ਨਵੀਂ ਦਿੱਲੀ, 9 ਨਵੰਬਰ - ਉੱਤਰੀ ਰੇਲਵੇ ਦੇ ਸੀ.ਪੀ.ਆਰ.ਓ. ਦਾ ਕਹਿਣਾ ਹੈ - "ਤਿਉਹਾਰਾਂ ਦੇ ਸੀਜ਼ਨ ਦੌਰਾਨ ਯਾਤਰੀਆਂ ਦੀ ਵਾਧੂ ਭੀੜ ਨੂੰ ਸੰਭਾਲਣ ਲਈ, ਉੱਤਰੀ ਰੇਲਵੇ ਨੇ ਬਿਨਾਂ ਰਾਖਵੇਂਕਰਨ ਵਾਲੀਆਂ ਤਿਉਹਾਰ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਹੈ।
ਇਨ੍ਹਾਂ ਗੱਡੀਆਂ ਵਿਚ ਇਕ ਬਿਨਾਂ ਰਾਖਵੇਂਕਰਨ ਵਾਲੀ ਤਿਉਹਾਰ ਵਿਸ਼ੇਸ਼ ਰੇਲ ਗੱਡੀ ਨੰਬਰ 04568 ਸਰਹਿੰਦ–ਸਹਰਸਾ, 09.11.2026 ਨੂੰ ਦੁਪਹਿਰ 14:00 ਵਜੇ ਸਰਹਿੰਦ ਤੋਂ ਰਵਾਨਾ ਹੋਵੇਗੀ। ਇਹ ਰੇਲ ਗੱਡੀ ਰਾਜਪੁਰਾ ਜੰਕਸ਼ਨ, ਅੰਬਾਲਾ ਛਾਉਣੀ ਜੰਕਸ਼ਨ, ਯਮੁਨਾ ਨਗਰ ਜਗਾਧਰੀ ਅਤੇ ਸਹਾਰਨਪੁਰ ਜੰਕਸ਼ਨ 'ਤੇ ਰੁਕੇਗੀ ਅਤੇ ਇਸ ਤੋਂ ਬਾਅਦ ਰੇਲ ਗੱਡੀ ਨੰਬਰ 14618/04528 ਵਾਲੇ ਰੂਟ ਅਤੇ ਸਟੇਸ਼ਨਾਂ 'ਤੇ ਚੱਲੇਗੀ।
ਇਕ ਬਿਨਾਂ ਰਾਖਵੇਂਕਰਨ ਵਾਲੀ ਤਿਉਹਾਰ ਵਿਸ਼ੇਸ਼ ਰੇਲ ਗੱਡੀ 04456 (ਆਨੰਦ ਵਿਹਾਰ ਟਰਮੀਨਲ - ਭਾਗਲਪੁਰ), 09.11.2026 ਨੂੰ ਦੁਪਹਿਰ 13:30 ਵਜੇ ਆਨੰਦ ਵਿਹਾਰ ਟਰਮੀਨਲ ਤੋਂ ਰਵਾਨਾ ਹੋਵੇਗੀ। ਇਹ ਰੇਲ ਗੱਡੀ, ਰੇਲ ਗੱਡੀ ਨੰਬਰ 12368 ਵਿਕਰਮਸ਼ਿਲਾ ਐਕਸਪ੍ਰੈਸ ਵਾਲੇ ਰਸਤੇ 'ਤੇ ਚੱਲੇਗੀ। ਰਸਤੇ ਵਿੱਚ ਇਹ ਗੱਡੀ ਗਾਜ਼ੀਆਬਾਦ, ਅਲੀਗੜ੍ਹ–ਟੁੰਡਲਾ, ਕਾਨਪੁਰ ਸੈਂਟਰਲ, ਪ੍ਰਯਾਗਰਾਜ ਜੰਕਸ਼ਨ, ਪੰਡਿਤ ਦੀਨ ਦਿਆਲ ਉਪਾਧਿਆਏ ਜੰਕਸ਼ਨ, ਬਕਸਰ, ਆਰਾ, ਪਟਨਾ-ਫਤੂਹਾ, ਬਖਤਿਆਰਪੁਰ, ਬੜ੍ਹ, ਮੋਕਾਮਾ, ਹਥੀਦਾਹ ਜੰਕਸ਼ਨ, ਲਖੀਸਰਾਏ ਜੰਕਸ਼ਨ, ਕਿਊਲ, ਜਮਾਲਪੁਰ ਅਤੇ ਸੁਲਤਾਨਗੰਜ ਵਿਖੇ ਰੁਕੇਗੀ।
ਤਾਜ਼ਾ ਜਾਣਕਾਰੀ ਲਈ, ਕਿਰਪਾ ਕਰਕੇ ਐਨ.ਟੀ.ਈ.ਐੱਸ. 'ਤੇ ਜਾਂ 139 ਨੰਬਰ ''ਤੇ ਸੰਪਰਕ ਕੀਤਾ ਜਾ ਸਕਦਾ ਹੈ।"
ਤਾਜ਼ਾ ਖ਼ਬਰਾਂ
Free
ਤਿਉਹਾਰਾਂ ਦੇ ਸੀਜ਼ਨ ਦੌਰਾਨ ਉੱਤਰੀ ਰੇਲਵੇ ਵਲੋਂ ਬਿਨਾਂ ਰਾਖਵੇਂਕਰਨ ਵਾਲੀਆਂ ਤਿਉਹਾਰ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫ਼ੈਸਲਾ
ਨਵੀਂ ਦਿੱਲੀ, 9 ਨਵੰਬਰ - ਉੱਤਰੀ ਰੇਲਵੇ ਦੇ ਸੀ.ਪੀ.ਆਰ.ਓ. ਦਾ ਕਹਿਣਾ ਹੈ - "ਤਿਉਹਾਰਾਂ ਦੇ ਸੀਜ਼ਨ ਦੌਰਾਨ ਯਾਤਰੀਆਂ ਦੀ ਵਾਧੂ ਭੀੜ ਨੂੰ ਸੰਭਾਲਣ ਲਈ, ਉੱਤਰੀ ਰੇਲਵੇ ਨੇ ਬਿਨਾਂ...
ਅਜੀਤ ਡੈਸਕ
09-11-2026