05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਕੈਨੇਡਾ ਦੀ ਸਰਹੱਦ ਨੇੜੇ ਟਰੱਕ ’ਚੋਂ 93 ਕਿੱਲੋ ਕੋਕੀਨ ਬਰਾਮਦ, ਪੰਜਾਬੀ ਡਰਾਈਵਰ ਗ੍ਰਿਫ਼ਤਾਰ

ਨਿਊਯਾਰਕ, 5 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਟੈਕਸਸ ਤੋਂ ਓਂਟਾਰੀਓ ਜਾ ਰਹੇ ਇਕ ਟਰੱਕ ਵਿਚੋਂ ਮਿਸ਼ੀਗਨ ਦੀ ਪੁਲਿਸ ਨੇ 93 ਕਿੱਲੋ ਕੋਕੀਨ ਬਰਾਮਦ ਕੀਤੀ ਹੈ। ਮਾਮਲੇ ’ਚ ਚਾਲਕ ਕਵਲਪ੍ਰੀਤ ਸਿੰਘ ਖ਼ਿਲਾਫ਼ ਸੰਘੀ ਨਸ਼ਾ ਤਸਕਰੀ ਦਾ ਦੋਸ਼ ਲਾਇਆ ਗਿਆ ਹੈ। ਜਾਂਚਕਾਰਾਂ ਅਨੁਸਾਰ ਕੈਨੇਡਾ ਪਹੁੰਚਾਈ ਜਾਣ ਵਾਲੀ ਇਸ ਖੇਪ ਦੀ ਅੰਦਾਜ਼ਨ ਕੀਮਤ ...

Ad Position 21
No active advertisement
ਅਜੀਤ ਡੈਸਕ 06-11-2026

ਨਿਊਯਾਰਕ, 5 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਟੈਕਸਸ ਤੋਂ ਓਂਟਾਰੀਓ ਜਾ ਰਹੇ ਇਕ ਟਰੱਕ ਵਿਚੋਂ ਮਿਸ਼ੀਗਨ ਦੀ ਪੁਲਿਸ ਨੇ 93 ਕਿੱਲੋ ਕੋਕੀਨ ਬਰਾਮਦ ਕੀਤੀ ਹੈ। ਮਾਮਲੇ ’ਚ ਚਾਲਕ ਕਵਲਪ੍ਰੀਤ ਸਿੰਘ ਖ਼ਿਲਾਫ਼ ਸੰਘੀ ਨਸ਼ਾ ਤਸਕਰੀ ਦਾ ਦੋਸ਼ ਲਾਇਆ ਗਿਆ ਹੈ। ਜਾਂਚਕਾਰਾਂ ਅਨੁਸਾਰ ਕੈਨੇਡਾ ਪਹੁੰਚਾਈ ਜਾਣ ਵਾਲੀ ਇਸ ਖੇਪ ਦੀ ਅੰਦਾਜ਼ਨ ਕੀਮਤ ਘੱਟੋ-ਘੱਟ 18 ਲੱਖ 60 ਹਜ਼ਾਰ ਡਾਲਰ ਹੈ।

ਪੁਲਿਸ ਨੇ ਟਰੱਕ ਨੂੰ ਕੈਨੇਡਾ ਜਾਣ ਵਾਲੇ ਬਲੂ ਵਾਟਰ ਪੁਲ ਤੋਂ ਕਰੀਬ ਸਾਢੇ ਅੱਠ ਮੀਲ ਪਹਿਲਾਂ ਸੇਂਟ ਕਲੇਅਰ ਕਾਊਂਟੀ ਦੇ ਕਿੰਬਲ ਟਾਊਨਸ਼ਿਪ ਵਿਚ ਰੋਕਿਆ ਸੀ। ਅਦਾਲਤੀ ਦਸਤਾਵੇਜ਼ਾਂ ਦਾ ਹਵਾਲਾ ਦੇਣ ਵਾਲੀਆਂ ਰਿਪੋਰਟਾਂ ਮੁਤਾਬਕ ਟਰੱਕ ਆਵਾਜਾਈ ਨਿਯਮਾਂ ਦੀ ਉਲੰਘਣਾ ਕਾਰਨ ਰੋਕਿਆ ਗਿਆ। ਟਰੱਕ ਤੇ ਟਰੇਲਰ ਉੱਤੇ ਓਂਟਾਰੀਓ ਦੀਆਂ ਨੰਬਰ ਪਲੇਟਾਂ ਸਨ ਤੇ ਕਵਲਪ੍ਰੀਤ ਇਕੱਲਾ ਸਵਾਰ ਸੀ। ਮਾਲ ਦੇ ਕਾਗਜ਼ਾਂ ਵਿਚ ਲਰੇਡੋ ਤੋਂ ਬੈਲਵਿਲ ਲਈ ਡੱਬੇ ਲਿਜਾਣ ਦਾ ਜ਼ਿਕਰ ਸੀ।

ਜਾਂਚ ਦੌਰਾਨ ਨਸ਼ਾ ਸੁੰਘਣ ਵਾਲੇ ਕੁੱਤੇ ਨੇ ਟਰੇਲਰ ਦੇ ਪਿਛਲੇ ਹਿੱਸੇ ਕੋਲ ਸੰਕੇਤ ਦਿੱਤਾ। ਅਧਿਕਾਰੀਆਂ ਨੂੰ ਦਰਵਾਜ਼ੇ ਉੱਤੇ ਲੱਗੀ ਪੀਲੀ ਸੀਲ ਦਾ ਨੰਬਰ ਵੀ ਕਾਗਜ਼ਾਂ ਨਾਲ ਮੇਲ ਖਾਂਦਾ ਨਹੀਂ ਮਿਲਿਆ। ਟਰੇਲਰ ਖੋਲ੍ਹਣ ’ਤੇ ਅਸਲ ਮਾਲ ਤੋਂ ਵੱਖਰੇ ਰੱਖੇ ਚਾਰ ਬੈਗ ਮਿਲੇ। ਇਨ੍ਹਾਂ ਵਿਚ ਚਿੱਟੇ ਪਾਊਡਰ ਦੇ ਲਪੇਟੇ ਹੋਏ ਪੈਕੇਟ ਸਨ, ਜਿਨ੍ਹਾਂ ਦੀ ਮੁੱਢਲੀ ਜਾਂਚ ਕੋਕੀਨ ਲਈ ਸਕਾਰਾਤਮਕ ਆਈ। ਜ਼ਿਕਰਯੋਗ ਹੈ ਕਿ ਦੋਸ਼ ਸਾਬਤ ਹੋਣ ’ਤੇ ਇਸ ਤਹਿਤ ਘੱਟੋ-ਘੱਟ 10 ਸਾਲ ਤੋਂ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ।

Ad Position 22
No active advertisement
ਪਿਛਲੀ ਖ਼ਬਰ ਬੱਸ ਹਾਦਸੇ ’ਚ 20 ਜ਼ਖ਼ਮੀ ਕਈਆਂ ਦੀ ਹਾਲਤ ਗੰਭੀਰ ਅਗਲੀ ਖ਼ਬਰ ਕ੍ਰਿਸਟੀਆਨੋ ਰੋਨਾਲਡੋ ਨੇ ਅੰਤਰਰਾਸ਼ਟਰੀ ਫੁੱਟਬਾਲ ਨੂੰ ਕਿਹਾ ਅਲਵਿਦਾ, 23 ਸਾਲਾਂ ਦਾ ਸ਼ਾਨਦਾਰ ਸਫ਼ਰ ਖ਼ਤਮ
Ad Position 24