06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਬਲਤੇਜ ਸਿੰਘ ਪੰਨੂ ਨੇ ਐਡਵੋਕੇਟ ਧਾਮੀ ’ਤੇ ਖੜ੍ਹੇ ਕੀਤੇ ਸਵਾਲ

ਚੰਡੀਗੜ੍ਹ, 6 ਅਕਤੂਬਰ (ਅਜਾਇਬ ਸਿੰਘ ਔਜਲਾ) - ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਅੱਜ ਚੰਡੀਗੜ੍ਹ ਵਿਖੇ ਇਕ ਪੱਤਰਕਾਰ ਸੰਮੇਲਨ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਉਨ੍ਹਾਂ ’ਤੇ ਕੀਤੀ ਟਿੱਪਣੀ ’ਤੇ ਕਿਹਾ ਕਿ ਉਹ ਸਾਰੀਆਂ ਸਿੱਖ ਸੰਸਥਾਵਾਂ ਦਾ ਸਤਿਕਾਰ ਕਰਦੇ ਹਨ।

Ad Position 21
No active advertisement
ਅਜੀਤ ਡੈਸਕ 06-10-2026

ਚੰਡੀਗੜ੍ਹ, 6 ਅਕਤੂਬਰ (ਅਜਾਇਬ ਸਿੰਘ ਔਜਲਾ) - ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਅੱਜ ਚੰਡੀਗੜ੍ਹ ਵਿਖੇ ਇਕ ਪੱਤਰਕਾਰ ਸੰਮੇਲਨ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਉਨ੍ਹਾਂ ’ਤੇ ਕੀਤੀ ਟਿੱਪਣੀ ’ਤੇ ਕਿਹਾ ਕਿ ਉਹ ਸਾਰੀਆਂ ਸਿੱਖ ਸੰਸਥਾਵਾਂ ਦਾ ਸਤਿਕਾਰ ਕਰਦੇ ਹਨ। ਬਲਤੇਜ ਪੰਨੂ ਨੇ ਹਰਜਿੰਦਰ ਸਿੰਘ ਧਾਮੀ ’ਤੇ ਸਵਾਲ ਖੜਾ ਕੀਤਾ ਕਿ ਤੱਥ ਖੋਜ ਕਮੇਟੀ ਨੇ ਸਿਰਫ਼ 15 ਦਿਨਾਂ ਵਿਚ 4-5 ਰਜਿਸਟਰ ਫਰੋਲ ਕੇ ਆਪਣੀ ਰਿਪੋਰਟ ਸੌਂਪੀ ਹੈ, ਜੋ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀ ਹੈ। ਉਨ੍ਹਾਂ ਇਸ ਸੰਬੰਧੀ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ’ਤੇ ਵੀ ਸਵਾਲ ਚੁੱਕੇ ਕਿ ਉਹ ਕਿਉਂ ਨਹੀਂ ਇਸ ਸੰਬੰਧ ਵਿਚ ਬੋਲ ਰਹੇ। ਦੂਜੇ ਪਾਸੇ ਉਨ੍ਹਾਂ ਨੇ ਵਿਰੋਧੀ ਪਾਰਟੀਆਂ ਵਿਚ ਭਾਰਤੀ ਜਨਤਾ ਪਾਰਟੀ, ਕਾਂਗਰਸ ਆਦਿ ਦੇ ਆਗੂਆਂ ਨੂੰ ਵੀ ਸ੍ਰੀ ਅਨੰਦਪੁਰ ਸਾਹਿਬ ਸਰਾਂ ਦੇ ਮਸਲੇ ’ਤੇ ਧਾਰੀ ਚੁੱਪ ’ਤੇ ਵੀ ਸਵਾਲ ਖੜੇ ਕੀਤੇ। ਬਲਤੇਜ ਪੰਨੂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਸਾਰਿਆਂ ਦੇ ਮਾਈ ਬਾਪ ਹਨ ਅਤੇ ਹਰ ਉਥੇ ਸਤਿਕਾਰ ਦੇ ਨਾਲ ਸਿਰ ਝੁਕਾਉਂਦਾ ਹੈ। ਉਨ੍ਹਾਂ ਅੱਜ ਮੁੜ ਉਸ ਸਵਾਲ ਨੂੰ ਉਭਾਰਿਆ ਕਿ ਮੁੱਖ ਮੰਤਰੀ ਭਗਵੰਤ ਮਾਨ, ਜੋ ਬੈਗ ਸਿੱਖ ਸੰਸਥਾਵਾਂ ਦੇ ਮਸਲਿਆਂ ਸੰਬੰਧੀ, ਜੋ ਕੁਝ ਹੋਇਆ ਸੀ ਹਰਜਿੰਦਰ ਸਿੰਘ ਧਾਮੀ ਨੂੰ ਸੌਂਪ ਕੇ ਆਏ ਸਨ, ਉਸ ਬੈਗ ਨੂੰ ਖੋਲਿ੍ਹਾ ਗਿਆ ਹੈ ਕਿ ਨਹੀਂ। ਇਸੇ ਦੌਰਾਨ ਪਰਾਲੀ ਦੇ ਮੁੱਦੇ ’ਤੇ ਬੋਲਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਦੇ ਧੂਏਂ ਦੇ ਮੁੱਦੇ ’ਤੇ ਉਂਝ ਹੀ ਬਦਨਾਮ ਕੀਤਾ ਜਾ ਰਿਹਾ ਹੈ, ਜਦ ਕਿ ਕਿਤੇ ਵੱਧ ਪਰਾਲੀ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਹਰਿਆਣਾ ਰਾਜਾਂ ਵਿਚ ਸਾੜੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਮੁਕੰਮਲ ਕੰਟਰੋਲ ਰੱਖਿਆ ਹੋਇਆ ਹੈ ਤੇ ਉਹ ਹੁਣ ਪਰਾਲੀ ਨੂੰ ਨਹੀਂ ਸਾੜਦੇ। ਉਨ੍ਹਾਂ ਪਿਛਲੇ ਦਿਨੀਂ ਇਕ ਕੇਂਦਰੀ ਮੰਤਰੀ ਦੇ ਉਸ ਬਿਆਨ ਨੂੰ ਵੀ ਸਾਂਝਾ ਕੀਤਾ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਪੰਜਾਬ ਨੂੰ ਹੁਣ ਪਰਾਲੀ ਦਾ ਧੂੰਏ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। 

Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਨੇ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ਕੀਤਾ ਜਾਮ ਅਗਲੀ ਖ਼ਬਰ ਇੰਡੀਆ' ਗੱਠਜੋੜ ਦੇ ਸੰਸਦ ਮੈਂਬਰਾਂ ਵਲੋਂ ਚੋਣ ਕਮਿਸ਼ਨ ਹੈੱਡਕੁਆਰਟਰ ਤੱਕ ਵਿਸ਼ਾਲ ਵਿਰੋਧ ਮਾਰਚ
Ad Position 24