16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਰੂਪ ਕੌਰ ਸੰਧੂ ਵਲੋਂ ਸਾਬਕਾ ਅਕਾਲੀ ਆਗੂ 'ਤੇ ਵੱਡੇ ਦੋਸ਼

ਅੰਮ੍ਰਿਤਸਰ, 16 ਅਕਤੂਬਰ- ਰੂਪ ਕੌਰ ਸੰਧੂ ਨੇ ਕਿਹਾ ਕਿ ਜਿਵੇਂ ਬਹਿਰੀਨ ਤੋਂ ਆਈ ਪੀੜਤ ਬੀਬੀ ਨੂੰ...

Ad Position 21
No active advertisement
ਅਜੀਤ ਡੈਸਕ 16-10-2026

ਅੰਮ੍ਰਿਤਸਰ, 16 ਅਕਤੂਬਰ- ਰੂਪ ਕੌਰ ਸੰਧੂ ਨੇ ਕਿਹਾ ਕਿ ਜਿਵੇਂ ਬਹਿਰੀਨ ਤੋਂ ਆਈ ਪੀੜਤ ਬੀਬੀ ਨੂੰ ਸਾਹਮਣੇ ਲਿਆ ਕੇ ਉਸ ਦੀ ਜ਼ੁਬਾਨੀ ਸਾਰੀ ਸੱਚਾਈ ਸੰਗਤ ਅੱਗੇ ਰੱਖੀ ਸੀ ਅੱਜ ਨਿਹੰਗ ਸਿੰਘ ਬਾਣੇ ਵਿਚ ਕੌਮ ਦੇ ਬਹਿਰੂਪੀਏ ਹਰਜੀਤ ਅਤੇ ਗੁਰੂਘਰ ਸ਼੍ਰੀ ਮੰਜੀ ਸਾਹਿਬ ਦੇ ਕਥਾਵਾਚਕ, ਸਿੱਖ ਪ੍ਰਚਾਰਕ ਅਤੇ ਕੀਰਤਨੀਏ ਨੇ ਜਿਸ ਤਰ੍ਹਾਂ ਆਪਣੀ ਮੱਤ ਤਿਆਗ ਕੇ ਨੀਵੇਂ ਪੱਧਰ ਦੀ ਹਰਕਤ ਕੀਤੀ ਹੈ, ਜਿਸ ਨਾਲ ਪੰਥ ਤੇ ਸਰਵਉੱਚ ਸੰਸਥਾ ਨੂੰ ਦਾਗ ਲਾਉਣ ਦੀ ਕੋਸ਼ਿਸ਼ ਕੀਤੀ ਗਈ।

ਪੀੜਿਤ ਬੀਬੀ ਅਨੁਸਾਰ ਜਿਸ ਦਿਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਇਸ ਬਾਣੇ ਨੂੰ ਨਿਵੇਕਲੀ ਅਤੇ ਉੱਚੀ ਮਰਿਆਦਾ ਬਖਸ਼ੀ ਸੀ ਭਾਵ ਵਿਸਾਖੀ ਵਾਲੇ ਦਿਨ ਅਜਿਹੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਇਸ ਤਰ੍ਹਾਂ ਦੀਆਂ ਘਟਨਾਵਾਂ ਸਿੱਖ ਕੌਮ ਅਤੇ ਗੁਰੂ ਘਰ ਦੀ ਮਰਿਆਦਾ ਨੂੰ ਡੂੰਘੀ ਠੇਸ ਪਹੁੰਚਾਉਂਦੀਆਂ ਹਨ। ਅਜਿਹੇ ਅਨਸਰਾਂ ਨੂੰ ਪੰਥਕ ਰਵਾਇਤਾਂ ਅਤੇ ਗੁਰਮਰਿਆਦਾ ਮੁਤਾਬਕ ਬਖਸ਼ਿਆ ਨਹੀਂ ਜਾਣਾ ਚਾਹੀਦਾ।

ਮੈਂ ਸਮੁੱਚੀ ਸਿੱਖ ਕੌਮ ਵਲੋਂ ਅਤੇ ਨਿੱਜੀ ਤੌਰ 'ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਅੱਗੇ ਹੱਥ ਜੋੜ ਕੇ ਅਪੀਲ ਕਰਦੀ ਹਾਂ ਕਿ ਇਸ ਮਾਮਲੇ ਦਾ ਤੁਰੰਤ ਗੰਭੀਰ ਨੋਟਿਸ ਲਿਆ ਜਾਵੇ। ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਐਸ.ਜੀ.ਪੀ.ਸੀ. ਦਾ ਰੁਤਬਾ ਮਹਾਨ ਹੈ ਜਿਸ ਦੇ ਰੁਤਬੇ ਨੂੰ ਬਹਾਲ ਰੱਖਣਾ ਮੇਰਾ ਫਰਜ਼ ਹੈ ਜੋ ਆਪ ਸਭ ਅੱਗੇ ਇਸੇ ਤਰ੍ਹਾਂ ਪੇਸ਼ ਕਰਦੀ ਜਾਵਾਂਗੀ।

Ad Position 22
No active advertisement
ਪਿਛਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਸਰਵਉੱਚ-ਕੁਲਦੀਪ ਸਿੰਘ ਧਾਲੀਵਾਲ ਅਗਲੀ ਖ਼ਬਰ ਜਲੰਧਰ ਛਾਉਣੀ ਵਿਚ ਸਿਆਸਤ ਗਰਮਾਈ, 11 ਵਿਚੋਂ 10 ਬਲਾਕ ਪ੍ਰਧਾਨਾਂ ਨੇ ਦਿੱਤਾ ਅਸਤੀਫ਼ਾ
Ad Position 24