31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਮਕਬੂਜ਼ਾ ਕਸ਼ਮੀਰ ’ਚ ਪਾਕਿ ਫ਼ੌਜ ਵਲੋਂ ਡਰੋਨ ਹਮਲਾ, ਇਕੋ ਪਰਿਵਾਰ ਦੇ 5 ਜੀਆਂ ਦੀ ਮੌਤ

ਅੰਮ੍ਰਿਤਸਰ, 30 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ (ਪੀ. ਓ ਕੇ.) ’ਚ ਪਿਛਲੇ ਪੰਜ ਮਹੀਨਿਆਂ ਤੋਂ ਚੱਲ ਰਹੇ ਵਿਦਰੋਹ ਦਰਮਿਆਨ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮਕਬੂਜਾ ਕਸ਼ਮੀਰ ਦੇ ਇਤਿਹਾਸ ’ਚ ਪਹਿਲੀ ਵਾਰ ਪਾਕਿਸਤਾਨੀ ਫ਼ੌਜ ਵਲੋਂ ਇਕ ਆਮ ਕਸ਼ਮੀਰੀ ਦੇ ਘਰ ਨੂੰ ਡਰੋਨ ਰਾਹੀਂ ਨਿਸ਼ਾਨਾ ਬਣਾਇਆ ਗਿਆ ਹੈ। ਪੀ. ਓ ਕੇ. ਦੇ ਵਸਨੀਕਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਬਾਗ਼ ਜ਼ਿਲ੍ਹੇ ਦੇ ਪਿੰਡੀ ਪਿੰਡ ਦੇ ਰਹਿਣ ਵਾਲੇ ਸ਼ਕਦਰ ਖ਼ਾਨ ਦੇ ਘਰ ’ਤੇ ਬੀਤੀ ਸ਼ਾਮ 7 ਵਜੇ ਵਿਸਫੋਟਕਾਂ ਨਾਲ ...

Ad Position 21
No active advertisement
ਅਜੀਤ ਡੈਸਕ 31-10-2026

ਅੰਮ੍ਰਿਤਸਰ, 30 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ (ਪੀ. ਓ ਕੇ.) ’ਚ ਪਿਛਲੇ ਪੰਜ ਮਹੀਨਿਆਂ ਤੋਂ ਚੱਲ ਰਹੇ ਵਿਦਰੋਹ ਦਰਮਿਆਨ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮਕਬੂਜਾ ਕਸ਼ਮੀਰ ਦੇ ਇਤਿਹਾਸ ’ਚ ਪਹਿਲੀ ਵਾਰ ਪਾਕਿਸਤਾਨੀ ਫ਼ੌਜ ਵਲੋਂ ਇਕ ਆਮ ਕਸ਼ਮੀਰੀ ਦੇ ਘਰ ਨੂੰ ਡਰੋਨ ਰਾਹੀਂ ਨਿਸ਼ਾਨਾ ਬਣਾਇਆ ਗਿਆ ਹੈ। ਪੀ. ਓ ਕੇ. ਦੇ ਵਸਨੀਕਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਬਾਗ਼ ਜ਼ਿਲ੍ਹੇ ਦੇ ਪਿੰਡੀ ਪਿੰਡ ਦੇ ਰਹਿਣ ਵਾਲੇ ਸ਼ਕਦਰ ਖ਼ਾਨ ਦੇ ਘਰ ’ਤੇ ਬੀਤੀ ਸ਼ਾਮ 7 ਵਜੇ ਵਿਸਫੋਟਕਾਂ ਨਾਲ ਲੈਸ ਡਰੋਨ ਨਾਲ ਸਟ੍ਰਾਈਕ ਕੀਤੀ ਗਈ।

ਇਸ ਡਰੋਨ ਹਮਲੇ ’ਚ ਇਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ 2 ਗੰਭੀਰ ਜ਼ਖ਼ਮੀ ਹਨ ਜਿਨ੍ਹਾਂ ਦਾ ਇਲਾਜ ਬਾਗ਼ ਦੇ ਸਰਕਾਰੀ ਹਸਪਤਾਲ ’ਚ ਚੱਲ ਰਿਹਾ ਹੈ। ਬਾਗ਼ ਜ਼ਿਲ੍ਹਾ ਪੁਲਿਸ ਨੇ ਧਮਾਕੇ ਦੀ ਪੁਸ਼ਟੀ ਤਾਂ ਕੀਤੀ ਹੈ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਘਟਨਾ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੌਕੇ ਤੋਂ ਸਾਹਮਣੇ ਆਈਆਂ ਤਸਵੀਰਾਂ ਅਤੇ ਵੀਡੀਓਜ਼ ’ਚ ਬੇਲਾਰੂਸ ਦੀ ਹਥਿਆਰ ਨਿਰਮਾਤਾ ਕੰਪਨੀ ਬੇਲਸਪੇਤਸਵਨੇਸ਼ਤੇਖਨਿਕਾ (ਬੀ. ਐੱਸ. ਵੀ. ਟੀ.) ਦੇ ਵਿਸਫੋਟਕਾਂ ਦਾ ਮਲਬਾ ਮਿਲਿਆ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਫ਼ੌਜ ਸਾਲ 2023 ਤੋਂ ਇਸ ਕੰਪਨੀ ਤੋਂ ਡਰੋਨ ਅਸਲਾ ਖ਼ਰੀਦ ਰਹੀ ਹੈ।

ਇਹ ਵੀ ਜਾਣਕਾਰੀ ਮਿਲੀ ਹੈ ਕਿ ਜ਼ਿਲ੍ਹਾ ਬਾਗ਼ ਪਿਛਲੇ ਤਿੰਨ ਦਿਨਾਂ ਤੋਂ ਫ਼ੌਜ ਦੇ ਨਿਸ਼ਾਨੇ ’ਤੇ ਹੈ। 27 ਅਕਤੂਬਰ ਨੂੰ ਵੀ ਪਾਕਿਸਤਾਨੀ ਫ਼ੌਜ ਨੇ ਨਿਹੱਥੇ ਪ੍ਰਦਰਸ਼ਨਕਾਰੀਆਂ ’ਤੇ ਗੋਲੀਆਂ ਚਲਾਈਆਂ ਸਨ, ਜਿਸ ’ਚ 2 ਲੋਕ ਮਾਰੇ ਗਏ ਸਨ। ਦੱਸਣਯੋਗ ਹੈ ਕਿ ਪੀ. ਓ ਕੇ. ’ਚ 9 ਜੂਨ ਤੋਂ ਸ਼ੁਰੂ ਹੋਏ ਵਿਦਰੋਹ ਦੌਰਾਨ ਪਾਕਿਸਤਾਨੀ ਫ਼ੌਜ ਹੁਣ ਤੱਕ 146 ਲੋਕਾਂ ਦੀ ਜਾਨ ਲੈ ਚੁੱਕੀ ਹੈ। ਕਈ ਥਾਵਾਂ ’ਤੇ ਫ਼ੌਜ ਅਤੇ ਰੇਂਜਰਾਂ ਨੇ ਲੋਕਾਂ ਦੇ ਘਰ ਖ਼ਾਲੀ ਕਰਵਾ ਕੇ ਮੋਰਚਾਬੰਦੀ ਕਰ ਰੱਖੀ ਹੈ। ਇਸ ਵਿਦਰੋਹ ਦਾ ਮੁੱਖ ਕੇਂਦਰ ਪੁਣਛ ਜ਼ਿਲ੍ਹੇ ਦਾ ਰਾਵਲਾਕੋਟ ਬਣਿਆ ਹੋਇਆ ਹੈ, ਜਿੱਥੇ ਉਮਰ ਫ਼ਾਰੂਕ ਚੌਕ ’ਤੇ 20 ਹਜ਼ਾਰ ਤੋਂ ਵੱਧ ਲੋਕ ਪਿਛਲੇ 143 ਦਿਨਾਂ ਤੋਂ ਪਾਕਿਸਤਾਨ ਅਤੇ ਉਸ ਦੀ ਫ਼ੌਜ ਖ਼ਿਲਾਫ਼ ਲਗਾਤਾਰ ਧਰਨਾ ਦੇ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ ਇਸਰੋ ਵਲੋਂ ਨੇਵੀਗੇਸ਼ਨ ਉਪਗ੍ਰਹਿ ਐਨ.ਵੀ.ਐਸ-03 ਸਫ਼ਲਤਾਪੂਰਵਕ ਸਥਾਪਿਤ ਅਗਲੀ ਖ਼ਬਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ: ਮਨੀਸ਼ਾ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ
Ad Position 24