15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਪੰਜਾਬ ਬੰਦ ਦੇ ਸੱਦੇ 'ਤੇ ਅੱਜ ਲੌਂਗੋਵਾਲ ਵਿਖੇ ਮੁਕੰਮਲ ਬੰਦ

ਪੰਜਾਬ ਬੰਦ ਦੇ ਸੱਦੇ 'ਤੇ ਅੱਜ ਲੌਂਗੋਵਾਲ ਵਿਖੇ ਮੁਕੰਮਲ ਬੰਦ

Ad Position 21
No active advertisement
ਅਜੀਤ ਡੈਸਕ 15-10-2026

ਲੌਂਗੋਵਾਲ, 15 ਅਕਤੂਬਰ (ਵਿਨੋਦ ਸ਼ਰਮਾ, ਖੰਨਾ)-  ਮਾਨਸਾ ਦੇ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਸਬੰਧੀ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ 'ਤੇ ਅੱਜ ਲੌਂਗੋਵਾਲ ਵਿਖੇ ਮੁਕੰਮਲ ਬੰਦ ਰਿਹਾ। ਇਸ ਮੌਕੇ ਵੱਖ ਵੱਖ ਰਾਜਨੀਤਕ, ਸਮਾਜ ਸੇਵੀ, ਧਾਰਮਿਕ , ਕਿਸਾਨ ਜਥੇਬੰਦੀਆਂ, ਜਨਤਕ ਅਤੇ ਜਮਹੂਰੀ ਜਥੇਬੰਦੀਆਂ ਨੇ ਇਕ ਮੰਚ ਤੇ ਇਕੱਠਾ ਹੋ ਕੇ ਸ਼ਹਿਰ ਵਿੱਚੋਂ ਦੀ ਰੋਸ ਮਾਰਚ ਕੱਢਣ ਉਪਰੰਤ ਅਤੇ ਬੱਸ ਸਟੈਂਡ 'ਤੇ ਭਰਵਾਂ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸ਼ਨ ਨੂੰ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸਤਨਾਮ ਸਿੰਘ ਰੱਤੋ, ਅਮਰਜੀਤ ਸਿੰਘ ਗਿੱਲ,  ਭਾਜਪਾ ਆਗੂ ਵਿਜੇ ਗੋਇਲ, ਜਨਤਕ ਆਗੂ  ਜੂਝਾਰ ਸਿੰਘ ਲੌਂਗੋਵਾਲ, ਬਲਵੀਰ ਚੰਦ ਲੌਂਗੋਵਾਲ, ਲਖਵੀਰ ਸਿੰਘ ਲੱਖੀ, ਕਿਸਾਨ ਆਗੂ ਚਮਕੌਰ ਸਿੰਘ, ਕਾਮਰੇਡ ਸੱਤਪਾਲ ਸਿੰਘ ਅਤੇ ਹਰਦੀਪ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ। ਸੂਬੇ ਅੰਦਰ ਨਸ਼ਿਆ ਦੇ ਪ੍ਰਸਾਰ ਨੂੰ ਰੋਕਣ ਲਈ ਸਰਕਾਰ ਫੇਲ੍ਹ ਸਿੱਧ ਹੋਈ ਹੈ।ਅਜਿਹੀਆਂ ਘਟਨਾਵਾਂ ਦੇਸ਼ ਦੀਆਂ ਸਮਾਜਕ ਹਾਲਤਾਂ ਅਤੇ ਭਾਈਚਾਰੇ ਉਤੇ ਮਾੜਾ ਅਸਰ ਪਾ ਰਹੀਆਂ ਹਨ ਜੋ ਬੇਹੱਦ ਚਿੰਤਾ ਦਾ ਵਿਸ਼ਾ ਹੈ।ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 'ਸਰਕਾਰਾਂ ਤੋਂ ਨਾ ਝਾਕ ਕਰੋ, ਆਪਣੀ ਰਾਖੀ ਆਪ ਕਰੋ' ਦੇ ਨਾਅਰੇ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਦਾ ਸਮਾਂ ਆ ਗਿਆ ਹੈ।ਪੰਜਾਬ ਦਾ ਹੁਣ ਕੋਈ ਵਾਲੀਵਾਰਸ ਨਹੀਂ ਰਿਹਾ, ਜਿਸ ਕਰਕੇ ਕੜ੍ਹੀਆਂ ਵਰਗੇ ਗੱਭਰੂ ਕਦੇ ਪੁਲਿਸਦੀ ਤਾਨਾਸ਼ਾਹੀ ਤੇ ਕਦੇ ਨਸ਼ਾ ਤਸਕਰਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਰਹੇ ਹਨ।
ਇਸ ਦੌਰਾਨ ਕਸਬੇ ਦੇ ਬਾਜ਼ਾਰਾਂ ਵਿੱਚ ਸਾਰੀਆਂ ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਦੇਖਣ ਨੂੰ ਮਿਲੇ । ਆਮ ਦਿਨਾਂ ਵਿੱਚ ਲੋਕਾਂ ਦੀ ਚਹਿਲ-ਪਹਿਲ ਨਾਲ ਭਰੇ ਰਹਿਣ ਵਾਲੇ ਬਾਜ਼ਾਰਾਂ ਵਿੱਚ ਅੱਜ ਸੁੰਨ ਪਸਰੀ ਦਿਖਾਈ ਦਿੱਤੀ ਅਤੇ ਸੜਕਾਂ 'ਤੇ ਵਾਹਨਾਂ ਦੀ ਆਵਾਜਾਈ ਵੀ ਬੰਦ ਦਿਖਾਈ ਦਿੱਤੀ। ਇਸ ਮੌਕੇ ਤੇ ਵੱਖ ਵੱਖ ਆਗੂਆਂ ਨੇ ਲੌਂਗੋਵਾਲ ਦੇ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆ ਦੁਕਾਨਾਂ ਬੰਦ ਰੱਖਣ।  ਇਸ ਮੌਕੇ ਅਦਾਕਾਰ ਜੱਸੀ ਲੌਂਗੋਵਾਲੀਆ, ਕਮਲਜੀਤ ਸਿੰਘ ਵਿੱਕੀ, ਅਕਾਲੀ ਆਗੂ ਕਮਲ ਬਰਾੜ, ਇਸਵਿੰਦਰ ਸਿੰਘ ਬਿੰਦੀ, ਕੌਂਸਲਰ ਗੁਰਮੇਲ ਸਿੰਘ ਚੋਟੀਆ, ਜਸਵਿੰਦਰ ਸਿੰਘ ਲਿਬੜਾ, ਕਾਲਾ ਮਿੱਤਲ, ਸੰਜੇ ਸੈਨ, ਸਰਪੰਚ ਸੁਖਵਿੰਦਰ ਸਿੰਘ ਚਹਿਲ ਸਰਕਲ ਪ੍ਰਧਾਨ, ਭਾਈ ਸਤਿਗੁਰ ਸਿੰਘ ਸ਼ੇਰੋਂ ਗ੍ਰੰਥੀ, ਅੰਮ੍ਰਿਤ ਲਾਲ ਗਿਆਨੀ, ਜਗਸੀਰ ਸਿੰਘ ਗਾਂਧੀ ਅਤੇ ਵੈਦ ਮਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਝੋਟਾ ਕਤਲ ਕੇਸ ਂਚ ਓਠੀਆ ਬਾਜ਼ਾਰ ਪੂਰਨ ਤੌਰ ਤੇ ਬੰਦ! ਅਗਲੀ ਖ਼ਬਰ ਪੰਜਾਬ ਬੰਦ ਦੇ ਸੱਦੇ 'ਤੇ ਰਾਏਕੋਟ ਸ਼ਹਿਰ ਰਿਹਾ ਮੁਕੰਮਲ ਬੰਦ
Ad Position 24