06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਰਾਜ ਮਾਰਗਾਂ ’ਤੇ ਖੜ੍ਹੇ ਵਾਹਨਾਂ ਨੂੰ ਟ੍ਰੈਕ ਕਰਨ ਲਈ ਇਲੈਕਟ੍ਰਾਨਿਕ ਨਿਗਰਾਨੀ ਪ੍ਰਣਾਲੀ ਕਿਉਂ ਨਹੀਂ ਹੋ ਸਕਦੀ-ਸੁਪਰੀਮ ਕੋਰਟ

ਨਵੀਂ ਦਿੱਲੀ, 6 ਅਕਤੂਬਰ (ਪੀ.ਟੀ.ਆਈ.)- ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਪੁੱਛਿਆ ਕਿ ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਕੋਲ ਹਾਈਵੇਅਜ਼ ‘ਤੇ ਖੜ੍ਹੇ ਜਾਂ ਪਾਰਕ ਕੀਤੇ ਵਾਹਨਾਂ ਨੂੰ ਤੁਰੰਤ ਟ੍ਰੈਕ ਕਰਨ ...

Ad Position 21
No active advertisement
ਅਜੀਤ ਡੈਸਕ 07-10-2026

ਨਵੀਂ ਦਿੱਲੀ, 6 ਅਕਤੂਬਰ (ਪੀ.ਟੀ.ਆਈ.)- ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਪੁੱਛਿਆ ਕਿ ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਕੋਲ ਹਾਈਵੇਅਜ਼ ‘ਤੇ ਖੜ੍ਹੇ ਜਾਂ ਪਾਰਕ ਕੀਤੇ ਵਾਹਨਾਂ ਨੂੰ ਤੁਰੰਤ ਟ੍ਰੈਕ ਕਰਨ ਲਈ ਇਲੈਕਟ੍ਰਾਨਿਕ ਨਿਗਰਾਨੀ ਪ੍ਰਣਾਲੀ ਕਿਉਂ ਨਹੀਂ ਹੋ ਸਕਦੀ। ਇਹ ਟਿੱਪਣੀ ਜਸਟਿਸ ਵਿਕਰਮ ਨਾਥ, ਆਗਸਟਿਨ ਜਾਰਜ ਮਸੀਹ ਅਤੇ ਸੰਦੀਪ ਮਹਿਤਾ ਦੀ ਬੈਂਚ ਵੱਲੋਂ ਕੀਤੀ ਗਈ, ਜੋ ਰਾਜਸਥਾਨ ਦੇ ਫਲੋਦੀ ਖੇਤਰ ਵਿਚ ਨਵੰਬਰ 2025 ਵਿੱਚ ਹੋਏ ਇੱਕ ਸੜਕ ਹਾਦਸੇ ਨਾਲ ਸਬੰਧਤ ਖੁਦ ਵਲੋਂ ਗੌਰ ਕੀਤੇ ਗਏ ਮਾਮਲੇ ਦੀ ਸੁਣਵਾਈ ਕਰ ਰਹੀ ਸੀ,

ਜਿਸ ਵਿਚ 15 ਲੋਕਾਂ ਦੀ ਜਾਨ ਚਲੀ ਗਈ ਸੀ।ਸੀਨੀਅਰ ਵਕੀਲ ਏ ਐਨ ਐਸ ਨਡਕਰਨੀ, ਜੋ ਇਸ ਮਾਮਲੇ ਵਿਚ ਅਦਾਲਤ ਦੀ ਸਹਾਇਤਾ ਐਮੀਕਸ ਕਿਊਰੀ ਵਜੋਂ ਕਰ ਰਹੇ ਹਨ, ਨੇ ਹਾਈਵੇਅਜ਼ ‘ਤੇ ਵਾਹਨਾਂ ਦੀ ਪਾਰਕਿੰਗ ਕਾਰਨ ਹੋਏ ਕੁਝ ਹਾਲੀਆ ਸੜਕ ਹਾਦਸਿਆਂ ਦਾ ਹਵਾਲਾ ਦਿੱਤਾ।‘ਜਿਸ ਐਨ.ਐਚ.ਏ.ਆਈ. ਕੋਲ ਸਾਰੇ ਸਰੋਤ ਮੌਜੂਦ ਹਨ, ਉਹ ਕਿਸੇ ਕਿਸਮ ਦੀ ਇਲੈਕਟ੍ਰਾਨਿਕ ਨਿਗਰਾਨੀ ਪ੍ਰਣਾਲੀ ਕਿਉਂ ਨਹੀਂ ਰੱਖ ਸਕਦਾ, ਜਿਸ ਰਾਹੀਂ ਹਾਈਵੇਅਜ਼ ‘ਤੇ ਖੜ੍ਹਾ ਜਾਂ ਪਾਰਕ ਕੀਤਾ ਮਿਲਣ ਵਾਲਾ ਕੋਈ ਵੀ ਵਾਹਨ ਤੁਰੰਤ ਟ੍ਰੈਕ ਕੀਤਾ ਜਾ ਸਕੇ,’ਬੈਂਚ ਨੇ ਕਿਹਾ।ਮਾਮਲੇ ਵਿਚ ਪੇਸ਼ ਹੋਏ ਇੱਕ ਵਕੀਲ ਨੇ ਕਿਹਾ ਕਿ ਐਨ.ਐਚ.ਏ.ਆਈ. ਹਾਈਵੇਅਜ਼ ‘ਤੇ ਗਸ਼ਤ ਕਰਦਾ ਹੈ।  ਸਿਖਰਲੀ ਅਦਾਲਤ ਨੇ ਮਾਮਲੇ ਨੂੰ 13 ਅਕਤੂਬਰ ਲਈ ਸੂਚੀਬੱਧ ਕੀਤਾ ਅਤੇ ਕਿਹਾ ਕਿ ਉਹ ਹਾਈਵੇਅਜ਼ ਤੋਂ ਕਬਜ਼ੇ ਹਟਾਉਣ ਨਾਲ ਸਬੰਧਤ ਅਰਜ਼ੀਆਂ ‘ਤੇ ਵਿਚਾਰ ਕਰੇਗੀ।

Ad Position 22
No active advertisement
ਪਿਛਲੀ ਖ਼ਬਰ ਏਸ਼ਿਆਈ ਖੇਡਾਂ ’ਚ ਮਨਪ੍ਰੀਤ ਸਿੰਘ ਦੀ ‘ਗੋਲਡਨ ਹੈਟ੍ਰਿਕ’ ਅਗਲੀ ਖ਼ਬਰ ਕੇਂਦਰ, ਸੂਬਿਆਂ ਅਤੇ ਉਦਯੋਗ ਨੂੰ ਪਾਣੀ ਸੁਰੱਖਿਆ ਲਈ ਇਕੱਠੇ ਕੰਮ ਕਰਨ ਦੀ ਲੋੜ-ਰਾਜ ਭੂਸ਼ਣ ਚੌਧਰੀ
Ad Position 24