04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਵਾਲਮਾਰਟ ’ਚ ਲੜਕੀ ਦੀ ਗੋਲੀਆਂ ਮਾਰ ਕੇ ਹੱਤਿਆ

ਨਿਊਯਾਰਕ, 4 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਇੰਡਿਆਨਾ ਸੂਬੇ ਦੇ ਹੈਮੰਡ ਸ਼ਹਿਰ ਵਿਚ ਵਾਲਮਾਰਟ ਸਟੋਰ ਅੰਦਰ ਕੰਮ ਕਰਦੀ ਇਕ ਲੜਕੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਸ਼ਿਕਾਗੋ ਦੀ ਰਹਿਣ ਵਾਲੀ 21 ਸਾਲਾ ਡਕੋਟਾ ਨੋਰਵੁੱਡ ਵਜੋਂ ...

Ad Position 21
No active advertisement
ਅਜੀਤ ਡੈਸਕ 05-11-2026

ਨਿਊਯਾਰਕ, 4 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਇੰਡਿਆਨਾ ਸੂਬੇ ਦੇ ਹੈਮੰਡ ਸ਼ਹਿਰ ਵਿਚ ਵਾਲਮਾਰਟ ਸਟੋਰ ਅੰਦਰ ਕੰਮ ਕਰਦੀ ਇਕ ਲੜਕੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਸ਼ਿਕਾਗੋ ਦੀ ਰਹਿਣ ਵਾਲੀ 21 ਸਾਲਾ ਡਕੋਟਾ ਨੋਰਵੁੱਡ ਵਜੋਂ ਹੋਈ ਹੈ।

ਸਟੋਰ ਵਿਚ ਸੁਰੱਖਿਆ ਦਾ ਕੰਮ ਕਰ ਰਹੇ ਇਕ ਪੁਲਿਸ ਅਧਿਕਾਰੀ ਨੇ ਸ਼ੱਕੀ ਵਿਅਕਤੀ ਨੂੰ ਮੌਕੇ ਤੋਂ ਹਿਰਾਸਤ ਵਿਚ ਲੈ ਲਿਆ। ਪੁਲਿਸ ਮੁਤਾਬਕ ਸਵੇਰੇ ਨੌਂ ਵਜੇ ਤੋਂ ਬਾਅਦ ਸਟੋਰ ਵਿਚ ਸਾਮਾਨ ਦੀਆਂ ਕਤਾਰਾਂ ਵਿਚਾਲੇ ਇਕ ਵਿਅਕਤੀ ਦੀ ਨੋਰਵੁੱਡ ਨਾਲ ਗੱਲਬਾਤ ਹੋ ਰਹੀ ਸੀ। ਕੁਝ ਦੇਰ ਮਗਰੋਂ ਹੱਥੋਪਾਈ ਹੋ ਗਈ ਅਤੇ ਵਿਅਕਤੀ ਨੇ ਹਥਿਆਰ ਨਾਲ ਉਸ ਉੱਤੇ ਕਈ ਗੋਲੀਆਂ ਚਲਾ ਦਿੱਤੀਆਂ।

ਉਪਰੰਤ ਸ਼ੱਕੀ ਵਿਅਕਤੀ ਹਥਿਆਰ ਫਰਸ਼ ਉੱਤੇ ਰੱਖ ਕੇ ਬੈਠ ਗਿਆ। ਗੋਲੀਆਂ ਦੀ ਆਵਾਜ਼ ਸੁਣ ਕੇ ਪਹੁੰਚੇ ਅਧਿਕਾਰੀ ਨੇ ਉਸ ਨੂੰ ਕਾਬੂ ਕਰ ਲਿਆ। ਪੁਲਿਸ ਦਾ ਮੰਨਣਾ ਹੈ ਕਿ ਦੋਵੇਂ ਇਕ-ਦੂਜੇ ਨੂੰ ਜਾਣਦੇ ਸਨ। 

Ad Position 22
No active advertisement
ਪਿਛਲੀ ਖ਼ਬਰ ਹੁਣ ਸਾਨੂੰ ਦੋਵੇਂ ਬਾਹਾਂ ਉੱਪਰ ਚੁੱਕਣ ਦੀ ਲੋੜ ਹੈ-ਡੈਮੋਕ੍ਰੇਟਸ ਦੀ ਜਿੱਤ ਪਿੱਛੋਂ ਬਰਾਕ ਓਬਾਮਾ ਦੀ ਪ੍ਰਤੀਕਿਰਿਆ ਅਗਲੀ ਖ਼ਬਰ ਮਹਿਲਾ ਪ੍ਰੀਮੀਅਰ ਲੀਗ ਦਾ ਪੰਜਵਾਂ ਐਡੀਸ਼ਨ 14 ਜਨਵਰੀ ਤੋਂ
Ad Position 24