01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਘੁਮਾਣ ਦੇ ਨਜ਼ਦੀਕ ਪਿੰਡ ਲੱਧਾ ਮੁੰਡਾ ਵਿਖੇ ਚੱਲੀਆਂ ਗੋਲੀਆਂ

ਘੁਮਾਣ (ਗੁਰਦਾਸਪੁਰ), 1 ਨਵੰਬਰ (ਬੰਮਰਾਹ) - ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਦੇ ਨਜ਼ਦੀਕ ਪੈਂਦੇ ਪਿੰਡ ਲੱਧਾ ਮੁੰਡਾ ਵਿਖੇ ਗੋਲੀਆਂ ਚੱਲਣ...

Ad Position 21
No active advertisement
ਅਜੀਤ ਡੈਸਕ 01-11-2026

ਘੁਮਾਣ (ਗੁਰਦਾਸਪੁਰ), 1 ਨਵੰਬਰ (ਬੰਮਰਾਹ) - ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਦੇ ਨਜ਼ਦੀਕ ਪੈਂਦੇ ਪਿੰਡ ਲੱਧਾ ਮੁੰਡਾ ਵਿਖੇ ਗੋਲੀਆਂ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਮੇਜ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਲੱਧਾ ਮੁੰਡਾ ਨੇ ਦੱਸਿਆ ਕਿ ਬੀਤੀ ਰਾਤ 10:15 ਵਜੇ ਦੇ ਕਰੀਬ ਗੋਲੀਆਂ ਚੱਲਣ ਦੀ ਆਵਾਜ਼ ਆਈ, ਜਦੋਂ ਬਾਹਰ ਆ ਕੇ ਦੇਖਿਆ ਤਾਂ ਸਾਡੇ ਗੇਟ 'ਤੇ ਚਾਰ ਗੋਲੀਆਂ ਦੇ ਨਿਸ਼ਾਨ ਮਿਲੇ ਅਤੇ ਗਲੀ ਵਿਚੋਂ ਚਾਰ ਗੋਲੀਆਂ ਦੇ ਖੋਲ ਬਰਾਮਦ ਹੋਏ । ਉਨ੍ਹਾਂ ਕਿਹਾ ਕਿ ਸਾਨੂੰ ਕਾਫੀ ਸਮੇਂ ਤੋਂ ਵਿਦੇਸ਼ੀ ਨੰਬਰਾਂ ਤੋਂ ਧਮਕੀ ਭਰੀਆਂ ਕਾਲਾਂ ਆ ਰਹੀਆਂ ਸਨ । ਜਿਸ ਸਬੰਧੀ ਥਾਣਾ ਘੁਮਾਣ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ । ਉਹਨਾਂ ਕਿਹਾ ਕਿ  ਗੋਲੀਆਂ ਚੱਲਣ ਨਾਲ ਸਾਡੇ ਪਰਿਵਾਰ ਵਿੱਚ ਦਹਿਸ਼ਤ ਦਾ ਮਾਹੌਲ ਹੈ ਕਿਉਂਕਿ ਅਸੀਂ ਦੋਨੋਂ ਪਤੀ ਪਤਨੀ ਘਰ ਵਿੱਚ ਰਹਿੰਦੇ ਹਾਂ ਜਦ ਕਿ ਬੱਚੇ ਵਿਦੇਸ਼ ਵਿੱਚ ਹਨ । ਪੁਲਿਸ ਵੱਲੋਂ ਪਹੁੰਚ ਕੇ ਗੋਲੀਆਂ ਤੇ ਖਾਲੀ ਕੋਲ ਬਰਾਮਦ ਕਰ ਲਏ ਹਨ ਅਤੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

Ad Position 22
No active advertisement
ਪਿਛਲੀ ਖ਼ਬਰ ਭੇਦਭਰੀ ਹਾਲਤ ਵਿਚ ਇਕੋ ਪਿੰਡ ਦੀਆਂ ਤਿੰਨ ਬੱਚੀਆਂ ਦੀ ਮੌਤ ਅਗਲੀ ਖ਼ਬਰ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਵੀ 'ਆਪ' ਤੋਂ ਦਿੱਤਾ ਅਸਤੀਫ਼ਾ
Ad Position 24