ਦੇਹਰਾਦੂਨ, 15 ਨਵੰਬਰ - ਬਦਰੀਨਾਥ ਧਾਮ ਦੇ ਕਿਵਾੜ ਬੰਦ ਹੋਣ ਤੋਂ ਠੀਕ ਇਕ ਦਿਨ ਪਹਿਲਾਂ ਉੱਥੇ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ। ਅੱਜ ਧਾਮ ਵਿਚ ਬਰਫ਼ਬਾਰੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਪੂਰੇ ਇਲਾਕੇ ਵਿਚ ਠੰਡ ਕਾਫ਼ੀ ਵੱਧ ਗਈ ਹੈ। ਕੜਾਕੇ ਦੀ ਠੰਡ ਅਤੇ ਬਰਫ਼ਬਾਰੀ ਦੇ ਬਾਵਜੂਦ, ਸ਼ਰਧਾਲੂ ਭਗਵਾਨ ਬਦਰੀ ਵਿਸ਼ਾਲ ਦਾ ਆਸ਼ੀਰਵਾਦ ਲੈਣ ਲਈ ਲਗਾਤਾਰ ਪਹੁੰਚ ਰਹੇ ਹਨ।
ਭਗਵਾਨ ਬਦਰੀ ਵਿਸ਼ਾਲ ਦੇ ਕਪਾਟ ਸਰਦੀਆਂ ਦੇ ਮੌਸਮ ਲਈ 16 ਨਵੰਬਰ ਨੂੰ ਬੰਦ ਕਰ ਦਿੱਤੇ ਜਾਣਗੇ। ਧਾਮ ਵਿਚ ਕਪਾਟ ਬੰਦ ਹੋਣ ਨਾਲ ਜੁੜੀਆਂ ਧਾਰਮਿਕ ਰਸਮਾਂ ਦੀਆਂ ਤਿਆਰੀਆਂ ਆਪਣੇ ਅੰਤਿਮ ਪੜਾਅ 'ਤੇ ਹਨ। ਕਪਾਟ ਬੰਦ ਹੋਣ ਤੋਂ ਐਨ ਪਹਿਲਾਂ ਹੋਈ ਇਸ ਅਚਾਨਕ ਬਰਫ਼ਬਾਰੀ ਨੇ ਬਦਰੀਨਾਥ ਧਾਮ ਦੇ ਮੌਸਮ ਨੂੰ ਬੇਹੱਦ ਠੰਡਾ ਅਤੇ ਜਮਾ ਦੇਣ ਵਾਲਾ ਬਣਾ ਦਿੱਤਾ ਹੈ।
ਤਾਜ਼ਾ ਖ਼ਬਰਾਂ
Free
ਬਦਰੀਨਾਥ ਧਾਮ ਦੇ ਕਿਵਾੜ ਬੰਦ ਹੋਣ ਤੋਂ ਠੀਕ ਇਕ ਮੌਸਮ ਨੇ ਅਚਾਨਕ ਲਈ ਕਰਵਟ, ਬਰਫ਼ਬਾਰੀ ਸ਼ੁਰੂ
ਦੇਹਰਾਦੂਨ, 15 ਨਵੰਬਰ - ਬਦਰੀਨਾਥ ਧਾਮ ਦੇ ਕਿਵਾੜ ਬੰਦ ਹੋਣ ਤੋਂ ਠੀਕ ਇਕ ਦਿਨ ਪਹਿਲਾਂ ਉੱਥੇ ਮੌਸਮ ਨੇ ਅਚਾਨਕ...
ਅਜੀਤ ਡੈਸਕ
15-11-2026