ਕਪੂਰਥਲਾ, 14 ਅਕਤੂਬਰ (ਅਮਨਜੋਤ ਸਿੰਘ ਵਾਲੀਆ) - ਅੰਮਿ੍ਤ ਬਾਜ਼ਾਰ ਵਿਖੇ ਇਕ ਮਨਿਆਰੀ ਦੀ ਦੁਕਾਨ ਦਾ ਅਚਾਨਕ ਲੈਂਟਰ ਡਿੱਗਣ ਕਾਰਨ ਦੁਕਾਨ ਦੇ ਬਾਹਰ ਖੜੀ ਖੜੀ ਐਕਟਿਵਾ ਸਕੂਟਰੀ ਬੁਰੀ ਤਰ੍ਹਾਂ ਨੁਕਸਾਨੀ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਦੁਕਾਨ ਦੇ ਮਾਲਕ ਚਰਨਜੀਤ ਸਿੰਘ ਜਿਨ੍ਹਾਂ ਦਾ ਘਰ ਵੀ ਵਿਚ ਹੀ ਵਲੋਂ ਪਿਛਲਾ ਕੁੱਝ ਹਿੱਸਾ ਪੁਰਾਣਾ ਹੋਣ ਕਰਕੇ ਢਾਹਿਆ ਜਾ ਰਿਹਾ ਸੀ ਤਾਂ ਅਚਾਨਕ ਦੁਕਾਨ ਦਾ ਅਗਲਾ ਹਿੱਸੇ ਦਾ ਲੈਂਟਰ ਸੜਕ ਵਾਲੇ ਪਾਸੇ ਡਿੱਗ ਪਿਆ । ਗਨੀਮਤ ਇਹ ਰਹੀ ਕਿ ਉਸ ਸਮੇਂ ਦੁਕਾਨ ਵਿਚ ਕੋਈ ਨਹੀਂ ਸੀ, ਸਿਰਫ ਦੁਕਾਨ ਦੇ ਬਾਹਰ ਉਨ੍ਹਾਂ ਦੀ ਐਕਟਿਵਾ ਖੜੀ ਸੀ ਜੋ ਕਿ ਮਲਬੇ ਹੇਠਾਂ ਦੱਬੀ ਗਈ । ਮਾਲਕ ਵਲੋਂ ਇਸਦਾ ਕਾਰਨ ਦੁਕਾਨ ਹੇਠਾਂ ਲੰਘਦੀ ਨਾਲੀ ਵਿਚ ਖੜੇ ਪਾਣੀ ਨੂੰ ਦੱਸਿਆ ਜਾ ਰਿਹਾ ਹੈ । ਦੁਕਾਨਦਾਰ ਦੇ ਗੁਆਂਢੀ ਸੰਤੋਖ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਵੀ ਨਾਲ ਲੱਗਦੀ ਹੈ ਤੇ ਗੁਆਂਢੀਆਂ ਵਲੋਂ ਦੁਕਾਨ ਦੀ ਮੁਰੰਮਤ ਕਰਵਾਈ ਜਾ ਰਹੀ ਸੀ ਤਾਂ ਅਚਾਨਕ ਉਨ੍ਹਾਂ ਦੀ ਦੁਕਾਨ ਦਾ ਲੈਂਟਰ ਡਿੱਗ ਪਿਆ ਜਿਸ ਕਾਰਨ ਉਸਦੀ ਦੁਕਾਨ ਦੀ ਛੱਤ ਵੀ ਹਿੱਲ ਗਈ । ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ।