24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਪੰਜਾਬ ਯੂਨੀਵਰਸਿਟੀ ਦੀਆਂ ਹੋਈਆਂ ਸੈਨਟ ਚੋਣਾਂ 'ਚ ਸੰਦੀਪ ਸਿੰਘ ਸੀਕਰੀ ਲਗਾਤਾਰ ਤੀਜੀ ਵਾਰ ਸੈਨਟ ਦੇ ਮੈਂਬਰ ਚੁਣੇ ਗਏ

ਟਾਂਡਾ ਉੜਮੁੜ (ਹੁਸ਼ਿਆਰਪੁਰ), 24 ਸੰਤਬਰ (ਦੀਪਕ ਬਹਿਲ)- ਪੰਜਾਬ ਯੂਨੀਵਰਸਿਟੀ ਦੀਆਂ ਹੋਈਆਂ ਸੈਨਟ...

Ad Position 21
No active advertisement
ਅਜੀਤ ਡੈਸਕ 24-09-2026

ਟਾਂਡਾ ਉੜਮੁੜ (ਹੁਸ਼ਿਆਰਪੁਰ), 24 ਸੰਤਬਰ (ਦੀਪਕ ਬਹਿਲ)- ਪੰਜਾਬ ਯੂਨੀਵਰਸਿਟੀ ਦੀਆਂ ਹੋਈਆਂ ਸੈਨਟ ਚੋਣਾਂ 'ਚ ਹਲਕਾ ਟਾਂਡਾ ਦੇ ਪਿੰਡ ਸੀਕਰੀ ਨਾਲ ਸੰਬੰਧਤ ਸੰਦੀਪ ਸਿੰਘ ਸੀਕਰੀ ਲਗਾਤਾਰ ਤੀਜੀ ਵਾਰ ਸੈਨਟ ਦੇ ਮੈਂਬਰ ਚੁਣੇ ਗਏ। ਪੰਜਾਬ ਦੀ ਨੁਮਾਇੰਦਗੀ ਕਰਦਿਆਂ, ਸੀਕਰੀ ਨੇ ਇਸ ਸਾਲ ਦੀਆਂ ਚੋਣਾਂ ਵਿਚ 3,044 ਪਹਿਲੀ ਤਰਜੀਹ ਵਾਲੀਆਂ ਵੋਟਾਂ ਹਾਸਲ ਕੀਤੀਆਂ। ਸਿਕਰੀ ਪਿਛਲੀਆਂ ਸੈਨੇਟ ਚੋਣਾਂ ਵਿਚ ਵੀ ਸਭ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਵਾਲੇ ਉਮੀਦਵਾਰ ਵਜੋਂ ਉੱਭਰੇ ਸਨ।

ਸਿੰਡੀਕੇਟ ਦੇ ਸਭ ਤੋਂ ਘੱਟ ਉਮਰ ਦੇ ਸਾਬਕਾ ਮੈਂਬਰ ਰਹੇ ਸੀਕਰੀ ਦਾ ਇਹ ਤਾਜ਼ਾ ਪ੍ਰਦਰਸ਼ਨ ਪੰਜਾਬ ਯੂਨੀਵਰਸਿਟੀ ਦੇ ਚੋਣ ਖੇਤਰ ਵਿਚ ਉਨ੍ਹਾਂ ਦੀ ਇਕ ਹੋਰ ਮਜ਼ਬੂਤ ​​ਕਾਰਗੁਜ਼ਾਰੀ ਨੂੰ ਦਰਸਾਉਂਦਾ ਹੈ। ਆਪਣੇ ਚੋਣ ਨਤੀਜੇ ਤੋਂ ਬਾਅਦ, ਸੰਦੀਪ ਸਿੰਘ ਸਿਕਰੀ ਨੇ ਆਪਣੇ ਸਮਰਥਕਾਂ, ਵੋਟਰਾਂ ਅਤੇ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿੱਤ ਉਨ੍ਹਾਂ ਸਾਰਿਆਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਦਾ ਨਤੀਜਾ ਹੈ ਜੋ ਚੋਣ ਮੁਹਿੰਮ ਦੌਰਾਨ ਉਨ੍ਹਾਂ ਦੇ ਨਾਲ ਖੜ੍ਹੇ ਰਹੇ।

Ad Position 22
No active advertisement
ਪਿਛਲੀ ਖ਼ਬਰ ਜ਼ਬਰ ਜਨਾਹ ਪੀੜਤਾ ਦੀ ਪਛਾਣ ਉਜਾਗਰ ਕਰਨ ’ਤੇ ਪੰਜਾਬ ਮਹਿਲਾ ਕਮਿਸ਼ਨ ਸਖ਼ਤ, ਵਿਰਸਾ ਸਿੰਘ ਵਲਟੋਹਾ ਨੂੰ ਜਾਰੀ ਕੀਤਾ ਨੋਟਿਸ ਅਗਲੀ ਖ਼ਬਰ ਦਿੱਲੀ ਪਬਲਿਕ ਸਕੂਲ, ਅੰਮ੍ਰਿਤਸਰ ਨੂੰ ਤੀਜੀ ਵਾਰ ਮਿਲੀ ਧਮਕੀ ਭਰੀ ਮੇਲ
Ad Position 24