12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਕਿਸਾਨਾਂ, ਆੜ੍ਹਤੀਆਂ ਵਲੋਂ ਮੰਡੀ ਦਾ ਰਾਹ ਬੰਦ ਕਰਕੇ ਰੋਸ ਪ੍ਰਦਰਸ਼ਨ ਸ਼ੁਰੂ

ਹਠੂਰ (ਲੁਧਿਆਣਾ), 12 ਨਵੰਬਰ (ਜਸਵਿੰਦਰ ਸਿੰਘ ਛਿੰਦਾ )- ਮਾਰਕੀਟ ਕਮੇਟੀ ਹਠੂਰ ਨਾਲ ਸੰਬੰਧਿਤ ਪਿੰਡ ਦੇਹੜਕਾ ਦੀ ਮੰਡੀ ਵਿਖੇ ਝੋਨੇ ਦੀ ਖ਼ਰੀਦ ਬੰਦ ਕਰਨ ਕਾਰਨ ਕਿਸਾਨਾਂ...

Ad Position 21
No active advertisement
ਅਜੀਤ ਡੈਸਕ 12-11-2026

ਹਠੂਰ (ਲੁਧਿਆਣਾ), 12 ਨਵੰਬਰ (ਜਸਵਿੰਦਰ ਸਿੰਘ ਛਿੰਦਾ )- ਮਾਰਕੀਟ ਕਮੇਟੀ ਹਠੂਰ ਨਾਲ ਸੰਬੰਧਿਤ ਪਿੰਡ ਦੇਹੜਕਾ ਦੀ ਮੰਡੀ ਵਿਖੇ ਝੋਨੇ ਦੀ ਖ਼ਰੀਦ ਬੰਦ ਕਰਨ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ, ਜਿਸ ਵਜ਼ੋਂ ਉਨ੍ਹਾਂ ਵਲੋਂ ਭਾਰਤੀ ਕਿਸਾਨ ਯੂਨੀਅਨ ਡਕੌਂਡਾ (ਬੁਰਜ਼ ਗਿੱਲ) ਦੇ ਇਕਾਈ ਪ੍ਰਧਾਨ ਜਥੇਦਾਰ ਸੁਖਦੇਵ ਸਿੰਘ ਖਹਿਰਾ ਦੀ ਅਗਵਾਈ ’ਚ ਮੰਡੀ ਦੇ ਰਾਹ ਨੂੰ ਬੰਦ ਕਰਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਅੱਜ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਅਨਾਊਸ਼ਮੈਂਟ ਕਰਵਾ ਕੇ ਸੂਚਿਤ ਕੀਤਾ ਗਿਆ ਸੀ ਕਿ ਦੇਹੜਕੇ ਪਿੰਡ ਦੀ ਮੰਡੀ ਵਿਖੇ ਝੋਨੇ ਦੀ ਖ਼ਰੀਦ ਬੰਦ ਕਰ ਦਿੱਤੀ ਗਈ ਹੈ, ਜਦਕਿ ਕਿਸਾਨਾਂ ਦਾ ਝੋਨਾ ਅਜੇ ਵੇਚਣ ਵਾਲਾ ਰਹਿੰਦਾ ਹੈ। ਜਿਸ ’ਤੇ ਕਿਸਾਨ, ਪੰਚਾਇਤ ਅਤੇ ਕਿਸਾਨ ਜੱਥੇਬੰਦੀਆਂ ਦੇ ਆਗੂ ਮੰਡੀ ਵਿਖੇ ਪੁਹੰਚੇ। ਕਿਸਾਨਾਂ ਅਤੇ ਆੜ੍ਹਤੀਆਂ ਨੇ ‘ਅਜੀਤ’ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਦੋਰਾਨ ਦੋਸ਼ ਲਾਉਂਦਿਆਂ ਕਿਹਾ ਕਿ ਇਸ ਮੰਡੀ ਨੂੰ 9 ਨਵੰਬਰ ਤੋਂ ਇਹ ਕਹਿ ਕਿ ਬੰਦ ਕਰ ਦਿੱਤਾ ਗਿਆ ਹੈ, ਕਿ ਝੋਨੇ ਦੀ ਖ਼ਰੀਦ ਪੂਰੀ ਹੋ ਚੁੱਕੀ ਹੈ, ਜਦਕਿ ਅਜੇ ਬਹੁਤ ਸਾਰੇ ਕਿਸਾਨਾਂ ਦਾ ਝੋਨਾ ਵੇਚਣ ਵਾਲਾ ਵੀ ਹੈ, ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਹਰਬੰਸ ਸਿੰਘ ਦੇਹੜਕਾ ਦਾ ਝੋਨਾ ਵੀ ਸ਼ਾਮਿਲ ਹੈ।
ਜ਼ਿਕਰਯੋਗ ਹੈ ਕਿ ਦੇਹੜਕਾ ਮੰਡੀ ਬਣਵਾਉਣ ਲਈ ਇਨ੍ਹਾਂ ਦਾ ਵੱਡਾ ਯੋਗਦਾਨ ਰਿਹਾ ਅਤੇ ਇੱਥੇ ਸਿਰਫ ਪਨਗਰੇਨ ਤੇ ਮਾਰਕਫੈਡ ਦੀ ਖ਼ਰੀਦ ਹੈ। ਆੜ੍ਹਤੀ ਰਵਿੰਦਰ ਕੁਮਾਰ ਰਾਜੂ, ਰਾਜਵੀਰ ਸਿੰਘ ਧਾਲੀਵਾਲ ਨੇ ਦੋਸ਼ ਲਾਉਂਦਿਆਂ ਕਿਹਾ ਕਿ ਸੰਬੰਧਿਤ ਇੰਸਪੈਕਟਰ ਵਲੋਂ ਆਪਣੇ ਚਹੇਤੇ ਆੜ੍ਹਤੀਆਂ ਅਤੇ ਵੱਡੀਆਂ ਫਰਮਾਂ ਦਾ ਝੋਨਾ ਮੰਡੀ ਵਿਖੇ ਆਉਣ ਤੋਂ ਪਹਿਲਾਂ ਹੀ ਰਜਿਸਟਰਡ ’ਚ ਦਰਜ ਕਰ ਲਿਆ ਗਿਆ ਹੈ ਅਤੇ ਚਾਰ ਦਿਨ ਪਹਿਲਾਂ ਬੰਦ ਮੰਡੀ ਵਿਚ ਬਾਹਰੀ ਕਿਸਾਨਾਂ ਦੇ ਝੋਨੇ ਦੀਆਂ ਟਰਾਲੀਆਂ ਲਹਿਣ ਲਈ ਆ ਰਹੀਆਂ ਹਨ, ਜਦਕਿ ਛੋਟੇ ਆੜ੍ਹਤੀਆਂ ਦਾ ਝੋਨਾ ਖ਼ਰੀਦਿਆ ਨਹੀਂ ਜਾ ਰਿਹਾ।
ਇਸ ਸੰਬੰਧ ਵਿਚ ਪੁੱਜੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਕਿਹਾ ਕਿ ਭਲਕੇ ਐੱਸ.ਡੀ.ਐੱਮ. ਜਗਰਾਉਂ ਨੂੰ ਜਾ ਕੇ ਉਕਤ ਮਸਲੇ ਦੇ ਹੱਲ ਲਈ ਮਿਲਿਆ ਜਾਵੇ। ਦੂਸਰੇ ਪਾਸੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੁਰਜ਼ ਗਿੱਲ) ਦੇ ਇਕਾਈ ਪ੍ਰਧਾਨ ਜਥੇਦਾਰ ਸੁਖਦੇਵ ਸਿੰਘ ਖਹਿਰਾ ਨੇ ਕਿਹਾ ਕਿ ਮਸਲੇ ਦੇ ਹੱਲ ਲਈ ਮੌਕੇ ’ਤੇ ਰੋਸ ਧਰਨਾ ਲਾਉਣ ਦੀ ਗੱਲ ਕਹੀ ਗਈ ਹੈ। ਖ਼ਬਰ ਲਿਖੇ ਜਾਣ ਤੱਕ ਸਮੂਹ ਕਿਸਾਨਾਂ ਨੇ ਤੁਰੰਤ ਮੰਡੀ ਦਾ ਰਾਹ ਬੰਦ ਕਰਕੇ ਧਰਨਾ ਸ਼ੁਰੂ ਕਰ ਦਿੱਤਾ ਸੀ। ਇਸ ਸੰਬੰਧ ’ਚ ਸੰਬੰਧਿਤ ਇੰਸਪੈਕਟਰ ਚੋਪੜਾ ਤੇ ਹਰਪਾਲ ਸਿੰਘ ਨੇ ਕਿਹਾ ਕਿ ਏਜੰਸੀ ਦਾ ਜਿੰਨਾ ਖ਼ਰੀਦ ਟਾਰਗੇਟ ਸੀ ਉਹ ਪੂਰਾ ਹੋ ਗਿਆ ਹੈ।ਮਾਰਕੀਟ ਕਮੇਟੀ ਦੇ ਚੇਅਰਮੈਨ ਕਰਮਜੀਤ ਸਿੰਘ ਡੱਲਾ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਦਾ ਮਸਲਾ ਝੋਰੜਾਂ ਮੰਡੀ ਵਿਖੇ ਵੀ ਆ ਰਿਹਾ ਸੀ, ਜਿਸ ਦੇ ਹੱਲ ਲਈ ਉਹ ਲੱਗੇ ਹੋਏ ਹਨ। 

Ad Position 22
No active advertisement
ਅਗਲੀ ਖ਼ਬਰ ਸਾਡੀ ਮੁਹਿੰਮ ਸਿਰਫ਼ ਚੋਣਾਂ ਜਿੱਤਣ ਤੱਕ ਸੀਮਤ ਨਹੀਂ- ਸਚਿਨ ਪਾਇਲਟ
Ad Position 24