17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਲਾਲੜੂ, ਡੇਰਾਬੱਸੀ ਤੋਂ ਬਾਅਦ ਜ਼ੀਰਕਪੁਰ ’ਚ ‘ਸਾਂਝ ਦੀ ਜੋਤ ਯਾਤਰਾ’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

ਜ਼ੀਰਕਪੁਰ (ਮੋਹਾਲੀ), 17 ਅਕਤੂਬਰ (ਹੈਪੀ ਪੰਡਵਾਲਾ)- ਨਵਰਾਤਰਿਆਂ ਦੇ ਪਾਵਨ ਮੌਕੇ ਭਾਜਪਾ ਓ.ਬੀ.ਸੀ. ਮੋਰਚਾ ਪੰਜਾਬ ਦੇ...

Ad Position 21
No active advertisement
ਅਜੀਤ ਡੈਸਕ 17-10-2026

ਜ਼ੀਰਕਪੁਰ (ਮੋਹਾਲੀ), 17 ਅਕਤੂਬਰ (ਹੈਪੀ ਪੰਡਵਾਲਾ)- ਨਵਰਾਤਰਿਆਂ ਦੇ ਪਾਵਨ ਮੌਕੇ ਭਾਜਪਾ ਓ.ਬੀ.ਸੀ. ਮੋਰਚਾ ਪੰਜਾਬ ਦੇ ਵਾਈਸ ਪ੍ਰਧਾਨ ਅਤੇ ਹਲਕਾ ਡੇਰਾਬੱਸੀ ਦੇ ਸੇਵਾਦਾਰ ਗੁਰਦਰਸ਼ਨ ਸਿੰਘ ਸੈਣੀ ਵਲੋਂ ਮਾਤਾ ਜਵਾਲਾ ਜੀ ਦੇ ਪਵਿੱਤਰ ਦਰਬਾਰ ਤੋਂ ਲਿਆਂਦੀ ਗਈ ਪਾਵਨ ਅਖੰਡ ਜੋਤ ਦੇ ਦਰਸ਼ਨ ਹਲਕੇ ਦੀਆਂ ਸੰਗਤਾਂ ਨੂੰ ਕਰਵਾਉਣ ਲਈ ਸ਼ੁਰੂ ਕੀਤੀ ਗਈ ‘ਸਾਂਝ ਦੀ ਜੋਤ ਯਾਤਰਾ’ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਲਾਲੜੂ ਅਤੇ ਡੇਰਾਬੱਸੀ ਦੇ ਵੱਖ-ਵੱਖ ਇਲਾਕਿਆਂ ਤੋਂ ਹੁੰਦੀ ਹੋਈ ਯਾਤਰਾ ਹੁਣ ਜ਼ੀਰਕਪੁਰ ਦੀਆਂ ਕਲੋਨੀਆਂ ਵਿਚ ਪਹੁੰਚ ਗਈ ਹੈ, ਜਿੱਥੇ ਸ਼ਰਧਾਲੂਆਂ ਨੇ ਸ਼ਰਧਾ, ਉਤਸ਼ਾਹ ਅਤੇ ਜੈਕਾਰਿਆਂ ਨਾਲ ਪਾਵਨ ਜੋਤ ਦਾ ਸਵਾਗਤ ਕੀਤਾ।

ਅੱਜ ਯਾਤਰਾ ਦੇ ਸੱਤਵੇਂ ਦਿਨ ਜ਼ੀਰਕਪੁਰ ਦੇ ਪ੍ਰਾਚੀਨ ਸ਼ਿਵ ਮੰਦਰ, ਪੀਰ ਬਾਬਾ ਰੋਡ, ਵਾਰਡ ਨੰਬਰ 3, ਵਾਰਡ ਨੰਬਰ 1, ਵਾਰਡ ਨੰਬਰ 2, ਟ੍ਰਿਬਿਊਨ ਕਲੋਨੀ, ਵਾਰਡ ਨੰਬਰ 7 ਅਤੇ ਵਾਰਡ ਨੰਬਰ 6 ਸਮੇਤ ਵੱਖ-ਵੱਖ ਇਲਾਕਿਆਂ ਵਿਚ ਸੰਗਤਾਂ ਨੇ ਪਾਵਨ ਜੋਤ ਦੇ ਦਰਸ਼ਨ ਕੀਤੇ ਅਤੇ ਯਾਤਰਾ ਦਾ ਰਾਤਰੀ ਠਹਿਰਾਅ ਅੰਬੇਡਕਰ ਕਲੋਨੀ ਦੇ ਸ਼ਿਵ ਮੰਦਰ ਵਿਖੇ ਹੋਇਆ। ਸ਼ਹਿਰ ਵਾਸੀਆਂ ਨੇ ਸ਼੍ਰੀ ਸੈਣੀ ਵਲੋਂ ਕੀਤੇ ਜਾ ਰਹੇ ਇਸ ਨੇਕ ਉਪਰਾਲੇ ਦੀ ਸਰਾਹਣਾ ਕੀਤੀ।

ਇਸ ਮੌਕੇ ਸ. ਗੁਰਦਰਸ਼ਨ ਸਿੰਘ ਸੈਣੀ ਨੇ ਕਿਹਾ ਕਿ ‘ਸਾਂਝ ਦੀ ਜੋਤ ਯਾਤਰਾ’ ਦਾ ਮੁੱਖ ਉਦੇਸ਼ ਲੋਕਾਂ ਨੂੰ ਮਾਤਾ ਜਵਾਲਾ ਜੀ ਦੀ ਪਾਵਨ ਅਖੰਡ ਜੋਤ ਦੇ ਦਰਸ਼ਨ ਕਰਵਾਉਣ ਦੇ ਨਾਲ-ਨਾਲ ਸਮਾਜ ਵਿਚ ਆਪਸੀ ਪਿਆਰ ਅਤੇ ਏਕਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਆਸਥਾ ਸਾਨੂੰ ਆਪਸੀ ਸਤਿਕਾਰ, ਸੇਵਾ ਅਤੇ ਮਿਲਵਰਤਣ ਦਾ ਰਾਹ ਦਿਖਾਉਂਦੀ ਹੈ। ਜਦੋਂ ਲੋਕ ਧਰਮ ਅਤੇ ਸ਼ਰਧਾ ਦੇ ਸਾਂਝੇ ਮੰਚ ’ਤੇ ਇਕੱਠੇ ਹੁੰਦੇ ਹਨ ਤਾਂ ਸਮਾਜਿਕ ਰਿਸ਼ਤੇ ਹੋਰ ਮਜ਼ਬੂਤ ਹੁੰਦੇ ਹਨ।

ਉਨ੍ਹਾਂ ਕਿਹਾ ਕਿ ਯਾਤਰਾ ਨੂੰ ਹਰ ਵਰਗ ਦੇ ਲੋਕਾਂ ਵਲੋਂ ਮਿਲ ਰਿਹਾ ਪਿਆਰ ਅਤੇ ਸਹਿਯੋਗ ਉਨ੍ਹਾਂ ਲਈ ਪ੍ਰੇਰਨਾ ਦਾ ਸਰੋਤ ਹੈ। ਉਨ੍ਹਾਂ ਸਮੂਹ ਹਲਕਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਤਾ ਰਾਣੀ ਦੀ ਕਿਰਪਾ ਨਾਲ ਇਹ ਯਾਤਰਾ ਆਸਥਾ, ਸੇਵਾ ਅਤੇ ਸਮਾਜਿਕ ਏਕਤਾ ਦਾ ਸੰਦੇਸ਼ ਘਰ-ਘਰ ਤੱਕ ਪਹੁੰਚਾ ਰਹੀ ਹੈ। ਇਸ ਮੌਕੇ ਉਨ੍ਹਾਂ ਦੇ ਸਪੁੱਤਰ ਹਰਦੀਪ ਸਿੰਘ ਸੈਣੀ, ਜ਼ਿਲ੍ਹਾ ਓਬੀਸੀ ਮੋਰਚਾ ਪ੍ਰਧਾਨ ਹਰਪ੍ਰੀਤ ਸਿੰਘ ਸੈਣੀ, ਪੁਸ਼ਪਿੰਦਰ ਮਹਿਤਾ, ਨੇਹਾ ਸ਼ਰਮਾ, ਸਨਤ ਭਾਰਦਵਾਜ ਸਮੇਤ ਹੋਰ ਪਤਵੰਤੇ ਮੌਜ਼ੂਦ ਸਨ।

Ad Position 22
No active advertisement
ਪਿਛਲੀ ਖ਼ਬਰ ਆਪ ਵਲੋਂ ਰਾਜਾ ਘੁੰਮਣ ਮਹਿਮੂਦਪੁਰ ਜ਼ਿਲ੍ਹਾ ਸੰਯੁਕਤ ਸਕੱਤਰ ਨਿਯੁਕਤ ਅਗਲੀ ਖ਼ਬਰ 'ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ' ਦੀ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ ਮੀਟਿੰਗ
Ad Position 24