17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਆਈ.ਸੀ.ਐਮ.ਆਰ-ਐਨ.ਆਈ.ਐਮ.ਆਰ. ਦੇ ਗੋਲਡਨ ਜੁਬਲੀ ਸਮਾਰੋਹ ਦਾ ਉਦਘਾਟਨੀ ਸਮਾਗਮ ਆਯੋਜਿਤ

ਨਵੀਂ ਦਿੱਲੀ, 17 ਨਵੰਬਰ - ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ - ਨੈਸ਼ਨਲ ਇੰਸਟੀਚਿਊਟ ਆਫ਼ ਮਲੇਰੀਆ ਰਿਸਰਚ (ਆਈ.ਸੀ.ਐਮ.ਆਰ-ਐਨ.ਆਈ.ਐਮ.ਆਰ.) ਦੇ ਗੋਲਡਨ...

Ad Position 21
No active advertisement
ਅਜੀਤ ਡੈਸਕ 17-11-2026

ਨਵੀਂ ਦਿੱਲੀ, 17 ਨਵੰਬਰ - ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ - ਨੈਸ਼ਨਲ ਇੰਸਟੀਚਿਊਟ ਆਫ਼ ਮਲੇਰੀਆ ਰਿਸਰਚ (ਆਈ.ਸੀ.ਐਮ.ਆਰ-ਐਨ.ਆਈ.ਐਮ.ਆਰ.) ਦੇ ਗੋਲਡਨ ਜੁਬਲੀ ਸਮਾਰੋਹ ਦਾ ਉਦਘਾਟਨੀ ਸਮਾਗਮ ਨਵੀਂ ਦਿੱਲੀ ਵਿਚ ਆਯੋਜਿਤ ਕੀਤਾ ਗਿਆ । ਰਾਸ਼ਟਰਪਤੀ ਦਰੋਪਦੀ ਮੁਰਮੂ ਮੁੱਖ ਮਹਿਮਾਨ ਅਤੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜੇ.ਪੀ. ਨੱਡਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਇਹ ਸਮਾਰੋਹ ਮਲੇਰੀਆ ਅਤੇ ਸੰਬੰਧਿਤ ਬਿਮਾਰੀਆਂ ਦੇ ਖੇਤਰ ਵਿਚ ਸੰਸਥਾ ਦੀ ਖੋਜ ਅਤੇ ਜਨਤਕ ਸਿਹਤ ਸੇਵਾਵਾਂ ਦੇ 50 ਸਾਲ ਪੂਰੇ ਹੋਣ 'ਤੇ ਕੀਤਾ ਗਿਆ। ਇਸ ਜਸ਼ਨ ਨੇ ਸੰਸਥਾ ਦੇ ਸਾਲ ਭਰ ਚੱਲਣ ਵਾਲੇ ਗੋਲਡਨ ਜੁਬਲੀ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ।ਗੋਲਡਨ ਜੁਬਲੀ ਦੇ ਇਸ ਇਤਿਹਾਸਕ ਮੌਕੇ ਨੂੰ ਮਨਾਉਣ ਲਈ, ਰਾਸ਼ਟਰਪਤੀ ਦਰੋਪਦੀ ਮੁਰਮੂ ਦੁਆਰਾ ਇਕ ਵਿਸ਼ੇਸ਼ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ ਗਈ।ਸਮਾਰੋਹ ਦੌਰਾਨ ਸੰਸਥਾ ਦੀਆਂ ਪੰਜ ਦਹਾਕਿਆਂ ਦੀਆਂ ਪ੍ਰਾਪਤੀਆਂ ਅਤੇ ਵਿਗਿਆਨਕ ਯੋਗਦਾਨਾਂ ਨੂੰ ਦਰਸਾਉਂਦੀ ਆਈ.ਸੀ.ਐਮ.ਆਰ.-ਐਨ.ਆਈ.ਐਮ.ਆਰ. ਕੌਫੀ ਟੇਬਲ ਬੁੱਕ ਅਤੇ "ਐਨ.ਆਈ.ਐਮ.ਆਰ.ੑ50: ਪੰਜ ਦਹਾਕੇ ਵਿਗਿਆਨ, ਸੇਵਾ ਅਤੇ ਪ੍ਰਭਾਵ" ਕਿਤਾਬ ਵੀ ਜਾਰੀ ਕੀਤੀ ਗਈ।ਇਸ ਮੌਕੇ 'ਤੇ ਮਲੇਰੀਆ ਖੋਜ ਵਿਚ ਵਿਗਿਆਨਕ ਉੱਤਮਤਾ ਨੂੰ ਮਾਨਤਾ ਦਿੱਤੀ ਗਈ। ਭਾਰਤ ਤੋਂ ਮਲੇਰੀਆ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੇ ਯਤਨਾਂ ਨੂੰ ਹੋਰ ਤੇਜ਼ ਕਰਨ ਦੀ ਵਚਨਬੱਧਤਾ ਦੁਹਰਾਈ ਗਈ।

Ad Position 22
No active advertisement
ਪਿਛਲੀ ਖ਼ਬਰ ਫਿਲੀਪੀਨਜ਼ - 23ਵੇਂ ਆਸੀਆਨ-ਭਾਰਤ ਸਿਖਰ ਸੰਮੇਲਨ ਚ ਸ਼ਾਮਿਲ ਹੋਏ ਪ੍ਰਧਾਨ ਮੰਤਰੀ ਮੋਦੀ ਅਗਲੀ ਖ਼ਬਰ ਨਿਊਜ਼ੀਲੈਂਡ ਦੌਰੇ ਦੌਰਾਨ ਭਾਰਤੀ ਹਥਿਆਰਬੰਦ ਬਲਾਂ ਦੀ ਹਾਕੀ ਟੀਮ ਵਲੋਂ ਭਾਰਤ ਦੇ ਹਾਈ ਕਮਿਸ਼ਨਰ ਨਾਲ ਮੁਲਾਕਾਤ
Ad Position 24