26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਨਸ਼ੇ ਦੀ ਵੱਧ ਮਾਤਰਾ ਲੈਣ ਨਾਲ 27 ਨੌਜਵਾਨ ਦੀ ਮੌਤ

ਮਹਿਲ ਕਲਾਂ (ਬਰਨਾਲਾ), 26 ਸਤੰਬਰ (ਗੁਰਪ੍ਰੀਤ ਸਿੰਘ ਅਣਖੀ) - ਪਿੰਡ ਸਹਿਜੜਾ ਦੇ 27 ਸਾਲਾ ਨੌਜਵਾਨ ਬਲਜਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਦੀ ਨਸ਼ੇ ਦੀ ਵੱਧ ਮਾਤਰਾ...

Ad Position 21
No active advertisement
ਅਜੀਤ ਡੈਸਕ 26-09-2026

ਮਹਿਲ ਕਲਾਂ (ਬਰਨਾਲਾ), 26 ਸਤੰਬਰ (ਗੁਰਪ੍ਰੀਤ ਸਿੰਘ ਅਣਖੀ) - ਪਿੰਡ ਸਹਿਜੜਾ ਦੇ 27 ਸਾਲਾ ਨੌਜਵਾਨ ਬਲਜਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਦਰਦਨਾਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਪਿਛਲੇ ਸੱਤ ਮਹੀਨਿਆਂ ਤੋਂ ਨਸ਼ੇ ਦਾ ਆਦੀ ਸੀ। ਪਰਿਵਾਰ ਨੇ ਉਸ ਦਾ ਇਲਾਜ ਕਰਵਾਉਣ ਲਈ ਦੋ ਮਹੀਨੇ ਨਸ਼ਾ ਛੁਡਾਊ ਕੇਂਦਰ ਵਿਚ ਰੱਖਿਆ ਸੀ ਅਤੇ ਬੀਤੀ ਰਾਤ ਹੀ ਉਸ ਨੂੰ ਘਰ ਲਿਆਂਦਾ ਗਿਆ ਸੀ।
ਅੱਜ ਸਵੇਰੇ ਕਰੀਬ 7 ਵਜੇ ਬਲਜਿੰਦਰ ਪਰਿਵਾਰ ਨੂੰ ਬਿਨਾਂ ਦੱਸੇ ਘਰੋਂ ਚਲਾ ਗਿਆ। ਤਕਰੀਬਨ 8 ਵਜੇ ਪਿੰਡ ਨੇੜਲੀ ਡਰੇਨ ਕੋਲੋਂ ਉਸ ਦੀ ਲਾਸ਼ ਬਰਾਮਦ ਹੋਈ, ਜਿਸ ਦੀ ਬਾਂਹ ਵਿਚ ਨਸ਼ੇ ਵਾਲੀ ਸਰਿੰਜ ਲੱਗੀ ਹੋਈ ਸੀ।

Ad Position 22
No active advertisement
ਪਿਛਲੀ ਖ਼ਬਰ ਘਰੇਲੂ ਕਲੇਸ਼ ਕਾਰਨ ਵਿਅਕਤੀ ਵਲੋਂ ਪਤਨੀ ਤੇ ਧੀ ਦਾ ਕਤਲ ਅਗਲੀ ਖ਼ਬਰ ਜੈਸ਼ੰਕਰ ਵਲੋਂ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਦੌਰਾਨ ਭਾਰਤ-ਖਾੜੀ ਸਹਿਯੋਗ ਕੌਂਸਲ ਟ੍ਰੋਇਕਾ' ਮੰਤਰੀ ਪੱਧਰੀ ਮ...
Ad Position 24