10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਬੱਲਰਾਂ ਵਿਖੇ ਲੋਕ ਮਿਲਣੀ ਕੀਤੀ ਗਈ

ਸੰਗਰੂਰ, 10 ਅਕਤੂਬਰ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜ਼ਿਲ੍ਹਾ ਸੰਗਰੂਰ ਦੇ ਪਿੰਡ ਬੱਲਰਾਂ ਵਿਖੇ ਲੋਕ....

Ad Position 21
No active advertisement
ਅਜੀਤ ਡੈਸਕ 10-10-2026

ਸੰਗਰੂਰ, 10 ਅਕਤੂਬਰ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਬੱਲਰਾਂ ਵਿਖੇ ਲੋਕ ਮਿਲਣੀ ਕੀਤੀ ਗਈ। ਮੁੱਖ ਮੰਤਰੀ ਮਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਪਿੰਡ ਬੱਲਰਾਂ (ਲਹਿਰਾਗਾਗਾ) ਦੀ 'ਲੋਕ ਮਿਲਣੀ' ਵਿਚ ਪਹੁੰਚੀ ਸਾਧ-ਸੰਗਤ ਅਤੇ ਮਾਵਾਂ-ਭੈਣਾਂ ਦਾ ਅਥਾਹ ਪਿਆਰ ਦੱਸ ਰਿਹਾ ਹੈ ਕਿ ਸੱਚਾਈ ਦਾ ਸੂਰਜ ਕਦੇ ਛਿਪਦਾ ਨਹੀਂ... ਬੱਲਰਾਂ ਵਾਲਿਆਂ ਨਾਲ ਮੇਰੀ ਸਾਂਝ 2012 ਤੋਂ ਹੈ ਅਤੇ ਇਨ੍ਹਾਂ ਨੇ ਹਮੇਸ਼ਾ ਮੈਨੂੰ ਵਿੱਤੋਂ ਵੱਧ ਪਿਆਰ ਦਿੱਤਾ ਹੈ...

ਉਨ੍ਹਾਂ ਕਿਹਾ ਕਿ ਅਸੀਂ ਰਵਾਇਤੀ ਪਾਰਟੀਆਂ ਵਾਂਗ ਬਦਲਾਖੋਰੀ ਦੀ ਰਾਜਨੀਤੀ ਨਹੀਂ ਕਰਦੇ, ਸਾਡਾ ਟੀਚਾ ਤੁਹਾਡੇ ਧੀਆਂ-ਪੁੱਤਾਂ ਨੂੰ ਪੜ੍ਹਾ-ਲਿਖਾ ਕੇ ਵੱਡੇ ਅਫ਼ਸਰ ਬਣਾਉਣਾ ਹੈ... 70,680 ਤੋਂ ਵੱਧ ਨੌਕਰੀਆਂ ਬਿਨ੍ਹਾਂ ਕਿਸੇ ਸਿਫ਼ਾਰਿਸ਼ ਜਾਂ ਰਿਸ਼ਵਤ ਤੋਂ ਦਿੱਤੀਆਂ ਨੇ ਅਤੇ ਮਾਵਾਂ-ਭੈਣਾਂ ਦੇ ਖਾਤਿਆਂ 'ਚ ਸਨਮਾਨ ਰਾਸ਼ੀ ਦੀ 'ਟੂੰ-ਟੂੰ' ਵੀ ਸ਼ੁਰੂ ਹੋ ਚੁੱਕੀ ਹੈ... ਪਿੰਡ ਦੇ ਵਿਕਾਸ ਕਾਰਜਾਂ ਨੂੰ ਰੁਕਣ ਨਹੀਂ ਦਿੱਤਾ ਜਾਵੇਗਾ, ਇਸੇ ਲਈ ਅੱਜ ਬੱਲਰਾਂ ਨੂੰ 35 ਲੱਖ ਅਤੇ ਨਾਲ ਲੱਗਦੇ ਪਿੰਡ ਲੇਹਲ ਖੁਰਦ ਨੂੰ 25 ਲੱਖ ਰੁਪਏ (ਕੁੱਲ 60 ਲੱਖ) ਦੀਆਂ ਗ੍ਰਾਂਟਾਂ ਸੌਂਪੀਆਂ ਨੇ... ਤੁਹਾਡਾ ਇਹ ਪਿਆਰ ਅਤੇ ਅਸ਼ੀਰਵਾਦ ਹੀ ਮੇਰੀ ਅਸਲੀ ਤਾਕਤ ਹੈ, ਜਿਸਨੂੰ ਕੋਈ ਹਰਾ ਨਹੀਂ ਸਕਦਾ..

Ad Position 22
No active advertisement
ਪਿਛਲੀ ਖ਼ਬਰ ਤੁਹਾਡੇ ਮੁੱਦੇ ਸਾਡੀ ਰਾਇ : ਬਹਿਰੀਨ ਵਾਲੀ ਬੀਬੀ ਦੇ ਮਾਮਲੇ ‘ਚ ਨਵਾਂ ਮੋੜ ਅਗਲੀ ਖ਼ਬਰ ਵਿਧਾਇਕਾ ਨਰਿੰਦਰ ਕੌਰ ਭਰਾਜ ਵਲੋਂ ‘ਮੇਰਾ ਘਰ, ਮੇਰੇ ਨਾਂ’ ਸਕੀਮ ਤਹਿਤ ਪ੍ਰਾਪਰਟੀ ਕਾਰਡਾਂ ਦੀ ਵੰਡ
Ad Position 24