03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਪਟਿਆਲਾ ਜ਼ਿਲ੍ਹੇ ਨਾਲ ਸੰਬੰਧਿਤ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਤੀਜੇ ਜਥੇ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁੱਖ ਅਰਦਾਸ

ਮ੍ਰਿਤਸਰ, 3 ਅਕਤੂਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਆਰੰਭੀ ਗੁਰਦੁਆਰਾ ਸੁਧਾਰ ਲਹਿਰ -2 ਤਹਿਤ ਅੱਜ ਪਾਰਟੀ ਦੇ ਪਟਿਆਲਾ ਜ਼ਿਲ੍ਹੇ ਨਾਲ...

Ad Position 21
No active advertisement
ਅਜੀਤ ਡੈਸਕ 03-10-2026

ਅੰਮ੍ਰਿਤਸਰ, 3 ਅਕਤੂਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਆਰੰਭੀ ਗੁਰਦੁਆਰਾ ਸੁਧਾਰ ਲਹਿਰ -2 ਤਹਿਤ ਅੱਜ ਪਾਰਟੀ ਦੇ ਪਟਿਆਲਾ ਜ਼ਿਲ੍ਹੇ ਨਾਲ ਸੰਬੰਧਿਤ ਤੀਜੇ ਜਥੇ ਵੱਲੋਂ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ ਦੀ ਅਗਵਾਈ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁੱਖ ਅਰਦਾਸ ਕੀਤੀ ਗਈ। ਇਸ ਉਪਰੰਤ ਗੱਲਬਾਤ ਕਰਦਿਆਂ ਪਾਰਟੀ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿਚ ਵਾਪਰੀਆਂ ਹਾਲੀਆ ਮੰਦਭਾਗੀਆਂ ਘਟਨਾਵਾਂ ਨੇ ਵਿਸ਼ਵ ਭਰ ਦੀ ਸਿੱਖ ਸੰਗਤ ਨੂੰ ਗੰਭੀਰ ਚਿੰਤਾ ਅਤੇ ਨਾਮੋਸ਼ੀ ਵਿਚ ਪਾਇਆ ਹੈ। ਸੰਗਤ ਦੀ ਆਵਾਜ਼ ਨੂੰ ਬੁਲੰਦ ਕਰਦਿਆਂ “ਗੁਰਦੁਆਰਾ ਸੁਧਾਰ ਲਹਿਰ”ਭਾਗ - 2 ਤਹਿਤ ਅੱਜ ਤੀਜੇ ਦਿਨ ਮੁੜ ਅਰਦਾਸ ਕੀਤੀ ਗਈ। ਅੱਜ ਅਰਦਾਸ ਕਰਨ ਆਏ ਆਗੂਆਂ ਵਿਚ ਰਣਧੀਰ ਸਿੰਘ ਰੱਖੜਾ ਜ਼ਿਲ੍ਹਾ ਪ੍ਰਧਾਨ ਪਟਿਆਲਾ ਦਿਹਾਤੀ ਤੋਂ ਇਲਾਵਾ ਰਵਿੰਦਰ ਸਿੰਘ ਵਿੰਦਾ ਗਰੋਵਰ ਪ੍ਰਧਾਨ ਜ਼ਿਲ੍ਹਾ ਪਟਿਆਲਾ ਸ਼ਹਿਰੀ,ਭੁ ਪਿੰਦਰ ਸਿੰਘ ਸੇਖੂਪੁਰ ਘਨੌਰ, ਰਵਿੰਦਰ ਸਿੰਘ ਸ਼ਾਹਪੁਰ ਨਾਭਾ, ਚਰਨਜੋਤ ਸਿੰਘ ਮਾਵੀ ਸਮਾਣਾ, ਕੁਲਵਿੰਦਰ ਸਿੰਘ ਲਵਲੀ ਪਟਿਆਲਾ ,ਯੂਥ ਪ੍ਰਧਾਨ ਅਕਾਸ਼ਦੀਪ ਸਿੰਘ ਨੌਰੰਗਵਾਲ ਸਮੇਤ ਜ਼ਿਲ੍ਹਾ ਪਟਿਆਲਾ ਦੇ ਹੋਰ ਕਈ ਆਗੂ ਹਾਜਰ ਸਨ। ਇਸ ਮੌਕੇ ਪਾਰਟੀ ਆਗੂਆਂ ਨੇ ਕਿਹਾ ਕਿ ਗੁਰਦੁਆਰਾ ਲਹਿਰ ਦੌਰਾਨ 2 ਪੰਥਕ ਸੰਸਥਾਵਾਂ ਦੇ ਪ੍ਰਬੰਧ, ਮਾਣ-ਮਰਿਯਾਦਾ ਅਤੇ ਕਥਿਤ ਦੁਰਵਰਤੋਂ ਸੰਬੰਧੀ ਉੱਠ ਰਹੀਆਂ ਚਿੰਤਾਵਾਂ ਅਤੇ ਵਿਸ਼ਵ ਭਰ ਦੀ ਸਿੱਖ ਸੰਗਤ ਵਿਚ ਭਾਰੀ ਰੋਸ ਅਤੇ ਫਿਕਰ ਹੈ ਨੂੰ ਮੁੱਖ ਰੱਖਦਿਆਂ ਰੰਬੀ ਕਹੀ ਹੈ।

Ad Position 22
No active advertisement
ਪਿਛਲੀ ਖ਼ਬਰ ਭਾਰਤ-ਵੈਸਟ ਇੰਡੀਜ਼ ਤੀਜਾ ਵਨਡੇ, ਭਾਰਤ ਵਲੋਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਅਗਲੀ ਖ਼ਬਰ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾਏ ਜਾਣ ’ਤੇ ਕਾਂਗਰਸੀ ਵਰਕਰਾਂ ਵਲੋਂ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ
Ad Position 24