20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਰਾਜਪੁਰਾ ਸਮੇਤ 5 ਥਰਮਲ ਪਲਾਂਟਾਂ ਦੇ 6 ਯੂਨਿਟ ਹੋਏ ਬੰਦ

ਰਾਜਪੁਰਾ, 20 ਨਵੰਬਰ (ਜੀ.ਪੀ. ਸਿੰਘ)-ਪੰਜਾਬ ਦੇ ਰਾਜਪੁਰਾ ਦੇ ਦੋ ਯੂਨਿਟਾਂ ਸਮੇਤ ਪੰਜਾਬ ਸਰਕਾਰ ਦੇ ਸਰਕਾਰੀ ਅਤੇ ਨਿੱਜੀ ਥਰਮਲ ਪਲਾਂਟ ਸਾਲਾਨਾ ਮੁਰੰਮਤ ਅਤੇ ਤਕਨੀਕੀ ਖਰਾਬੀਆਂ ਕਾਰਨ ਬੰਦ ਹੋ ਗਏ ਹਨ। ਜਿਸ ਕਾਰਨ ਕੁਲ ....

Ad Position 21
No active advertisement
ਅਜੀਤ ਡੈਸਕ 21-11-2026

ਰਾਜਪੁਰਾ, 20 ਨਵੰਬਰ (ਜੀ.ਪੀ. ਸਿੰਘ)-ਪੰਜਾਬ ਦੇ ਰਾਜਪੁਰਾ ਦੇ ਦੋ ਯੂਨਿਟਾਂ ਸਮੇਤ ਪੰਜਾਬ ਸਰਕਾਰ ਦੇ ਸਰਕਾਰੀ ਅਤੇ ਨਿੱਜੀ ਥਰਮਲ ਪਲਾਂਟ ਸਾਲਾਨਾ ਮੁਰੰਮਤ ਅਤੇ ਤਕਨੀਕੀ ਖਰਾਬੀਆਂ ਕਾਰਨ ਬੰਦ ਹੋ ਗਏ ਹਨ। ਜਿਸ ਕਾਰਨ ਕੁਲ 2540 ਮੈਗਾਵਾਟ ਬਿਜਲੀ ਦਾ ਉਤਪਾਦਨ ਘਟ ਗਿਆ ਹੈ ਤੇ ਪੰਜਾਬ ਬਿਜਲੀ ਨਿਗਮ ਨੂੰ ਅਣਐਲਾਨੇ ਕੱਟ ਲਗਾਉਣੇ ਪੈ ਰਹੇ ਹਨ। ਇਨ੍ਹਾਂ ਬੰਦ ਹੋਏ ਯੂਨਿਟਾਂ ’ਚ ਰਾਜਪੁਰਾ ਦੇ 700-700 ਮੈਗਾਵਾਟ ਬਿਜਲੀ ਉਤਪਾਦਨ ਦੀ ਸਮਰੱਥਾ ਵਾਲੇ ਦੋਨੋ ਯੂਨਿਟ ਪਿਛਲੇ 3 ਦਿਨਾਂ ਤੋਂ ਬੰਦ ਹੋ ਗਏ ਹਨ।

ਦੱਸਿਆ ਗਿਆ ਕਿ ਇਕ ਯੂਨਿਟ ਸਾਲਾਨਾ ਮੁਰੰਮਤ ਕਰਨ ਲਈ ਬੰਦ ਕੀਤਾ ਗਿਆ ਹੈ ਤੇ ਦੂਜਾ ਕਿਸੇ ਤਕਨੀਕੀ ਕਾਰਨ ਕਰਕੇ ਬੰਦ ਹੋ ਗਿਆ ਹੈ। ਇਸੇ ਤਰ੍ਹਾਂ ਤਲਵੰਡੀ ਸਾਬੋ ਦਾ 660 ਮੈਗਾਵਾਟ ਬਿਜਲੀ ਉਤਪਾਦਨ ਕਰਨ ਵਾਲਾ ਇਕ ਯੂਨਿਟ ਵੀ ਤਕਨੀਕੀ ਕਾਰਨ ਕਰਕੇ ਬੰਦ ਹੋ ਗਿਆ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੀ ਮਲਕੀਅਤ ਵਾਲੇ ਰੋਪੜ (150 ਮੈਗਾਵਾਟ) ਅਤੇ ਗੋਇੰਦਵਾਲ ਸਾਹਿਬ ਦਾ (270 ਮੈਗਾਵਾਟ) ਦੇ ਦੋ ਥਰਮਲ ਪਲਾਂਟਾਂ ਦੇ ਇਕ-ਇਕ ਯੂਨਿਟ ਵੀ ਤਕਨੀਕੀ ਕਾਰਨਾਂ ਕਰਕੇ ਬੰਦ ਹੋ ਗਏ ਹਨ।

ਇਨ੍ਹਾਂ ਥਰਮਲ ਪਲਾਂਟਾਂ ਦੇ ਯੂਨਿਟਾਂ ਦੇ ਬੰਦ ਹੋ ਜਾਣ ਕਾਰਨ 1342 ਮੈਗਾਵਾਟ ਯੂਨਿਟਾਂ ਦਾ ਉਤਪਾਦਨ ਘਟ ਗਿਆ ਹੈ। ਜਦੋਂ ਕਿ ਅੱਜ ਦੁਪਹਿਰ ਤੱਕ ਪੰਜਾਬ ’ਚ ਬਿਜਲੀ ਦੀ ਖ਼ਪਤ 8 ਹਜ਼ਾਰ ਮੈਗਾਵਾਟ ਦੇ ਕਰੀਬ ਸੀ ਪਰ ਸ਼ਾਮ ਹੁੰਦਿਆਂ ਹੀ ਇਹ ਖ਼ਪਤ ਘਟ ਕੇ 6787 ਮੈਗਾਵਾਟ ਹੀ ਰਹਿ ਗਈ ਹੈ। ਪੰਜਾਬ ਵਿਚ ਸਰਦੀ ਸ਼ੁਰੂ ਹੋ ਚੁੱਕੀ ਹੈ, ਜਿਸ ਕਾਰਨ ਬਿਜਲੀ ਦੀ ਖ਼ਪਤ ਘਟ ਗਈ ਹੈ।

ਜਿਸ ਕਾਰਨ ਪੰਜਾਬ ਦੇ 5 ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ ਹੋਣ ਨਾਲ ਭਾਵੇਂ ਆਮ ਜਨਤਾ ਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਣ ਵਾਲਾ ਪਰ ਜਿਹੜੇ ਉਦਯੋਗ ਦਿਨ ਰਾਤ ਚਲਦੇ ਹਨ ਉਨ੍ਹਾਂ ਨੂੰ ਕਾਫੀ ਫਰਕ ਪੈਣ ਦੀ ਗੱਲ ਕਹੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਨਿਪਾਲ ਦੇ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਦਾ ਭਾਰਤ ਦੌਰਾ ਕੱਲ੍ਹ ਤੋਂ ਅਗਲੀ ਖ਼ਬਰ ਅਮਰੀਕੀ ਅਦਾਲਤ ਵਲੋਂ ਨਿਖਿਲ ਗੁਪਤਾ ਨੂੰ 20 ਸਾਲ ਕੈਦ
Ad Position 24