ਨਵੀਂ ਦਿੱਲੀ, 21 ਨਵੰਬਰ - ਕੇਂਦਰੀ ਸੰਸਦੀ ਮਾਮਲਿਆਂ ਦੇ ਮੰਤਰੀ ਅਤੇ ਅਰੁਣਾਚਲ ਪ੍ਰਦੇਸ਼ ਤੋਂ ਭਾਜਪਾ ਸੰਸਦ ਮੈਂਬਰ, ਕਿਰਨ ਰਿਜਿਜੂ ਨੇ ਟਵੀਟ ਕੀਤਾ, "ਕਾਂਗਰਸ ਨੂੰ 4 ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ: 1. 1962 ਵਿੱਚ ਮੇਰੇ ਪਿੰਡ 'ਤੇ ਚੀਨ ਨੇ ਕਬਜ਼ਾ ਕਰ ਲਿਆ ਸੀ। ਕੀ ਕਾਂਗਰਸ 1962 ਦੇ ਅਪਮਾਨ ਲਈ ਮੁਆਫੀ ਮੰਗੇਗੀ? 2. ਕਾਂਗਰਸ ਨੇ ਭਾਰਤ ਨੂੰ ਇੱਕ ਗਰੀਬ ਦੇਸ਼ ਬਣਾਈ ਰੱਖਿਆ। ਕਿਉਂ? 3. ਭਾਰਤ ਨੂੰ 'ਸੱਪਾਂ ਦੇ ਖੇਡ ਦਿਖਾਉਣ ਵਾਲਿਆਂ (ਸਪੇਰਿਆਂ) ਦੀ ਧਰਤੀ' ਕਿਉਂ ਕਿਹਾ ਜਾਂਦਾ ਸੀ? 4. ਭਾਰਤ ਦੀ ਆਰਥਿਕਤਾ ਨੂੰ 'ਹਿੰਦੂ ਵਿਕਾਸ ਦਰ' ਕਹਿ ਕੇ ਕਿਉਂ ਅਪਮਾਨਿਤ ਕੀਤਾ ਗਿਆ ਸੀ?..."