21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

FSSAI ਦਾ ਵੱਡਾ ਐਕਸ਼ਨ: ਨੇਸਲੇ, ਐਬਟ ਸਮੇਤ ਕਈ ਕੰਪਨੀਆਂ ਨੂੰ ਨੋਟਿਸ, ਕੰਪਲੈਨ ਦੇ ਦਾਅਵਿਆਂ ’ਤੇ ਮੰਗੇ ਵਿਗਿਆਨਕ ਸਬੂਤ

ਨਵੀਂ ਦਿੱਲੀ, 21 ਅਕਤੂਬਰ (ਇੰਟ)-ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (FSSAI) ਨੇ ਸ਼ਿਸ਼ੂ ਫਾਰਮੂਲਾ ਉਤਪਾਦਾਂ ਦੇ ਦਾਅਵਿਆਂ ਅਤੇ ਸੋਸ਼ਲ ਮੀਡੀਆ ’ਤੇ ਕਥਿਤ ਗੈਰ-ਕਾਨੂੰਨੀ ਪ੍ਰਚਾਰ ਨੂੰ ਲੈ ਕੇ ਨੇਸਲੇ ...

Ad Position 21
No active advertisement
ਅਜੀਤ ਡੈਸਕ 21-10-2026

ਨਵੀਂ ਦਿੱਲੀ, 21 ਅਕਤੂਬਰ (ਇੰਟ)-ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (FSSAI) ਨੇ ਸ਼ਿਸ਼ੂ ਫਾਰਮੂਲਾ ਉਤਪਾਦਾਂ ਦੇ ਦਾਅਵਿਆਂ ਅਤੇ ਸੋਸ਼ਲ ਮੀਡੀਆ ’ਤੇ ਕਥਿਤ ਗੈਰ-ਕਾਨੂੰਨੀ ਪ੍ਰਚਾਰ ਨੂੰ ਲੈ ਕੇ ਨੇਸਲੇ ਇੰਡੀਆ, ਐਬਟ ਹੈਲਥਕੇਅਰ ਸਮੇਤ ਹੋਰ ਕੰਪਨੀਆਂ ਨੂੰ ਨੋਟਿਸ ਜਾਰੀ ਕੀਤੇ ਹਨ। ਇਸ ਦੇ ਨਾਲ ਹੀ FSSAI ਨੇ ਜ਼ਾਇਡਸ ਵੈਲਨੈੱਸ ਤੋਂ ਕੰਪਲੈਨ ਦੇ ਇਸ਼ਤਿਹਾਰਾਂ ਵਿਚ ਕੀਤੇ ਗਏ ਦਾਅਵਿਆਂ ਨੂੰ ਸਾਬਤ ਕਰਨ ਲਈ ਵਿਗਿਆਨਕ ਸਬੂਤ ਮੰਗੇ ਹਨ। ਇਨ੍ਹਾਂ ਦਾਅਵਿਆਂ ਵਿਚ ਬੱਚਿਆਂ ਦੇ ਵਿਕਾਸ, ਪ੍ਰਤੀਰੋਧਕ ਸ਼ਕਤੀ ਅਤੇ ਬੌਧਿਕ ਸਮਰੱਥਾ ਵਿਚ ਸੁਧਾਰ ਵਰਗੇ ਫਾਇਦੇ ਸ਼ਾਮਲ ਹਨ।

FSSAI ਵਲੋਂ ਕੰਪਨੀਆਂ ਤੋਂ ਇਨ੍ਹਾਂ ਦਾਅਵਿਆਂ ਦੇ ਸਮਰਥਨ ਵਿੱਚ ਲੋੜੀਂਦੇ ਸਬੂਤ ਅਤੇ ਸਪੱਸ਼ਟੀਕਰਨ ਮੰਗੇ ਗਏ ਹਨ। ਇਸ ਕਾਰਵਾਈ ਦਾ ਉਦੇਸ਼ ਖੁਰਾਕੀ ਉਤਪਾਦਾਂ ਦੀ ਮਸ਼ਹੂਰੀ ਵਿਚ ਕੀਤੇ ਜਾਣ ਵਾਲੇ ਦਾਅਵਿਆਂ ਦੀ ਜਾਂਚ ਕਰਨਾ ਅਤੇ ਖਪਤਕਾਰਾਂ ਨੂੰ ਗੁੰਮਰਾਹਕੁੰਨ ਪ੍ਰਚਾਰ ਤੋਂ ਬਚਾਉਣਾ ਹੈ। ਹੁਣ ਸਬੰਧਤ ਕੰਪਨੀਆਂ ਵਲੋਂ ਦਿੱਤੇ ਜਾਣ ਵਾਲੇ ਜਵਾਬਾਂ ਅਤੇ ਪੇਸ਼ ਕੀਤੇ ਜਾਣ ਵਾਲੇ ਵਿਗਿਆਨਕ ਸਬੂਤਾਂ ਦੇ ਆਧਾਰ ’ਤੇ ਅਗਲੀ ਕਾਰਵਾਈ ’ਤੇ ਨਜ਼ਰ ਰਹੇਗੀ।

Ad Position 22
No active advertisement
ਪਿਛਲੀ ਖ਼ਬਰ ਨਾਇਬ ਸਿੰਘ ਸੈਣੀ ਵਲੋਂ ਮੌਜੂਦਾ ਸਥਿਤੀ ਬਾਰੇ ਪ੍ਰਸ਼ਾਸਕੀ ਸਕੱਤਰਾਂ ਨਾਲ ਸਮੀਖਿਆ ਮੀਟਿੰਗ ਅਗਲੀ ਖ਼ਬਰ ਬੰਦ ਫ਼ੈਕਟਰੀ ’ਚ ਕੱਟੀ ਜਾ ਰਹੀ ਕਾਲੋਨੀ, ਗਮਾਡਾ ਨੇ ਗੈਰ-ਕਾਨੂੰਨੀ ਦੱਸ ਕੇ ਜਾਰੀ ਕੀਤਾ ਨੋਟਿਸ
Ad Position 24