23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਮੇਲਾਨੀਆ ਟਰੰਪ ਦੀ ਪਹਿਲ ਨਾਲ ਯੂਕਰੇਨ ਦੇ ਓਲੇਸ਼ਕੀ ’ਚ ਜੰਗਬੰਦੀ ! 29 ਅਕਤੂਬਰ ਤੋਂ ਮਿਲੇਗੀ ਮਾਨਵਤਾਵਾਦੀ ਸਹਾਇਤਾ

ਵਾਸ਼ਿੰਗਟਨ, 23 ਅਕਤੂਬਰ (ਇੰਟ)-ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਨੇ ਯੂਕਰੇਨ ਦੇ ਜੰਗ ਪ੍ਰਭਾਵਿਤ ਸ਼ਹਿਰ ਓਲੇਸ਼ਕੀ ਵਿਚ ਮਾਨਵਤਾਵਾਦੀ ਸਹਾਇਤਾ ਪਹੁੰਚਾਉਣ ਅਤੇ ਨਾਗਰਿਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਣ ਲਈ ਸਥਾਨਕ ਜੰਗਬੰਦੀ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਦਾ ਦਾਅਵਾ ...

Ad Position 21
No active advertisement
ਅਜੀਤ ਡੈਸਕ 23-10-2026

ਵਾਸ਼ਿੰਗਟਨ, 23 ਅਕਤੂਬਰ (ਇੰਟ)-ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਨੇ ਯੂਕਰੇਨ ਦੇ ਜੰਗ ਪ੍ਰਭਾਵਿਤ ਸ਼ਹਿਰ ਓਲੇਸ਼ਕੀ ਵਿਚ ਮਾਨਵਤਾਵਾਦੀ ਸਹਾਇਤਾ ਪਹੁੰਚਾਉਣ ਅਤੇ ਨਾਗਰਿਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਣ ਲਈ ਸਥਾਨਕ ਜੰਗਬੰਦੀ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਦਾ ਦਾਅਵਾ ਕੀਤਾ ਹੈ। ਵ੍ਹਾਈਟ ਹਾਊਸ ਦੇ ਬਿਆਨ ਅਨੁਸਾਰ, ਇਹ ਜੰਗਬੰਦੀ 29 ਅਕਤੂਬਰ ਤੋਂ ਸ਼ੁਰੂ ਹੋਵੇਗੀ। ਵ੍ਹਾਈਟ ਹਾਊਸ ਮੁਤਾਬਕ, ਰੂਸ ਅਤੇ ਯੂਕਰੇਨ ਓਲੇਸ਼ਕੀ ਵਿੱਚ ਫੌਜੀ ਕਾਰਵਾਈਆਂ ਨੂੰ ਅਸਥਾਈ ਤੌਰ ’ਤੇ ਰੋਕਣ ਲਈ ਸਹਿਮਤ ਹੋਏ ਹਨ। ਇਸ ਦਾ ਮਕਸਦ ਪ੍ਰਭਾਵਿਤ ਲੋਕਾਂ ਤੱਕ ਭੋਜਨ, ਦਵਾਈਆਂ ਅਤੇ ਹੋਰ ਜ਼ਰੂਰੀ ਸਹਾਇਤਾ ਪਹੁੰਚਾਉਣਾ ਅਤੇ ਸੁਰੱਖਿਅਤ ਰਸਤੇ ਰਾਹੀਂ ਨਾਗਰਿਕਾਂ ਦੀ ਨਿਕਾਸੀ ਦਾ ਪ੍ਰਬੰਧ ਕਰਨਾ ਹੈ।

ਭੋਜਨ, ਦਵਾਈਆਂ ਅਤੇ ਸਾਫ਼ ਪਾਣੀ ਦੀ ਕਿੱਲਤ
ਦੱਖਣੀ ਯੂਕਰੇਨ ਵਿਚ ਸਥਿਤ ਓਲੇਸ਼ਕੀ ’ਤੇ ਫਰਵਰੀ 2022 ਤੋਂ ਰੂਸੀ ਫੌਜਾਂ ਦਾ ਕਬਜ਼ਾ ਹੈ। ਰਿਪੋਰਟਾਂ ਮੁਤਾਬਕ, ਸ਼ਹਿਰ ਦੇ ਵਸਨੀਕ ਗੰਭੀਰ ਮਾਨਵਤਾਵਾਦੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਮੇਲਾਨੀਆ ਟਰੰਪ ਨੇ ਕਿਹਾ ਕਿ ਉੱਥੇ ਰਹਿ ਗਏ ਜ਼ਿਆਦਾਤਰ ਲੋਕ ਬਜ਼ੁਰਗ ਹਨ, ਜਿਨ੍ਹਾਂ ਨੂੰ ਤੁਰੰਤ ਡਾਕਟਰੀ ਸਹਾਇਤਾ, ਦਵਾਈਆਂ, ਭੋਜਨ ਅਤੇ ਸਾਫ਼ ਪਾਣੀ ਦੀ ਲੋੜ ਹੈ। ਵ੍ਹਾਈਟ ਹਾਊਸ ਅਨੁਸਾਰ, ਜੰਗ ਤੋਂ ਪਹਿਲਾਂ ਓਲੇਸ਼ਕੀ ਦੀ ਆਬਾਦੀ ਲਗਭਗ 24,000 ਸੀ, ਜੋ ਹੁਣ ਘਟ ਕੇ ਕਰੀਬ 1,700 ਤੋਂ 2,000 ਰਹਿ ਗਈ ਹੈ। ਇਨ੍ਹਾਂ ਵਿਚ ਲਗਭਗ 50 ਬੱਚੇ ਵੀ ਸ਼ਾਮਲ ਹਨ। ਬਿਆਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਕਾਖੋਵਕਾ ਡੈਮ ਦੇ ਤਬਾਹ ਹੋਣ ਤੋਂ ਬਾਅਦ ਸ਼ਹਿਰ ਦਾ ਲਗਭਗ 90 ਫ਼ੀਸਦੀ ਹਿੱਸਾ ਹੜ੍ਹਾਂ ਨਾਲ ਪ੍ਰਭਾਵਿਤ ਹੋਇਆ ਸੀ।

 ਨਾਗਰਿਕਾਂ ਨੂੰ ਆਪਣੀ ਪਸੰਦ ਦੀ ਥਾਂ ਜਾਣ ਦਾ ਮੌਕਾ
ਮੇਲਾਨੀਆ ਟਰੰਪ ਅਨੁਸਾਰ, ਜੰਗਬੰਦੀ ਦੌਰਾਨ ਗੈਰ-ਫੌਜੀ ਟੀਮਾਂ ਲੋਕਾਂ ਨਾਲ ਸੰਪਰਕ ਕਰਨਗੀਆਂ ਅਤੇ ਉਨ੍ਹਾਂ ਦੀ ਸੁਰੱਖਿਅਤ ਨਿਕਾਸੀ ਲਈ ਆਵਾਜਾਈ ਦਾ ਪ੍ਰਬੰਧ ਕਰਨਗੀਆਂ। ਨਾਗਰਿਕ ਆਪਣੀ ਇੱਛਾ ਅਨੁਸਾਰ ਰੂਸ ਜਾਂ ਯੂਕਰੇਨ ਜਾਣ ਦੀ ਚੋਣ ਕਰ ਸਕਣਗੇ। ਵ੍ਹਾਈਟ ਹਾਊਸ ਨੇ ਕਿਹਾ ਕਿ ਮੇਲਾਨੀਆ ਟਰੰਪ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਨੇ ਜੰਗਬੰਦੀ ਦੀਆਂ ਸ਼ਰਤਾਂ ਤੈਅ ਕਰਨ ਲਈ ਰੂਸੀ ਅਤੇ ਯੂਕਰੇਨੀ ਲੀਡਰਸ਼ਿਪ ਨਾਲ ਸਿੱਧੇ ਤੌਰ ’ਤੇ ਕੰਮ ਕੀਤਾ। 

ਜ਼ਿਕਰਯੋਗ ਹੈ ਕਿ ਮੇਲਾਨੀਆ ਟਰੰਪ ਯੁੱਧ ਦੌਰਾਨ ਰੂਸ ਲਿਜਾਏ ਗਏ ਯੂਕਰੇਨੀ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮੁੜ ਮਿਲਾਉਣ ਦੀਆਂ ਕੋਸ਼ਿਸ਼ਾਂ ਵਿਚ ਵੀ ਸ਼ਾਮਲ ਰਹੀ ਹੈ। ਇਹ ਪਹਿਲ ਅਜਿਹੇ ਸਮੇਂ ਸਾਹਮਣੇ ਆਈ ਹੈ, ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਰੂਸ-ਯੂਕਰੇਨ ਜੰਗ ਖ਼ਤਮ ਕਰਨ ਲਈ ਸਮਝੌਤੇ ਵਾਸਤੇ ਦਬਾਅ ਬਣਾ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ ਪ੍ਰਤੀਕਾ ਰਾਵਲ ਦੇ ਇਤਿਹਾਸਕ ਸੈਂਕੜੇ ਨਾਲ ਭਾਰਤ ਦੀ ਧਮਾਕੇਦਾਰ ਜਿੱਤ, ਜ਼ਿੰਬਾਬਵੇ ਨੂੰ 9 ਵਿਕਟਾਂ ਨਾਲ ਹਰਾਇਆ ਅਗਲੀ ਖ਼ਬਰ UPI ਪੇਮੈਂਟ ਫੇਲ੍ਹ ਹੋਣ ’ਤੇ ਮਿਲ ਸਕਦੈ ਮੁਆਵਜ਼ਾ, RBI ਦੇ ਨਿਯਮਾਂ ਤਹਿਤ ਹਰ ਰੋਜ਼ ₹100 ਦੇਣ ਦੀ ਵਿਵਸਥਾ
Ad Position 24