ਚੰਡੀਗੜ੍ਹ, 7 ਅਕਤੂਬਰ-ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ ਧੂਰੀ ਰੈਲੀ ਦੇ ਭਾਰੀ ਇਕੱਠ ਨੇ ਸਾਬਤ ਕਰ ਦਿੱਤਾ ਕਿ ਸਾਡੇ ਕੰਮਾਂ ਦੀ ਗੂੰਜ ਪੰਜਾਬ ਦੇ ਹਰ ਵਿਹੜੇ 'ਚ ਹੈ... ਪਰਿਵਾਰ ਪਾਲਣ ਵਾਲੀ ਰਾਜਨੀਤੀ ਦਾ ਅੰਤ ਕਰਕੇ, ਅਸੀਂ ਪੰਜਾਬ ਨੂੰ 'ਲਾਲ ਲਕੀਰ' ਤੋਂ ਮੁਕਤ ਕਰਨ ਦਾ ਇਤਿਹਾਸਕ ਆਗਾਜ਼ ਕੀਤਾ ਹੈ... 4000 ਪਿੰਡਾਂ ਨੂੰ ਜਲਦ ਪੱਕੀਆਂ ਰਜਿਸਟਰੀਆਂ ਮਿਲਣਗੀਆਂ...
ਧੂਰੀ ਨੂੰ 47 ਕਰੋੜ ਦੇ ਵਾਟਰ ਪ੍ਰੋਜੈਕਟ ਦੀ ਸੌਗਾਤ ਦਿੱਤੀ... ਟੇਲਾਂ ਤੱਕ 88% ਨਹਿਰੀ ਪਾਣੀ ਪੁੱਜਣ ਨਾਲ ਅੰਨਦਾਤੇ ਦੀ ਫ਼ਸਲ ਦਾ ਝਾੜ ਵਧਿਆ ਹੈ... ਸਿੱਖਿਆ-ਸਿਹਤ 'ਚ ਨੰਬਰ 1 ਪੰਜਾਬ ਅਤੇ ਜ਼ੀਰੋ ਬਿਜਲੀ ਬਿੱਲ ਹੁਣ ਹਕੀਕਤ ਨੇ... ਕੇਂਦਰੀ ਏਜੰਸੀਆਂ ਦੀਆਂ ਗਿੱਦੜ ਭਬਕੀਆਂ ਤੋਂ ਅਸੀਂ ਡਰਨ ਵਾਲੇ ਨਹੀਂ... ਸਾਡਾ ਮਕਸਦ ਸਿਰਫ਼ ਪੰਜਾਬ ਦੀ ਨਿਸ਼ਕਾਮ ਸੇਵਾ ਹੈ ਤੇ ਪੰਜਾਬੀ ਕਿਸੇ ਦੀ ਧੌਂਸ ਨਹੀਂ ਝੱਲਦੇ...
ਇਨਕਲਾਬ ਜ਼ਿੰਦਾਬਾਦ!