ਮਾਨਾਂਵਾਲਾ, 24 ਸਤੰਬਰ (ਗੁਰਦੀਪ ਸਿੰਘ ਨਾਗੀ)- ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ ‘ਤੇ ਸਥਿਤ ਕਸਬਾ ਮਾਨਾਂਵਾਲਾ ਵਿਖੇ ਇਕ ਨਿੱਜੀ ਕਲੋਨੀ ਵਿਚ ਚੱਲ ਰਹੀ ਜਨਮ ਦਿਨ ਦੀ ਪਾਰਟੀ ਦੌਰਾਨ ਗੋਲੀ ਚੱਲਣ ਕਾਰਨ ਇਕ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ। ਪੁਲਿਸ ਚੌਂਕੀ ਦੋਬੁਰਜੀ ਦੇ ਇੰਚਾਰਜ ਸੁਖਦੇਵ ਸਿੰਘ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਇਕ ਕਾਰੋਬਾਰੀ ਪਵਨ ਕੁਮਾਰ ਵਰਮਾ ਵਾਸੀ ਬਸੰਤ ਐਵੀਨਿਊ ਅੰਮ੍ਰਿਤਸਰ, ਜਿਸ ਨੇ ਮਾਨਾਂਵਾਲਾ ਵਿਖੇ ਸਥਿਤ ਇਕ ਨਿੱਜੀ ਕਾਲੋਨੀ ਵਿਚ ਆਪਣਾ ਫਾਰਮ ਹਾਊਸ ਬਣਾਇਆ ਹੋਇਆ ਹੈ, ਵਿਚ ਆਪਣੇ ਜਨਮ ਦਿਨ ਦੀ ਪਾਰਟੀ ਕਰ ਰਿਹਾ ਸੀ ਅਤੇ ਇਸ ਜਨਮ ਦਿਨ ਦੀ ਪਾਰਟੀ ਵਿਚ ਅਚਾਨਕ ਗੋਲੀ ਚੱਲਣ ਨਾਲ ਪਵਨ ਕੁਮਾਰ ਦੇ ਸਾਲੇ ਦੇ ਲੜਕੇ ਅਭੈ ਵੀਰ ਪੁਰੀ ਪੁੱਤਰ ਰਾਜੀਵ ਪੂਰੀ ਦੀ ਮੌਤ ਹੋ ਗਈ।
ਤਾਜ਼ਾ ਖ਼ਬਰਾਂ
Free
ਜਨਮ ਦਿਨ ਦੀ ਪਾਰਟੀ ਦੌਰਾਨ ਗੋਲੀ ਚੱਲਣ ਕਾਰਨ ਇਕ ਨੌਜਵਾਨ ਦੀ ਮੌਤ
ਮਾਨਾਂਵਾਲਾ, 24 ਸਤੰਬਰ (ਗੁਰਦੀਪ ਸਿੰਘ ਨਾਗੀ)- ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ ‘ਤੇ ਸਥਿਤ ਕਸਬਾ ਮਾਨਾਂਵਾਲਾ ਵਿਖੇ ਇਕ ਨਿੱਜੀ ਕਲੋਨੀ ਵਿਚ ਚੱਲ ਰਹੀ ਜਨਮ ਦਿਨ ਦੀ ਪਾਰਟੀ ਦੌਰਾਨ ਗੋਲੀ ਚੱਲਣ ਕਾਰਨ ਇਕ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ।
ਅਜੀਤ ਡੈਸਕ
24-09-2026