ਅਯੁੱਧਿਆ (ਯੂ.ਪੀ.), 7 ਨਵੰਬਰ - ਅਯੁੱਧਿਆ ਵਿਚ 10ਵਾਂ ਸ਼ਾਨਦਾਰ 'ਦੀਪੋਤਸਵ 2026' ਮਨਾਇਆ ਜਾ ਰਿਹਾ ਹੈ, ਜਿਸ ਦੌਰਾਨ ਪਵਿੱਤਰ ਘਾਟ ਹਜ਼ਾਰਾਂ ਦੀਵਿਆਂ ਨਾਲ ਜਗਮਗਾ ਉੱਠੇ ਹਨ। ਸਰਯੂ ਨਦੀ ਦੇ ਕੰਢੇ ਸਥਿਤ 56 ਘਾਟਾਂ ਨੂੰ ਰੁਸ਼ਨਾਉਣ ਲਈ 30 ਲੱਖ ਤੋਂ ਵੱਧ ਮਿੱਟੀ ਦੇ ਦੀਵੇ ਜਗਾਏ ਗਏ ਹਨ।
ਇਹ ਸ਼ਰਧਾ, ਪਰੰਪਰਾ ਅਤੇ ਸੱਭਿਆਚਾਰਕ ਵਿਰਾਸਤ ਦਾ ਇਕ ਵਿਲੱਖਣ ਨਜ਼ਾਰਾ ਹੈ, ਜੋ ਸ਼੍ਰੀ ਅਯੁੱਧਿਆ ਧਾਮ ਦੀ ਸਦੀਵੀ ਅਧਿਆਤਮਿਕ ਮਹਿਮਾ ਨੂੰ ਦਰਸਾਉਂਦਾ ਹੈ।