21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਵੈਲਿੰਗਟਨ ਟੈਸਟ 'ਚ ਨਿਊਜ਼ੀਲੈਂਡ ਖ਼ਿਲਾਫ਼ ਕੇ.ਐੱਲ.ਰਾਹੁਲ ਦਾ ਸ਼ਾਨਦਾਰ ਸੈਂਕੜਾ

ਵੈਲਿੰਗਟਨ, 21 ਨਵੰਬਰ - ਵੈਲਿੰਗਟਨ ਟੈਸਟ ਦੇ ਦੂਜੇ ਦਿਨ ਨਿਊਜ਼ੀਲੈਂਡ ਬੱਲੇਬਾਜ਼ੀ ਕਰਦਿਆਂ ਪਹਿਲੀ ਪਾਰੀ ਵਿਚ ਭਾਰਤ ਵਲੋਂ ਉਪ ਕਪਤਾਨ ਕੇ.ਐੱਲ.ਰਾਹੁਲ ਨੇ ਸ਼ਾਨਦਾਰ...

Ad Position 21
No active advertisement
ਅਜੀਤ ਡੈਸਕ 21-11-2026

ਵੈਲਿੰਗਟਨ, 21 ਨਵੰਬਰ - ਵੈਲਿੰਗਟਨ ਟੈਸਟ ਦੇ ਦੂਜੇ ਦਿਨ ਨਿਊਜ਼ੀਲੈਂਡ ਬੱਲੇਬਾਜ਼ੀ ਕਰਦਿਆਂ ਪਹਿਲੀ ਪਾਰੀ ਵਿਚ ਭਾਰਤ ਵਲੋਂ ਉਪ ਕਪਤਾਨ ਕੇ.ਐੱਲ.ਰਾਹੁਲ ਨੇ ਸ਼ਾਨਦਾਰ ਸੈਂਕੜਾ ਜੜਿਆ। ਖ਼ਬਰ ਲਿਖੇ ਜਾਣ ਤੱਕ ਭਾਰਤ ਨੇ 2 ਵਿਕਟਾਂ ਦੇ ਨੁਕਸਾਨ 'ਤੇ 361 ਦੌੜਾਂ ਬਣਾ ਲਈਆਂ ਸਨ ਤੇ ਉਹ ਨਿਊਜ਼ੀਲੈਂਡ ਤੋਂ 7 ਦੌੜਾਂ ਪਿੱਛੇ ਹੈ।। ਕੇ.ਐੱਲ. ਰਾਹੁਲ 127 ਅਤੇ ਸ਼ੁਭਮਨ ਗਿੱਲ 45 ਦੌੜਾਂ ਬਣਾ ਕੇ ਕ੍ਰੀਜ਼ 'ਤੇ ਡਟੇ ਹੋਏ ਸਨ। ਭਾਰਤ ਨੇ ਦੇਵਦੱਤ ਪਡੀਕਲ ਦੇ ਰੂਪ ਵਿਚ ਦੂਜੀ ਵਿਕਟ ਗਵਾਈ, ਜੋ ਕਿ 80 ਦੌੜਾਂ ਬਣਾ ਕੇ ਆਊਟ ਹੋਏ।
ਕੇ.ਐੱਲ. ਰਾਹੁਲ ਦੇ ਸੈਂਕੜੇ 'ਤੇ ਬੀ.ਸੀ.ਸੀ.ਆਈ. ਨੇ ਟਵੀਟ ਕੀਤਾ, "ਟੀਮ ਇੰਡੀਆ ਦੇ ਉਪ-ਕਪਤਾਨ ਕੇ.ਐੱਲ. ਰਾਹੁਲ ਵਲੋਂ ਸੈਂਕੜਾ। ਕੇ.ਐੱਲ. ਰਾਹੁਲ ਲਈ ਇਹ ਇਕ ਇਤਿਹਾਸਕ ਸੈਂਕੜਾ ਹੈ, ਕਿਉਂਕਿ ਉਹ ਦੱਖਣੀ ਅਫ਼ਰੀਕਾ, ਇੰਗਲੈਂਡ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਚ ਸੈਂਕੜੇ ਲਗਾਉਣ ਵਾਲੇ ਇਕਲੌਤੇ ਭਾਰਤੀ ਓਪਨਰ ਬਣ ਗਏ ਹਨ।"

Ad Position 22
No active advertisement
ਪਿਛਲੀ ਖ਼ਬਰ ਬਹੁਤ ਸ਼ਕਤੀਸ਼ਾਲੀ ਅਰਥਵਿਵਸਥਾਵਾਂ ਹਨ ਭਾਰਤ, ਆਸਟ੍ਰੇਲੀਆ, ਜਾਪਾਨ ਅਤੇ ਅਮਰੀਕਾ - ਮਾਰਕੋ ਰੂਬੀਓ ਅਗਲੀ ਖ਼ਬਰ ਦਿੱਲੀ - ਹਵਾ ਗੁਣਵੱਤਾ ਸੂਚਕਅੰਕ ਬਹੁਤ ਖਰਾਬ' ਸ਼੍ਰੇਣੀ ਵਿਚ
Ad Position 24