05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸੱਪ ਨੇ ਡੰਗਿਆ ਤਾਂ ਨੌਜਵਾਨ ਸੱਪ ਨੂੰ ਮਾਰ ਕੇ ਹਸਪਤਾਲ ਨਾਲ ਲੈ ਆਇਆ

ਡੇਰਾਬੱਸੀ (ਮੋਹਾਲੀ), 5 ਅਕਤੂਬਰ (ਗੁਰਮੀਤ ਸਿੰਘ)- ਪਿੰਡ ਭਾਂਖਰਪੁਰ ਨੇੜੇ ਇਕ ਕਾਲੋਨੀ ਵਿਚ ਦੇਰ ਰਾਤ ਉਸ ਸਮੇਂ...

Ad Position 21
No active advertisement
ਅਜੀਤ ਡੈਸਕ 05-10-2026

ਡੇਰਾਬੱਸੀ (ਮੋਹਾਲੀ), 5 ਅਕਤੂਬਰ (ਗੁਰਮੀਤ ਸਿੰਘ)- ਪਿੰਡ ਭਾਂਖਰਪੁਰ ਨੇੜੇ ਇਕ ਕਾਲੋਨੀ ਵਿਚ ਦੇਰ ਰਾਤ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇਕ ਨੌਜਵਾਨ ਨੂੰ ਸੱਪ ਨੇ ਪੈਰ ’ਤੇ ਡੰਗ ਮਾਰ ਦਿੱਤਾ। ਹੌਸਲਾ ਦਿਖਾਉਂਦਿਆਂ ਨੌਜਵਾਨ ਧਰਮਵੀਰ ਨੇ ਡੰਗ ਮਾਰਨ ਵਾਲੇ ਸੱਪ ਨੂੰ ਮਾਰ ਦਿੱਤਾ ਅਤੇ ਉਸ ਨੂੰ ਇਕ ਲਿਫਾਫੇ ਵਿਚ ਪਾ ਕੇ ਪਰਿਵਾਰਕ ਮੈਂਬਰਾਂ ਨਾਲ ਇਲਾਜ ਲਈ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਪਹੁੰਚ ਗਿਆ।

ਜਾਣਕਾਰੀ ਅਨੁਸਾਰ ਧਰਮਵੀਰ ਨੂੰ ਸੱਪ ਨੇ ਪੈਰ ’ਤੇ ਡੰਗ ਮਾਰਿਆ ਸੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਤੁਰੰਤ ਉਸ ਨੂੰ ਸਰਕਾਰੀ ਹਸਪਤਾਲ ਲੈ ਕੇ ਆਏ। ਹਸਪਤਾਲ ਪਹੁੰਚਣ ’ਤੇ ਜਦੋਂ ਧਰਮਵੀਰ ਨੇ ਲਿਫਾਫੇ ਵਿਚ ਪਾਇਆ ਮਰਿਆ ਹੋਇਆ ਸੱਪ ਸਟਾਫ ਨੂੰ ਦਿਖਾਇਆ ਤਾਂ ਇਕ ਵਾਰ ਹਸਪਤਾਲ ਦੇ ਸਟਾਫ ਵਿਚ ਵੀ ਹੈਰਾਨੀ ਦਾ ਮਾਹੌਲ ਬਣ ਗਿਆ। ਸੱਪ ਨੂੰ ਮਰਿਆ ਦੇਖਣ ਤੋਂ ਬਾਅਦ ਸਟਾਫ ਨੇ ਰਾਹਤ ਦਾ ਸਾਹ ਲਿਆ।

ਡਾਕਟਰਾਂ ਨੇ ਤੁਰੰਤ ਨੌਜਵਾਨ ਦਾ ਇਲਾਜ ਸ਼ੁਰੂ ਕਰ ਦਿੱਤਾ। ਖ਼ਬਰ ਲਿਖੇ ਜਾਣ ਤੱਕ ਧਰਮਵੀਰ ਦਾ ਇਲਾਜ ਜਾਰੀ ਸੀ ਅਤੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਸੀ।

Ad Position 22
No active advertisement
ਪਿਛਲੀ ਖ਼ਬਰ ਏਸ਼ਿਆਈ ਖੇਡਾਂ ਦੇ ਸੋਨ ਤਗਮਾ ਜੇਤੂ ਪੰਜਾਬੀ ਹਾਕੀ ਖਿਡਾਰੀਆਂ ਦਾ ਰਾਜਾਸਾਂਸੀ ਹਵਾਈ ਅੱਡੇ ਤੇ ਪਹੁੰਚਣ ’ਤੇ ਭਰਵਾਂ ਸਵਾਗਤ ਅਗਲੀ ਖ਼ਬਰ ਲੜਾਈ ਝਗੜੇ ਉਪਰੰਤ ਇਲਾਜ ਕਰਵਾਉਣ ਆਏ ਇਕ ਵਿਅਕਤੀ ਨੇ ਸਿਵਲ ਹਸਪਤਾਲ ਵਿਚ ਕੀਤਾ ਹੰਗਾਮਾ
Ad Position 24