ਜਲੰਧਰ, 16 ਅਕਤੂਬਰ (ਦਵਿੰਦਰ)- ਜਲੰਧਰ ਦੇ ਕੈਂਟ ਹਲਕੇ ਵਿਚ ਰਾਜਨੀਤੀ ਗਰਮਾ ਗਈ। ਕੱਲ੍ਹ 'ਆਪ' ਪਾਰਟੀ ਵਲੋਂ ਦੀਪਕ ਬਾਲੀ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ। ਅੱਜ ਦੀਪਕ ਬਾਲੀ ਗੁਰੂ ਸਾਹਿਬ ਵਿਖੇ ਮੱਥਾ ਟੇਕਣ ਗਏ ਸਨ। ਦੂਜੇ ਪਾਸੇ, ਕੈਂਟ ਵਿਚ ਆਮ ਆਦਮੀ ਪਾਰਟੀ ਦੇ 11 ਵਿਚੋਂ 10 ਬਲਾਕ ਪ੍ਰਧਾਨਾਂ ਨੇ ਅਸਤੀਫ਼ਾ ਦੇ ਦਿੱਤਾ ਹੈ।
ਇਸ ਤੋਂ ਇਲਾਵਾ, ਮਹਿਲਾ ਵਿੰਗ, ''ਯੁੱਧ ਨਸ਼ਿਆਂ ਵਿਰੁੱਧ' ਵਿੰਗ, ਯੂਥ ਵਿੰਗ ਅਤੇ ਹੋਰ ਸੰਗਠਨਾਂ ਨਾਲ ਜੁੜੇ ਅਧਿਕਾਰੀਆਂ ਨੇ ਵੀ ਆਪਣਾ ਵਿਰੋਧ ਪ੍ਰਗਟ ਕਰਨ ਲਈ ਅਸਤੀਫ਼ਾ ਦੇ ਦਿੱਤਾ। ਜਲੰਧਰ ਕੈਂਟ ਹਲਕੇ ਵਿਚ ਆਮ ਆਦਮੀ ਪਾਰਟੀ ਦੇ ਸੰਗਠਨ ਨੂੰ ਲੈ ਕੇ ਇਕ ਵੱਡਾ ਰਾਜਨੀਤਿਕ ਬਦਲਾਅ ਦੇਖਣ ਨੂੰ ਮਿਲਿਆ। ਕਿਹਾ ਜਾ ਰਿਹਾ ਹੈ ਕਿ ਹਲਕੇ ਦੇ ਸੰਗਠਨਾਤਮਕ ਅਧਿਕਾਰੀਆਂ ਨੇ ਰਾਜਵਿੰਦਰ ਥਿਆੜਾ ਨਾਲ ਇਕਜੁੱਟਤਾ ਵਿਚ ਅਸਤੀਫ਼ਾ ਦੇ ਦਿੱਤਾ ਹੈ