ਨਾਗੋਆ, 26 ਸਤੰਬਰ - ਏਸ਼ਿਆਈ ਖੇਡਾਂ 2026 ਵਿਚ ਭਾਰਤੀ ਮਹਿਲਾ ਕਬੱਡੀ ਟੀਮ ਨੇ ਏਸ਼ੀਆਈ ਖੇਡਾਂ 2026 ਵਿਚ ਈਰਾਨ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ ਹੈ। ਫ਼ਾਈਨਲ ਵਿਚ ਭਾਰਤੀ ਮਹਿਲਾ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਈਰਾਨ ਨੂੰ 37-34 ਨਾਲ ਹਰਾ ਕੇ ਸੋਨ ਤਗਮਾ ਆਪਣੇ ਨਾਂਅ ਕੀਤਾ। ਇਸ ਦੇ ਨਾਲ ਹੀ ਏਸ਼ਿਆਈ ਖੇਡਾਂ 2026 ਵਿਚ ਭਾਰਤ ਦਾ ਇਹ ਤੀਜਾ ਸੋਨ ਤਗਮਾ ਹੈ।ਭਾਰਤੀ ਮਹਿਲਾ ਕਬੱਡੀ ਟੀਮ ਨੇ ਏਸ਼ੀਆਈ ਖੇਡਾਂ ਵਿਚ ਚੌਥੀ ਵਾਰ ਸੋਨ ਤਗਮਾ ਜਿੱਤਿਆ ਹੈ। ਇਸ ਤੋਂ ਪਹਿਲਾਂ, ਭਾਰਤ ਨੇ 2010 (ਗੁਆਂਗਜ਼ੂ), 2014 (ਇੰਚਿਓਨ) ਅਤੇ 2022 (ਹਾਂਗਜ਼ੂ) ਏਸ਼ੀਆਈ ਖੇਡਾਂ ਵਿਚ ਸੋਨ ਤਗਮਾ ਜਿੱਤਿਆ ਸੀ।
ਤਾਜ਼ਾ ਖ਼ਬਰਾਂ
Free
ਏਸ਼ਿਆਈ ਖੇਡਾਂ 2026 - ਈਰਾਨ ਨੂੰ ਹਰਾ ਕੇ ਭਾਰਤੀ ਮਹਿਲਾ ਕਬੱਡੀ ਟੀਮ ਨੇ ਜਿੱਤਿਆ ਸੋਨ ਤਗ਼ਮਾ
ਨਾਗੋਆ, 26 ਸਤੰਬਰ - ਏਸ਼ਿਆਈ ਖੇਡਾਂ 2026 ਵਿਚ ਭਾਰਤੀ ਮਹਿਲਾ ਕਬੱਡੀ ਟੀਮ ਨੇ ਏਸ਼ੀਆਈ ਖੇਡਾਂ 2026 ਵਿਚ ਈਰਾਨ ਨੂੰ ਹਰਾ ਕੇ ਸੋਨ ਤਗ਼ਮਾ
ਅਜੀਤ ਡੈਸਕ
26-09-2026