09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸੱਪ ਦੇ ਡੱਸਣ ਕਾਰਨ 10 ਸਾਲਾਂ ਬੱਚੇ ਅਤੇ ਸੱਪ ਦੋਵਾਂ ਦੀ ਮੌਤ

ਕਪੂਰਥਲਾ, 9 ਅਕਤੂਬਰ (ਅਮਨਜੋਤ ਸਿੰਘ ਵਾਲੀਆ)- ਪਿੰਡ ਕੋਲੀਆਂਵਾਲ ਵਿਖੇ ਇਕ ਸੱਪ ਦੇ ਡੱਸਣ ਕਾਰਨ....

Ad Position 21
No active advertisement
ਅਜੀਤ ਡੈਸਕ 09-10-2026

ਕਪੂਰਥਲਾ, 9 ਅਕਤੂਬਰ (ਅਮਨਜੋਤ ਸਿੰਘ ਵਾਲੀਆ)- ਪਿੰਡ ਕੋਲੀਆਂਵਾਲ ਵਿਖੇ ਇਕ ਸੱਪ ਦੇ ਡੱਸਣ ਕਾਰਨ 10 ਸਾਲਾਂ ਬੱਚੇ ਅਤੇ ਸੱਪ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਤਕ ਬੱਚੇ ਦੀ ਪਹਿਚਾਣ ਰਿਤੇਸ਼ ਕੁਮਾਰ ਪੁੱਤਰ ਮੰਗਲ ਕੁਮਾਰ ਵਾਸੀ ਬਿਹਾਰ ਹਾਲ ਵਾਸੀ ਪਿੰਡ ਕੋਲੀਆਂਵਾਲ ਵਜੋਂ ਹੋਈ ਹੈ। ਸਿਵਲ ਹਸਪਤਾਲ ਕਪੂਰਥਲਾ ਦੇ ਐਮਰਜੈਂਸੀ ਵਾਰਡ ਵਿਚ ਤਾਇਨਾਤ ਡਿਊਟੀ ਡਾ. ਸਾਹਿਲ ਗਰਗ ਨੇ ਦੱਸਿਆ ਕਿ ਪਿੰਡ ਕੋਲੀਆਂਵਾਲ ਤੋਂ ਕੁੱਝ ਪ੍ਰਵਾਸੀ ਮਜ਼ਦੂਰ ਸੱਪ ਦੇ ਡੱਸਣ ਕਾਰਨ ਇਕ ਬੱਚੇ ਨੂੰ ਬੇਹੋਸ਼ੀ ਦੀ ਹਾਲਤ ਵਿਚ ਲੈ ਕੇ ਆਏ ਸਨ, ਜਦੋਂ ਉਸਦੀ ਜਾਂਚ ਕੀਤੀ ਗਈ ਤਾਂ ਉਸਦੀ ਮੌਤ ਹੋ ਚੁੱਕੀ ਸੀ।

ਪਰਿਵਾਰਕ ਮੈਂਬਰਾਂ ਅਨੁਸਾਰ ਜਦੋਂ ਉਹ ਆਪਣੇ 10 ਸਾਲਾਂ ਬੱਚੇ ਰਿਤੇਸ਼ ਨੂੰ ਸਵੇਰੇ ਉਠਾ ਰਹੇ ਸਨ ਤਾਂ ਉਹ ਨਹੀਂ ਉੱਠਿਆ ਤੇ ਉਸ ਦੇ ਨੇੜੇ ਹੀ ਇਕ ਸੱਪ ਮਰਿਆ ਪਿਆ।  

Ad Position 22
No active advertisement
ਪਿਛਲੀ ਖ਼ਬਰ ਟਰਾਲੇ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ 1 ਦੀ ਮੌਤ ਅਤੇ ਦੋ ਗੰਭੀਰ ਰੂਪ ਵਿਚ ਜ਼ਖ਼ਮੀ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਕਰਨਗੇ ਜਲੰਧਰ ਦਾ ਦੌਰਾ
Ad Position 24