15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਜੰਡਿਆਲਾ ਮੰਜਕੀ ਵਿੱਚ ਬੰਦ ਨੂੰ ਭਰਵਾਂ ਹੁੰਗਾਰਾ

ਜੰਡਿਆਲਾ ਮੰਜਕੀ (ਜਲੰਧਰ),15ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ) ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸੰਘਰਸ਼ ਕਰ ਰਹੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਵੱਖ ਵੱਖ ਜਥੇਬੰਦੀਆਂ ਵੱਲੋਂ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਕਾਰਨ ਅੱਜ ਸਥਾਨਕ ਕਸਬਾ ਦੁਪਹਿਰ ਤੋਂ ਬਾਅਦ ਤੱਕ ਮੁਕੰਮਲ ਤੌਰ ਤੇ ਬੰਦ ਰਿਹਾ।

Ad Position 21
No active advertisement
ਅਜੀਤ ਡੈਸਕ 15-10-2026

  ਜੰਡਿਆਲਾ ਮੰਜਕੀ (ਜਲੰਧਰ),15ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ) ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸੰਘਰਸ਼ ਕਰ ਰਹੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਵੱਖ ਵੱਖ ਜਥੇਬੰਦੀਆਂ ਵੱਲੋਂ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਕਾਰਨ ਅੱਜ ਸਥਾਨਕ ਕਸਬਾ ਦੁਪਹਿਰ ਤੋਂ ਬਾਅਦ ਤੱਕ ਮੁਕੰਮਲ ਤੌਰ ਤੇ ਬੰਦ ਰਿਹਾ। ਸਥਾਨਕ ਜਲੰਧਰ ਚੌਂਕ ਵਿੱਚ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਆਗੂ ਧਰਨਾ ਮਾਰ ਕੇ ਬੈਠ ਗਏ ਅਤੇ ਆਵਾਜਾਈ ਨੂੰ ਨਹੀਂ ਚੱਲਣ ਦਿੱਤਾ। ਬੰਦ ਦੌਰਾਨ ਮੁੱਖ ਮਾਰਗ ਤੇ ਸਥਿਤ ਅਤੇ ਕਸਬੇ ਦੇ ਅੰਦਰ ਵਾਲੇ ਬਾਜ਼ਾਰ ਪੂਰਨ ਤੌਰ ਤੇ ਬੰਦ ਰਹੇ। ਕੁਝ ਮਿੰਟ ਲਈ ਚੌਂਕੀ ਇੰਚਾਰਜ ਨਾਲ ਵਾਹਨ ਚੱਲਣ ਦੇਣ ਕਾਰਨ ਧਰਨਾਕਾਰੀਆਂ ਵੱਲੋਂ ਬਹਿਸ ਵੀ ਹੋਈ।ਇਸ ਮੌਕੇ ਜਥੇਦਾਰ ਬਲਰਾਜ ਸਿੰਘ, ਜੁਝਾਰ ਸਿੰਘ, ਜਥੇਦਾਰ ਹਰਸਾਹਿਬ ਸਿੰਘ, ਜਸਵਿੰਦਰ ਸਿੰਘ,ਜਸਦੀਪ ਜੌਹਲ,ਜਥੇਦਾਰ ਹਰਦੀਪ ਸਿੰਘ ਤਰਨਾ ਦਲ, ਸੁਰਜੀਤ ਸਿੰਘ ਧਾਲੀਵਾਲ, ਪ੍ਰਸਿੱਧ ਢਾਡੀ ਰਣਜੀਤ ਸਿੰਘ ਜੰਡਿਆਲਾ, ਕਿਸਾਨ ਆਗੂ ਪਰਮਜੀਤ ਸਿੰਘ ਜੌਹਲ, ਮਨਜਿੰਦਰ ਸਿੰਘ, ਬੂਟਾ ਸਿੰਘ ਸਮਰਾ ਆਦਿ ਵੀ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਝੋਟਾ ਕਤਲ ਕੇਸ ’ਚ ਜੈਂਤੀਪੁਰ ਬਾਜ਼ਾਰ ਪੂਰਨ ਤੌਰ ਤੇ ਯੂਨੀਅਨ ਨੇ ਬੰਦ ਕਰਵਾਇਆ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦੇ ਸਮਰਥਨ ਲਈ ਮਮਦੋਟ ਵਿਚ ਦੁਕਾਨਾਂ ਕੀਤੀਆਂ ਬੰਦ
Ad Position 24