27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਮੰਡੀਆਂ 'ਚ ਕਿਸਾਨਾਂ ਦੀ ਖਜਲ ਖੁਆਰੀ ਬੰਦ ਨਾ ਹੋਈ ਤਾਂ ਕਾਂਗਰਸ ਵਲੋਂ ਉਲੀਕਿਆ ਜਾਵੇਗਾ ਸਖ਼ਤ ਪ੍ਰੋਗਰਾਮ - ਹਰਵਿੰਦਰਪਾਲ ਸਿੰਘ ਸ਼ਾਹਬਾਦ

ਘੁਮਾਣ (ਗੁਰਦਾਸਪੁਰ), 27 ਸਤੰਬਰ (ਬੰਮਰਾਹ) - ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਦੀ ਮੰਡੀਆਂ ਵਿਚ ਹੋ ਰਹੀ ਲੁੱਟ ਘਸੁੱਟ ਨੂੰ ਬੰਦ ਨਾ ਕੀਤਾ ਤਾਂ ਕਾਂਗਰਸ...

Ad Position 21
No active advertisement
ਅਜੀਤ ਡੈਸਕ 27-09-2026

ਘੁਮਾਣ (ਗੁਰਦਾਸਪੁਰ), 27 ਸਤੰਬਰ (ਬੰਮਰਾਹ) - ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਦੀ ਮੰਡੀਆਂ ਵਿਚ ਹੋ ਰਹੀ ਲੁੱਟ ਘਸੁੱਟ ਨੂੰ ਬੰਦ ਨਾ ਕੀਤਾ ਤਾਂ ਕਾਂਗਰਸ ਪਾਰਟੀ ਦੇ ਐਸ.ਸੀ. ਵਿੰਗ ਵਲੋਂ ਰੋਸ ਮੁਜ਼ਾਹਰੇ ਕੀਤੇ ਜਾਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸੀਨੀਅਰ ਕਾਂਗਰਸੀ ਆਗੂ ਅਤੇ ਐਸ.ਸੀ. ਵਿੰਗ ਪੰਜਾਬ ਦੇ ਉਪ ਚੇਅਰਮੈਨ ਹਰਵਿੰਦਰਪਾਲ ਸਿੰਘ ਸ਼ਾਹਬਾਦ ਨੇ ਕੀਤਾ । ਉਨ੍ਹਾਂ ਕਿਹਾ ਕਿ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਅਧੀਨ ਆਉਂਦੀਆਂ ਵੱਖ-ਵੱਖ ਮੰਡੀਆਂ ਵਿਚ ਝੋਨਾ ਵੱਡੀ ਮਾਤਰਾ ਵਿਚ ਆ ਚੁੱਕਾ ਹੈ, ਜਿਸ ਨਾਲ ਝੋਨੇ ਦੇ ਵੱਡੇ ਵੱਡੇ ਅੰਬਾਰ ਲੱਗ ਚੁੱਕੇ ਹਨ। ਪਰ ਸਰਕਾਰ ਵਲੋਂ ਖ਼ਰੀਦ ਸ਼ੁਰੂ ਨਾ ਕਰਨ 'ਤੇ ਕਿਸਾਨਾਂ ਨੂੰ ਪ੍ਰਾਈਵੇਟ ਸੈਲਰਾਂ ਦੀ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਘੱਟੋ ਘੱਟ ਸਮਰਥਨ ਮੁੱਲ 2441 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਕੀਤਾ ਗਿਆ ਹੈ, ਪਰ ਕਿਸਾਨਾਂ ਕੋਲੋਂ ਝੋਨਾ 1800, 1900 ਰੁਪਏ ਪ੍ਰਤੀ ਕੁਇੰਟਲ ਹਿਸਾਬ ਨਾਲ ਖ਼ਰੀਦਿਆ ਜਾ ਰਿਹਾ ਜੋ ਕਿ ਸਰਾਸਰ ਕਿਸਾਨਾਂ ਨਾਲ ਧੱਕਾ ਹੈ । ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸੈਲਰਾਂ ਵਲੋਂ ਝੋਨਾ ਖ਼ਰੀਦ ਕੇ ਨਾਲੋਂ ਨਾਲ ਆਪਣੇ ਵਹੀਕਲਾਂ 'ਤੇ ਝੋਨੇ ਦੀ ਚੁਕਾਈ ਕੀਤੀ ਜਾ ਰਹੀ ਹੈ ਜਦਕਿ ਸਰਕਾਰ ਵਲੋਂ ਨਾ ਤਾਂ ਖਰੀਦ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਨਾ ਹੀ ਢੋਆ ਢੁਆਈ ਦਾ ਕੋਈ ਪ੍ਰਬੰਧ ਕੀਤਾ ਹੈ, ਜਿਸ ਕਰਕੇ ਕਿਸਾਨਾਂ ਨੂੰ ਮਜ਼ਬੂਰੀ ਵੱਸ ਝੋਨਾ ਘੱਟ ਪਾ ਤੇ ਵੇਟਣਾ ਪੈ ਰਿਹਾ ਹੈ । ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਮਹਿੰਗੇ ਭਾਅ ਦੇ ਡੀਜ਼ਲ ਅਤੇ ਮਹਿੰਗੇ ਭਾਅ ਦੀਆਂ ਖਾਦਾਂ ਤੇ ਦਵਾਈਆਂ ਕਾਰਨ ਲਤਾੜਿਆ ਪਿਆ ਹੈ । ਜੇਕਰ ਉਸ ਨੂੰ ਉਸ ਦੀ ਫਸਲ ਦੀ ਸਹੀ ਕੀਮਤ ਨਹੀਂ ਮਿਲਦੀ ਤਾਂ ਉਹ ਦਿਨੋ ਦਿਨ ਆਰਥਿਕ ਤੌਰ 'ਤੇ ਹੋਰ ਵੀ ਕਮਜ਼ੋਰ ਹੋ ਜਾਵੇਗਾ।  ਜੇਕਰ ਸਰਕਾਰ ਨੇ ਜਲਦ ਖ਼ਰੀਦ ਅਤੇ ਢੋਆ ਢੁਆਈ ਦਾ ਪ੍ਰਬੰਧ ਕਰਕੇ ਕਿਸਾਨਾਂ ਨੂੰ ਸਹੀ ਮੁੱਲ ਨਾ ਦਿੱਤਾ ਤਾਂ ਕਾਂਗਰਸ ਪਾਰਟੀ ਵਲੋਂ ਸਖ਼ਤ ਪ੍ਰੋਗਰਾਮ ਉਲੀਕਿਆ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਸ਼ੁਰੂ ਹੋ ਗਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਕਮੇਟੀ ਦੀ ਮੀਟਿੰਗ ਅਗਲੀ ਖ਼ਬਰ ਗੋਲੀ ਨਾਲ ਮਾਰੇ ਅਕਾਲੀ ਆਗੂ ਦੇ ਘਰ ਪਹੁੰਚੇ ਬਿਕਰਮ ਮਜੀਠੀਆ Bikram Singh Majithia
Ad Position 24