06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

9 ਅਕਤੂਬਰ ਤੋਂ ਹਮੀਰਪੁਰ ’ਚ ਹੋਵੇਗਾ ਸਿੱਖਿਆ ਮਹਾਕੁੰਭ 6.0

ਲੌਂਗੋਵਾਲ (ਸੰਗਰੂਰ), 6 ਅਕਤੂਬਰ (ਵਿਨੋਦ, ਖੰਨਾ)– ਸਿੱਖਿਆ ਮਹਾਕੁੰਭ ਅਭਿਆਨ ਦੇ ਮੀਡੀਆ ਇੰਚਾਰਜ਼ ਐਡ. ਆਰਤੀ ਸ਼ਰਮਾ ਨੇ....

Ad Position 21
No active advertisement
ਅਜੀਤ ਡੈਸਕ 06-10-2026

ਲੌਂਗੋਵਾਲ (ਸੰਗਰੂਰ), 6 ਅਕਤੂਬਰ (ਵਿਨੋਦ, ਖੰਨਾ)– ਸਿੱਖਿਆ ਮਹਾਕੁੰਭ ਅਭਿਆਨ ਦੇ ਮੀਡੀਆ ਇੰਚਾਰਜ਼ ਐਡ. ਆਰਤੀ ਸ਼ਰਮਾ ਨੇ ਦੱਸਿਆ ਕਿ ਵਿਦਿਆ ਭਾਰਤੀ ਵਲੋਂ ਸਮਗਰ ਸਿੱਖਿਆ ਵਿਭਾਗ ਅਤੇ ਐਨ.ਆਈ.ਟੀ. ਹਮੀਰਪੁਰ ਦੇ ਸਾਂਝੇ ਉਪਰਾਲੇ  ਨਾਲ 9 ਤੋਂ 11 ਅਕਤੂਬਰ ਤੱਕ ਐਨ.ਆਈ.ਟੀ. ਹਮੀਰਪੁਰ ਵਿਖੇ ਸਿੱਖਿਆ ਮਹਾਕੁੰਭ ਦਾ ਛੇਵਾਂ ਅਧਿਆਇ ‘ਸਿੱਖਿਆ ਮਹਾਕੁੰਭ 6.0’ ਕਰਵਾਇਆ ਜਾ ਰਿਹਾ ਹੈ। ਇਸ ਵਾਰ ਦੀ ਕੇਂਦਰੀ ਵਿਸ਼ਾ-ਵਸਤੂ “ਸਿੱਖਿਆ, ਪ੍ਰਕਿਰਤੀ ਅਤੇ ਪ੍ਰਗਤੀ : ਵਿਕਾਸ ਅਤੇ ਪ੍ਰਕਿਰਤੀ ਨਾਲ ਸਾਂਝ ਅਤੇ ਤਾਲਮੇਲ ਲਈ ਸਿੱਖਿਆ” ਹੈ। ਤਿੰਨ ਦਿਨਾਂ ਦੇ ਆਯੋਜਨ ਵਿਚ ਕ੍ਰਮਵਾਰ “ਅਧਿਆਤਮਿਕ ਭਾਰਤ, ਵਿਕਸਿਤ ਭਾਰਤ”, “ਵਿਗਿਆਨਮਈ ਭਾਰਤ, ਵਿਕਸਿਤ ਭਾਰਤ” ਅਤੇ “ਸੁਰੱਖਿਅਤ ਭਾਰਤ, ਵਿਕਸਿਤ ਭਾਰਤ” ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ ਹੋਵੇਗਾ।

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਹਿਮਾਚਲ ਦੇ ਰਾਜਪਾਲ ਕਵਿੰਦਰ ਗੁਪਤਾ ਅਤੇ ਲੋਕ ਸਭਾ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਕੈਪਟਨ ਅਨੁਰਾਗ ਸਿੰਘ ਠਾਕੁਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜੈ ਰਾਮ ਠਾਕੁਰ, ਸਪੈਸ਼ਲ ਓਲੰਪਿਕਸ ਭਾਰਤ ਦੀ ਪ੍ਰਧਾਨ ਡਾ. ਮੱਲਿਕਾ ਨੱਡਾ, ਕਾਂਗੜਾ ਤੋਂ ਲੋਕ ਸਭਾ ਮੈਂਬਰ ਡਾ. ਰਾਜੀਵ ਭਾਰਦਵਾਜ, ਸੁਪਰੀਮ ਕੋਰਟ ਦੇ ਐਡਵੋਕੇਟ ਅਸ਼ਵਿਨੀ ਉਪਾਧਿਆਏ, ਇੰਡੀਆ ਹੈਬਿਟੈਟ ਸੈਂਟਰ ਦੇ ਡਾਇਰੈਕਟਰ ਪ੍ਰੋ. ਕੇ. ਜੀ. ਸੁਰੇਸ਼, ਰਾਮਕ੍ਰਿਸ਼ਨ ਮਿਸ਼ਨ ਸ਼ਿਮਲਾ ਦੇ ਸਕੱਤਰ ਸਵਾਮੀ ਤਨਮਯਾਨੰਦ ਜੀ ਮਹਾਰਾਜ, ਸਾਧਵੀ ਅੰਮ੍ਰਿਤਾ ਦੀਦੀ, ਸਮਾਜ ਸੇਵਕ ਬਨਵੀਰ, ਸਲਾਈਟ ਲੌਂਗੋਵਾਲ ਦੇ ਡਾਇਰੈਕਟਰ ਪ੍ਰੋ. ਮਨੀ ਕਾਂਤ ਪਾਸਵਾਨ, ਆਈ.ਆਈ.ਟੀ. ਰੋਪੜ ਦੇ ਡਾਇਰੈਕਟਰ ਪ੍ਰੋ. ਰਾਜੀਵ ਆਹੂਜਾ, ਸਮਾਜ ਸੇਵਕ ਡਾ. ਇੰਦਰੈਸ਼ ਕੁਮਾਰ ਅਤੇ ਤ੍ਰਿਪੁਰਾ ਸਰਕਾਰ ਦੀ ਸਕੱਤਰ ਸੋਨਲ ਗੋਇਲ ਸਮੇਤ ਕਈ ਪ੍ਰਮੁੱਖ ਹਸਤੀਆਂ ਸ਼ਿਰਕਤ ਕਰਨਗੀਆਂ।

ਇਸ ਮਹਾਕੁੰਭ ਵਿਚ 16 ਵਿਸ਼ਾ-ਧਾਰਾਵਾਂ, 367 ਖੋਜ-ਪੱਤਰ, 8 ਵਿਸ਼ਾ-ਅਧਾਰਿਤ ਸੰਮੇਲਨ, 125 ਵਿਦਿਆਰਥੀ ਪ੍ਰੋਜੈਕਟ, 41 ਨਵਉਦਮ ਅਤੇ ਲਗਭਗ 60 ਪ੍ਰਦਰਸ਼ਨੀਆਂ ਮੁੱਖ ਆਕਰਸ਼ਣ ਰਹਿਣਗੀਆਂ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 350 ਤੋਂ ਵੱਧ ਭਾਗੀਦਾਰ ਵੀ ਸ਼ਾਮਲ ਹੋਣਗੇ । ਇਸ ਤੋਂ ਇਲਾਵਾ ਵਿਦਿਆਰਥੀਆਂ ਲਈ ‘ਸ਼ੋਧਾਂਕੁਰ’ ਖੋਜ ਪੱਤਰਿਕਾ ਅਤੇ ਤੀਜੀ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ‘ਤੇਜਸ’ ਗਿਆਨ ਮੁਕਾਬਲਾ ਕਰਵਾਇਆ ਜਾਵੇਗਾ। ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਭਾਰਤ ਦੀ ਕਲਾ, ਵਿਰਾਸਤ ਅਤੇ ਵਿਭਿੰਨ ਪਰੰਪਰਾਵਾਂ ਨੂੰ ਵੀ ਉਜਾਗਰ ਕੀਤਾ ਜਾਵੇਗਾ। ਐਡ. ਆਰਤੀ ਨੇ ਦੱਸਿਆ ਕਿ ਐੱਨ.ਆਈ.ਟੀ. ਜਲੰਧਰ ਤੋਂ ਸ਼ੁਰੂ ਹੋਈ ਸਿੱਖਿਆ ਮਹਾਕੁੰਭ ਦੀ ਯਾਤਰਾ ਕੁਰੁਕਸ਼ੇਤਰ, ਸ੍ਰੀਨਗਰ ਅਤੇ ਮੋਹਾਲੀ ਤੋਂ ਹੁੰਦੀ ਹੋਈ ਹੁਣ ਹਮੀਰਪੁਰ ਪਹੁੰਚ ਰਹੀ ਹੈ। ਇਸ ਦਾ ਉਦੇਸ਼ ਸਿੱਖਿਆ ਨੂੰ ਖੋਜ, ਨਵੀਨਤਾ, ਭਾਰਤੀ ਗਿਆਨ ਪਰੰਪਰਾ ਅਤੇ ਰਾਸ਼ਟਰ ਨਿਰਮਾਣ ਨਾਲ ਜੋੜਨਾ ਹੈ।

Ad Position 22
No active advertisement
ਪਿਛਲੀ ਖ਼ਬਰ ਬੈਂਕ ਤੇ ਏ.ਟੀ.ਐਮ. ਵਿਚੋਂ 5 ਲੱਖ ਰੁਪਏ ਚੋਰੀ ਅਗਲੀ ਖ਼ਬਰ ਸਾਬਕਾ ਐਸ.ਜੀ.ਪੀ.ਸੀ. ਮੈਂਬਰ ਅਮਰਜੀਤ ਚਾਵਲਾ ਨੂੰ ਲੈ ਕੇ ਭੱਖੀ ਸਿਆਸਤ
Ad Position 24