28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਲਵਲੀ ਯੂਨੀਵਰਸਿਟੀ ’ਚ ਮਾਹੌਲ ਹੋਇਆ ਸ਼ਾਂਤ, ਘਰ ਜਾਣ ਲੱਗੇ ਵਿਦਿਆਰਥੀ

ਜਲੰਧਰ, 28 ਸਤੰਬਰ- ਲਵਲੀ ਯੂਨੀਵਰਸਿਟੀ ’ਚ ਬੀਤੇ ਦਿਨ ਤੋਂ ਚੱਲ ਰਹੇ ਵਿਦਿਆਰਥੀਆਂ ਦੇ ਰੋਸ ਪ੍ਰਦਰਸ਼ਨ ਤੇ ਅੱਗਜਨੀ ਦੀਆਂ ਘਟਨਾਵਾਂ ਤੋਂ ਬਾਅਦ ਅੱਜ ਸਵੇਰ ਸਮੇਂ ਮਾਹੌਲ ਕੁੱਝ ਸ਼ਾਂਤ ਹੋ ਗਿਆ ਹੈ। ਬੱਚਿਆਂ ਨੇ ਯੂਨੀਵਰਸਿਟੀ ਖ਼ਾਲੀ ਕਰਨੀ ਸ਼ੁਰੂ ਕਰ ਦਿੱਤੀ

Ad Position 21
No active advertisement
ਅਜੀਤ ਡੈਸਕ 28-09-2026

ਜਲੰਧਰ, 28 ਸਤੰਬਰ- ਲਵਲੀ ਯੂਨੀਵਰਸਿਟੀ ’ਚ ਬੀਤੇ ਦਿਨ ਤੋਂ ਚੱਲ ਰਹੇ ਵਿਦਿਆਰਥੀਆਂ ਦੇ ਰੋਸ ਪ੍ਰਦਰਸ਼ਨ ਤੇ ਅੱਗਜਨੀ ਦੀਆਂ ਘਟਨਾਵਾਂ ਤੋਂ ਬਾਅਦ ਅੱਜ ਸਵੇਰ ਸਮੇਂ ਮਾਹੌਲ ਕੁੱਝ ਸ਼ਾਂਤ ਹੋ ਗਿਆ ਹੈ। ਬੱਚਿਆਂ ਨੇ ਯੂਨੀਵਰਸਿਟੀ ਖ਼ਾਲੀ ਕਰਨੀ ਸ਼ੁਰੂ ਕਰ ਦਿੱਤੀ ਤੇ ਆਪਣੇ ਆਪਣੇ ਘਰਾਂ ਨੂੰ ਜਾਣ ਲੱਗੇ। ਯੂਨੀਵਰਸਿਟੀ ਪ੍ਰਸ਼ਾਸਨ ਵਲੋਂ 10 ਦਿਨ ਲਈ ਕਲਾਸਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ ਤੇ ਮੱਧ ਕਾਲੀ (Mid Term) ਇਮਤਿਹਾਨ ਵੀ ਫ਼ਿਲਹਾਲ ਲਈ ਅੱਗੇ ਵਧਾ ਦਿੱਤੇ ਹਨ। ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਘਰ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ ਤੇ ਹੋਸਟਲ ’ਚ ਰਹਿਣ ਵਾਲੇ ਇਛੁੱਕ ਵਿਦਿਆਰਥੀਆਂ ਲਈ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਜੇਕਰ ਉਹ ਹੋਸਟਲ ’ਚ ਰਹਿਣਾ ਚਾਹੁੰਦੇ ਹਨ ਤਾਂ ਉਹ ਆਪਣੇ ਕਮਰਿਆਂ ਤੋਂ ਬਿਨਾਂ ਜ਼ਰੂਰਤ ਬਾਹਰ ਨਹੀਂ ਨਿਕਣਲਗੇ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਗਈ ਹੈ। ਯੂਨੀਵਰਸਿਟੀ ਦੇ ਖ਼ੇਤਰ ਵਿਚ ਇੰਟਰਨੈੱਟ ਸੇਵਾਵਾਂ ਨੂੰ ਪ੍ਰਭਾਵਿਤ ਹੋਈਆਂ ਹਨ।

 

Ad Position 22
No active advertisement
ਅਗਲੀ ਖ਼ਬਰ ਵਿਦਿਆਰਥੀ ਪ੍ਰਦਰਸ਼ਨ ਤੋਂ ਬਾਅਦ ਲਵਲੀ ਯੂਨੀਵਰਸਿਟੀ ਦੇ ਬਾਹਰ ਦੀਆਂ ਦੇਖੋ ਤਸਵੀਰਾਂ
Ad Position 24