14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਨਾਜਾਇਜ਼ ਮਾਈਨਿੰਗ ਮਾਮਲੇ ’ਚ ਸੀ.ਬੀ.ਆਈ. ਦੀ ਮਾਈਨਿੰਗ ਵਿਭਾਗ ਦੇ ਦਫ਼ਤਰ ’ਚ ਜਾਂਚ

ਹੁਸ਼ਿਆਰਪੁਰ, 14 ਅਕਤੂਬਰ (ਬਲਜਿੰਦਰ ਪਾਲ ਸਿੰਘ) - ਤਲਵਾੜਾ ਵਿਚ ਮਾਈਨਿੰਗ ਵਾਲੀਆਂ ਥਾਵਾਂ ਅਤੇ ਸਟੋਨ ਕਰੱਸ਼ਰਾਂ ਦੀ ਜਾਂਚ ਤੋਂ ਬਾਅਦ...

Ad Position 21
No active advertisement
ਅਜੀਤ ਡੈਸਕ 14-10-2026

ਹੁਸ਼ਿਆਰਪੁਰ, 14 ਅਕਤੂਬਰ (ਬਲਜਿੰਦਰ ਪਾਲ ਸਿੰਘ) - ਤਲਵਾੜਾ ਵਿਚ ਮਾਈਨਿੰਗ ਵਾਲੀਆਂ ਥਾਵਾਂ ਅਤੇ ਸਟੋਨ ਕਰੱਸ਼ਰਾਂ ਦੀ ਜਾਂਚ ਤੋਂ ਬਾਅਦ ਸੀ.ਬੀ.ਆਈ. ਦੀ ਟੀਮ ਬੁੱਧਵਾਰ ਦੇਰ ਸ਼ਾਮ ਹੁਸ਼ਿਆਰਪੁਰ ਦੀ ਨਹਿਰ ਕਲੋਨੀ ਸਥਿਤ ਮਾਈਨਿੰਗ ਵਿਭਾਗ ਦੇ ਦਫ਼ਤਰ ਪਹੁੰਚੀ ਅਤੇ ਰਿਕਾਰਡ ਦੀ ਜਾਂਚ ਸ਼ੁਰੂ ਕਰ ਦਿੱਤੀ। ਖ਼ਬਰ ਲਿਖੇ ਜਾਣ ਤੱਕ ਟੀਮ ਵਲੋਂ ਦਫ਼ਤਰ ਵਿੱਚ ਵੱਖ-ਵੱਖ ਫਾਈਲਾਂ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਸੀ।
ਮੌਕੇ ’ਤੇ ਵਿਭਾਗ ਦਾ ਦਫ਼ਤਰ ਖੁੱਲ੍ਹਾ ਸੀ ਅਤੇ ਮੁਲਾਜ਼ਮ ਵੀ ਮੌਜੂਦ ਸਨ, ਜਦਕਿ ਸੀ.ਬੀ.ਆਈ. ਦੀ ਟੀਮ ਨੇ ਜਾਂਚ ਦੌਰਾਨ ਦਫ਼ਤਰ ਦੇ ਸਾਰੇ ਦਰਵਾਜ਼ੇ ਬੰਦ ਕਰ ਰੱਖੇ ਸਨ। ਇਸ ਤੋਂ ਕੁਝ ਸਮਾਂ ਪਹਿਲਾਂ ਚੰਡੀਗੜ੍ਹ ਨੰਬਰ ਵਾਲੀ ਇਕ ਗੱਡੀ ਦਫ਼ਤਰ ਪਹੁੰਚੀ, ਜਿਸ ਵਿਚ ਕੁਝ ਵਿਅਕਤੀ ਸਵਾਰ ਸਨ। ਉਨ੍ਹਾਂ ਨੇ ਕਿਸੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਅਤੇ ਸਿੱਧੇ ਦਫ਼ਤਰ ਦੇ ਅੰਦਰ ਚਲੇ ਗਏ। ਉਨ੍ਹਾਂ ਦੀ ਪਛਾਣ ਅਤੇ ਆਉਣ ਦੇ ਮਕਸਦ ਬਾਰੇ ਮੌਕੇ ’ਤੇ ਕੋਈ ਜਾਣਕਾਰੀ ਨਹੀਂ ਮਿਲ ਸਕੀ।
ਜ਼ਿਕਰਯੋਗ ਹੈ ਕਿ ਤਲਵਾੜਾ ਅਤੇ ਹਾਜੀਪੁਰ ਬਲਾਕਾਂ ਵਿਚ ਕਥਿਤ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰਾਹੁਲ ਮਨਚੰਦਾ ਵਲੋਂ ਦਾਇਰ ਪਟੀਸ਼ਨ ’ਤੇ 18 ਸਤੰਬਰ ਨੂੰ ਸੀ.ਬੀ.ਆਈ. ਨੂੰ ਮੁੱਢਲੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਸਨ। ਅਦਾਲਤ ਨੇ ਸੰਬੰਧਿਤ ਖੇਤਰਾਂ ਵਿਚ ਡਰੋਨ ਸਰਵੇਖਣ ਅਤੇ ਸੈਟੇਲਾਈਟ ਤਸਵੀਰਾਂ ਰਾਹੀਂ ਮਾਈਨਿੰਗ ਗਤੀਵਿਧੀਆਂ ਦੀ ਜਾਂਚ ਕਰਨ ਅਤੇ 7 ਦਸੰਬਰ ਤੱਕ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।
ਖ਼ਬਰ ਲਿਖੇ ਜਾਣ ਤੱਕ ਸੀ.ਬੀ.ਆਈ. ਦੀ ਟੀਮ ਖਣਨ ਵਿਭਾਗ ਦੇ ਦਫ਼ਤਰ ਵਿਚ ਰਿਕਾਰਡ ਦੀ ਜਾਂਚ ਕਰ ਰਹੀ ਸੀ।

Ad Position 22
No active advertisement
ਪਿਛਲੀ ਖ਼ਬਰ ਭਾਰਤ-ਵੈਸਟ ਇੰਡੀਜ਼ ਚੌਥਾ ਟੀ-20 : 10 ਓਵਰਾਂ ਬਾਅਦ ਭਾਰਤ ਦਾ ਸਕੋਰ 115/3 ਅਗਲੀ ਖ਼ਬਰ ਫਗਵਾੜਾ ’ਚ ਜਿਊਲਰ ਤੋਂ ਪਿਸਤੌਲ ਦੀ ਨੋਕ ’ਤੇ ਲੱਖਾਂ ਰੁਪਏ ਦੀ ਲੁੱਟ
Ad Position 24