22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਗੁਰਦੁਆਰਾ ਸਿੰਘ ਸਭਾ ਦੀ ਜ਼ਮੀਨ ਦਾ ਠੇਕਾ 1 ਲੱਖ 20 ਹਜ਼ਾਰ ਪ੍ਰਤੀ ਏਕੜ ਹੋਇਆ

ਤਪਾ ਮੰਡੀ (ਬਰਨਾਲਾ), 22 ਅਕਤੂਬਰ (ਵਿਜੇ ਸ਼ਰਮਾ)- ਬਰਨਾਲਾ ਜ਼ਿਲ੍ਹੇ ਅੰਦਰ ਜ਼ਮੀਨ ਦਾ ਠੇਕਾ ਪੰਜਾਬ ਦੇ ਹੋਰ ਜ਼ਿਲ੍ਹਿਆਂ ਨਾਲੋਂ...

Ad Position 21
No active advertisement
ਅਜੀਤ ਡੈਸਕ 22-10-2026

ਤਪਾ ਮੰਡੀ (ਬਰਨਾਲਾ), 22 ਅਕਤੂਬਰ (ਵਿਜੇ ਸ਼ਰਮਾ)- ਬਰਨਾਲਾ ਜ਼ਿਲ੍ਹੇ ਅੰਦਰ ਜ਼ਮੀਨ ਦਾ ਠੇਕਾ ਪੰਜਾਬ ਦੇ ਹੋਰ ਜ਼ਿਲ੍ਹਿਆਂ ਨਾਲੋਂ ਲਗਭਗ ਹਰ ਵਾਰ ਜ਼ਿਆਦਾ ਹੁੰਦਾ ਹੈ, ਜਿਸ ਕਰਕੇ ਜ਼ਮੀਨ ਦਾ ਠੇਕਾ ਹਰ ਵਾਰ ਕੁੱਝ ਵੱਧ ਕੇ ਹੁੰਦਾ ਹੈ, ਪਰ ਇਸ ਵਾਰ ਗੁਰਦੁਆਰਾ ਸਿੰਘ ਸਭਾ ਦੀ ਸੱਤ ਏਕੜ ਤੋਂ ਵੱਧ ਜ਼ਮੀਨ ਦਾ ਠੇਕਾ ਇਕ ਲੱਖ 20 ਹਜ਼ਾਰ ਰੁਪਏ ਹੋਇਆ ਹੈ। ਜੋਂ ਕਿ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਿੰਘ ਸਭਾ ਦੇ ਪਹਿਲੀ ਵਾਰ ਪ੍ਰਧਾਨ ਬਣੇ ਜਗਰੂਪ ਸਿੰਘ ਜੈਲਦਾਰ ਨੇ ਦੱਸਿਆ ਕਿ ਗੁਰਦੁਆਰਾ ਸਿੰਘ ਸਭਾ ਦੀ ਕਰੀਬ ਪੌਣੇ ਅੱਠ ਏਕੜ ਉਪਜਾਊ ਜ਼ਮੀਨ ਹੈ ਜਿਸ ਨੂੰ ਹਰ ਵਾਰ ਠੇਕੇ ਤੇ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੀ ਵਾਰ ਇਸੇ ਜ਼ਮੀਨ ਦਾ ਪ੍ਰਤੀ ਏਕੜ 85 ਹਜ਼ਾਰ ਰੁਪਿਆ ਠੇਕਾ ਹੋਇਆ ਸੀ। ਇਸ ਵਾਰ ਵੀ ਗੁਰਦੁਆਰਾ ਸਿੰਘ ਸਭਾ ਵਿਚ ਜ਼ਮੀਨ ਦੇ ਠੇਕੇ ਬਾਰੇ ਬੋਲੀ ਰੱਖੀ ਗਈ ਜਿਸ ਵਿਚ ਚਾਰ ਬੋਲੀਕਾਰਾਂ ਨੇ ਹਿੱਸਾ ਲਿਆ।

ਜ਼ਮੀਨ ਦੀ ਬੋਲੀ 85 ਹਜ਼ਾਰ ਪ੍ਰਤੀ ਏਕੜ ਤੋਂ ਸ਼ੁਰੂ ਹੁੰਦੀ ਹੋਈ ਇਕ ਲੱਖ 20 ਹਜ਼ਾਰ ਤੇ ਹੋ ਨਿਬੜੀ। ਜ਼ਿਕਰਯੋਗ ਹੈ ਕਿ ਤਪਾ ਖੇਤਰ ਅੰਦਰ ਸਭ ਤੋਂ ਵੱਧ ਜ਼ਮੀਨ ਦਾ ਠੇਕਾ 85 ਹਜ਼ਾਰ ਤੋਂ ਲੈ ਕੇ 90 ਹਜ਼ਾਰ ਤੱਕ ਤਾਂ ਸੁਣਿਆ ਹੈ ਪਰ ਗੁਰਦੁਆਰਾ ਸਿੰਘ ਸਭਾ ਦੀ ਜ਼ਮੀਨ ਦਾ ਠੇਕਾ ਇਸ ਵਾਰ ਬਹੁਤ ਹੀ ਜ਼ਿਆਦਾ ਹੋਇਆ ਹੈ। ਜਿਸ ਦੀ ਚਰਚਾ ਪੂਰੇ ਇਲਾਕੇ ਵਿਚ ਹੋ ਰਹੀ ਹੈ ਅਤੇ ਨਵੇਂ ਬਣੇ ਪ੍ਰਧਾਨ ਨੂੰ ਵਧਾਈਆਂ ਵੀ ਮਿਲ ਰਹੀਆਂ ਹਨ ਕਿ ਉਨ੍ਹਾਂ ਦੇ ਕਾਰਜ ਕਾਲ ਵਿਚ ਸਭ ਤੋਂ ਵੱਧ ਜ਼ਮੀਨ ਦਾ ਠੇਕਾ ਹੋਇਆ ਹੈ।

Ad Position 22
No active advertisement
ਪਿਛਲੀ ਖ਼ਬਰ 30 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਦਾ ਪ੍ਰਾਈਵੇਟ ਸਹਾਇਕ ਵਿਜੀਲੈਂਸ ਵਲੋਂ ਰੰਗੇ ਹੱਥੀਂ ਕਾਬੂ ਅਗਲੀ ਖ਼ਬਰ ਪਿੰਡ ਬਜਾਜ ਦੇ ਨੌਜਵਾਨ ਬਲਵਿੰਦਰ ਸਿੰਘ ਮੱਲ੍ਹੀ ਵਲੋਂ ਕੀਤੀ ਸੱਚਖੰਡ ਸ਼੍ਰੀ ਹਜੂਰ ਸਾਹਿਬ (ਮਹਾਰਾਸ਼ਟਰ) ਦੀ ਸਾਈਕਲ ਯਾਤਰਾ...
Ad Position 24