦਾ ਹਲਕਾ ਬਾਬਾ ਬਕਾਲਾ ਸਾਹਿਬ ਵਿਚ ਪ੍ਰਵੇਸ਼ ਕਰਨ 'ਤੇ ਪਿੰਡ ਕਰਤਾਰਪੁਰ ਅਤੇ ਕਸਬਾ ਬੁਤਾਲਾ ਵਿਖੇ... ਅਗਲੀ ਖ਼ਬਰ ਨਿਗਮ ਮੀਟਿੰਗ ’ਚ ਵਿਕਾਸ ਕਾਰਜਾਂ ਨੂੰ ਲੈ ਕੇ ਹੰਗਾਮਾ
Ad Position 24