24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਬੀ.ਐਸ.ਐਫ. ਦੇ ਹੱਥ ਆਈ ਪਾਕਿਸਤਾਨ ਵਲੋਂ ਭੇਜੀ ਅਸਲੇ ਦੀ ਖੇਪ

ਖੇਮਕਰਨ (ਤਰਨਤਾਰਨ), 24 ਸਤੰਬਰ (ਰਾਕੇਸ਼ ਕੁਮਾਰ ਬਿੱਲਾ) - ਸਰਹੱਦ ਪਾਰ ਬੈਠੇ ਪਾਕਿਸਤਾਨੀ ਤਸਕਰਾਂ ਵਲੋ ਚਿੱਟੇ ਨਸ਼ੇ ਦੇ ਨਾਲ ਮਾਰੂ ਹਥਿਆਰਾਂ ਨੂੰ ਇਧਰ ਬੈਠੇ ਤਸਕਰਾਂ ਨੂੰ ਭੇਜਣ ਦਾ ਸਿਲਸਿਲਾ...

Ad Position 21
No active advertisement
ਅਜੀਤ ਡੈਸਕ 24-09-2026

ਖੇਮਕਰਨ (ਤਰਨਤਾਰਨ), 24 ਸਤੰਬਰ (ਰਾਕੇਸ਼ ਕੁਮਾਰ ਬਿੱਲਾ) - ਸਰਹੱਦ ਪਾਰ ਬੈਠੇ ਪਾਕਿਸਤਾਨੀ ਤਸਕਰਾਂ ਵਲੋ ਚਿੱਟੇ ਨਸ਼ੇ ਦੇ ਨਾਲ ਮਾਰੂ ਹਥਿਆਰਾਂ ਨੂੰ ਇਧਰ ਬੈਠੇ ਤਸਕਰਾਂ ਨੂੰ ਭੇਜਣ ਦਾ ਸਿਲਸਿਲਾ ਨਹੀਂ ਰੁਕ ਰਿਹਾ।ਅੱਜ ਖੇਮਕਰਨ ਸੈਕਟਰ ਸਰਹੱਦ 'ਤੇ ਪਕਿਸਤਾਨੀ ਤਸਕਰਾਂ ਵਲੋ ਹਥਿਆਰਾਂ ਦੀ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਬੀ.ਐਸ.ਐਫ. ਤੇ ਪੰਜਾਬ ਪੁਲਿਸ ਨੇ ਵਿਦੇਸ਼ੀ ਪਿਸਤੌਲਾਂ ਦੀ ਖੇਪ ਬਰਾਮਦ ਕਰਨ ਚ ਸਫਲਤਾ ਹਾਸਲ ਕੀਤੀ ਹੈ।ਇਸ ਬਾਰੇ ਐਸ.ਐਚ.ਓ. ਖੇਮਕਰਨ ਇੰਸ ਕੰਵਲਜੀਤ ਰਾਏ ਨੇ ਦੱਸਿਆ ਕਿ ਥਾਣਾ ਖੇਮਕਰਨ  ਦੀ ਪੁਲਿਸ ਪਾਰਟੀ ਨੂੰ ਰੇਲਵੇ ਫਾਟਕ ਪਿੰਡ ਮਹਿੰਦੀਪੁਰ ਨਜ਼ਦੀਕ ਗਸ਼ਤ ਦੋਰਾਨ ਬੀ.ਐਸ.ਐਫ. ਦੀ 142 ਬਟਾਲੀਅਨ ਦੇ ਅਧਿਕਾਰੀਆਂ ਵਲੋਂ ਸੂਚਨਾ ਮਿਲੀ ਕਿ ਸਰਹੱਦ 'ਤੇ ਸੀਮਾ ਚੌਂਕੀ ਰਤੋਕੇ ਅਧੀਨ ਕੰਡਿਆਲੀ ਤਾਰ ਨਜ਼ਦੀਕ ਜਵਾਨਾਂ ਨੇ ਇਕ ਸ਼ੱਕੀ ਹਾਲਤ ਚ ਬੰਡਲ ਕਬਜ਼ੇ ਚ ਲਿਆ ਹੈ। ਪੁਲਿਸ ਪਾਰਟੀ ਨੇ ਤੁਰੰਤ ਮੌਕੇ 'ਤੇ ਜਾ ਕੇ ਘਟਨਾ ਸਥਾਨ ਦੀ ਜਾਂਚ ਕੀਤੀ ਤੇ ਸ਼ੱਕੀ ਬੰਡਲ ਨੂੰ ਆਪਣੇ ਕੱਬਜੇ ਚ ਲੈ ਕੇ ਜਦ ਖੋਲ੍ਹ ਕੇ ਜਾਂਚ ਕੀਤੀ ਤਾਂ ਵਿਚੋਂ  ਇਕ ਪੀਲ਼ੇ ਰੰਗ ਦੀ ਟੇਪ ਨਾਲ ਲਪੇਟਿਆ ਹੋਇਆ ਇਕ ਪੈਕਟ ਨਿੱਕਲਿਆ।ਜਿਸ ਚੋਂ ਚਾਰ ਵਿਦੇਸ਼ੀ ਪਿਸਤੌਲ 30 ਬੋਰ, 8 ਮੈਗਜ਼ੀਨ ਤੇ 10 ਜ਼ਿੰਦਾ ਰੌਂਦ ਬਰਾਮਦ ਹੋਏ।ਇਸ ਸੰਬੰਧੀ ਥਾਣਾ ਖੇਮਕਰਨ ਚ ਅਣਪਛਾਤੇ ਵਿਆਕਤੀਆ ਵਿਰੁੱਧ ਕੇਸ ਦਰਜ ਕਰਕੇ ਸੰਬੰਧਿਤ ਇਲਾਕੇ ਦੀ ਛਾਣਬੀਨ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਇੰਡੀਗੋ 1 ਅਕਤੂਬਰ ਨੂੰ ਮੁੜ ਸ਼ੁਰੂ ਕਰੇਗੀ ਅੰਮ੍ਰਿਤਸਰ-ਕੋਲਕਾਤਾ ਸਿੱਧੀ ਉਡਾਣ ਅਗਲੀ ਖ਼ਬਰ ਫੂਡ ਸੇਫਟੀ ਵਿਭਾਗ ਵਲੋਂ ਏਲਾਂਟਾ ਮਾਰਟ ਉਪਰ ਛਾਪੇਮਾਰੀ, 36 ਲੀਟਰ ਦੇਸੀ ਘਿਉ ਕੀਤਾ ਜ਼ਬਤ
Ad Position 24